ਈਸ਼ ਨਿੰਦਾ ਮਾਮਲਾ : ਕੈਨੇਡਾ ‘ਚ ਮਿਲ ਸਕਦੀ ਹੈ ਆਸੀਆ ਬੀਬੀ ਨੂੰ ਪਨਾਹ : ਟਰੂਡੋ

ਓਟਾਵਾ : ਪਾਕਿਸਤਾਨ ਵਿਚ ਈਸ਼ ਨਿੰਦਾ ਦੇ ਦੋਸ਼ ਤੋਂ ਬਰੀ ਹੋਈ ਈਸਾਈ ਮਹਿਲਾ ਆਸੀਆ ਬੀਬੀ ਨੂੰ 8 ਨਵੰਬਰ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਹੇਠਲੀ ਅਦਾਲਤ ਤੋਂ ਮਿਲੀ ਮੌਤ ਦੀ ਸਜ਼ਾ ਦੇ ਖਿਲਾਫ ਅਪੀਲ ‘ਚ ਸੁਪਰੀਮ ਕੋਰਟ ਨੇ ਉਸ ਨੂੰ ਪਿਛਲੇ ਮਹੀਨੇ ਬਰੀ ਕਰ ਦਿੱਤਾ ਸੀ। ਜਿਸ ਤੋਂ ਬਾਅਦ ਕੱਟੜਪੰਥੀਆਂ ਵੱਲੋਂ ਲਗਾਤਾਰ ਹਿੰਸਕ ਮੁਜ਼ਾਹਰੇ ਕੀਤੇ ਜਾ ਰਹੇ ਹਨ ਜਿਸ ਕਾਰਨ ਉਹ ਉਥੇ ਸੁਰੱਖਿਅਤ ਨਹੀਂ ਹਨ। ਉਥੇ ਹੀ ਪਾਕਿਸਤਾਨ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨਾਲ ਕਥਿਤ ਤੌਰ ‘ਤੇ ਗੱਲਬਾਤ ਤੋਂ ਬਾਅਦ ਇਹ ਕਿਹਾ ਸੀ ਕਿ ਉਹ ਆਸੀਆ ਨੂੰ ਦੇਸ਼ ਛੱਡ ਕੇ ਨਹੀਂ ਜਾਣ ਦੇਵੇਗੀ।
Read Also ਕੈਨੇਡਾ ਦੇ ਭੰਗ ਨੂੰ ਮਾਨਤਾ ਦੇਣ ਵਾਲੇ ਫੈਸਲੇ ਤੇ ਰੂਸ ਨੇ ਜਤਾਏ ਇਤਰਾਜ਼
ਆਸੀਆ ਦੇ ਪਤੀ ਨੇ ਆਪਣੇ ਪਰਿਵਾਰ ਨੂੰ ਖ਼ਤਰਾ ਦੱਸਦਿਆਂ ਕਈ ਦੇਸ਼ਾਂ ਤੋਂ ਸ਼ਰਨ ਮੰਗੀ ਸੀ ਅਤੇ ਕੈਨੇਡਾ ਨੇ ਆਸੀਆ ਬੀਬੀ ਨੂੰ ਸ਼ਰਨ ਦੇਣ ਵੱਲ ਇਸ਼ਾਰਾ ਕੀਤਾ ਹੈ। ਇਸ ‘ਤੇ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਆਸੀਆ ਬੀਬੀ ਨੂੰ ਸੰਭਾਵੀ ਰੂਪ ਨਾਲ ਸਹਾਰਾ ਦੇਣ ਲਈ ਉਨ੍ਹਾਂ ਦੀ ਸਰਕਾਰ ਪਾਕਿਸਤਾਨ ਨਾਲ ਗੱਲਬਾਤ ਕਰ ਰਹੀ ਹੈ ਤੇ ਹਾਲਾਤਾਂ ਨੂੰ ਦੇਖਦਿਆਂ ਉਹ ਇਸ ਮੁੱਦੇ ‘ਤੇ ਇਸ ਤੋਂ ਜ਼ਿਆਦਾ ਜਾਣਕਾਰੀ ਨਹੀਂ ਦੇਣਾ ਚਾਹੁੰਦੇ। ਉਨ੍ਹਾਂ ਨੇ ਕਿਹਾ ਪਰ ਉਹ ਲੋਕਾਂ ਨੂੰ ਇਹ ਯਾਦ ਦਵਾਉਣਾ ਚਾਹੁੰਦੇ ਨੇ ਕਿ ਕੈਨੇਡਾ ਇੱਕ ਵੈਲਕਮਿੰਗ ਕੰਟਰੀ ਹੈ।
ਉਥੇ ਹੀ ਆਸੀਆ ਬੀਬੀ ਦੇ ਪਤੀ ਨੇ ਬ੍ਰਿਟੇਨ, ਅਮਰੀਕਾ ਅਤੇ ਕੈਨੇਡਾ ਨੂੰ ਅਪੀਲ ਕਰ ਦਾਅਵਾ ਕੀਤਾ ਹੈ ਕਿ ਬੀਬੀ ਦੀ ਜਾਨ ਉਦੋਂ ਤੱਕ ਖਤਰੇ ਵਿੱਚ ਹੈ ਜਦੋਂ ਤੱਕ ਉਹ ਪਾਕਿਸਤਾਨ ਵਿੱਚ ਰਹੇਗੀ। ਇਸ ਦੌਰਾਨ ਨੀਦਰਲੈਂਡ ਦੇ ਵਿਦੇਸ਼ੀ ਮੰਤਰਾਲੇ ਨੇ ਵੀ ਇਸ ਗੱਲ ਨੂੰ ਖਾਰਿਜ ਕਰ ਦਿੱਤਾ ਹੈ ਕਿ ਬੀਬੀ ਦੇ ਵਕੀਲ ਨੂੰ ਸ਼ਰਨ ਦੇਣ ਦੇ ਕਾਰਨ ਸੁਰੱਖਿਆ ਦੇ ਖਤਰੇ ਕਾਰਨ ਉਨ੍ਹਾਂ ਦਾ ਦੂਤਾਵਾਸ ਬੰਦ ਰਿਹਾ। ਉਥੇ ਹੀ ਪਾਕਿਸਤਾਨ ਛੱਡ ਨੀਦਰਲੈਂਡ ਜਾਣ ਸਬੰਧੀ ਰਿਪੋਰਟ ਨੂੰ ਫਰਜੀ ਖਬਰ ਦੱਸਿਆ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.