ਇੱਕ ਵਾਰ ਫਿਰ ਖਾਕੀ ਹੋਈ ਦਾਗਦਾਰ, ਕੈਮਰੇ ‘ਚ ਕੈਦ ਹੋਈ ਰਿਸ਼ਵਤ ਲੈਂਦੇ ਦੀ ਕਰਤੂਤ
ਪਟਿਆਲਾ : ਇੱਕ ਨੌਜਵਾਨ ਨੇ ਆਪਣੀ ਮਾਂ ਦਾ ਨਾਂ ਕੇਸ ‘ਚੋਂ ਕਢਵਾਉਣ ਲਈ ਪੁਲਿਸ ਦੇ ਵੱਲੋਂ ਮੰਗੀ ਜਾ ਰਹੀ ਰਿਸ਼ਵਤ ਦਾ ਵੀਡੀਓ ਜਾਰੀ ਕਰਕੇ ਇਲਜ਼ਾਮ ਲਗਾਏ ਗਏ ਹਨ। ਇਹ ਮਾਮਲਾ ਪਟਿਆਲਾ ਸ਼ਹਿਰ ਦਾ ਜਿੱਥੇ ਇੱਕ ਨੌਜਵਾਨ ਦਾ ਕਹਿਣਾ ਹੈ ਕਿ ਬਾਹਰ ਭੇਜਣ ਦੇ ਨਾਂ ‘ਤੇ ਇਕ ਮਾਮਲਾ ਦਰਜ ਹੋਇਆ ਸੀ, ਜਿਸ ‘ਚ ਉਸ ਦੀ ਮਾਤਾ ਦਾ ਨਾਂ ਆਇਆ ਹੈ। ਜਦੋਂ ਉਸ ਨੇ ਇਸ ਸਿਲਸਿਲੇ ‘ਚ ਚੌਕੀ ਇੰਚਾਰਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਤੁਹਾਡਾ ਦੂਜੀ ਪਾਰਟੀ ਨਾਲ 1,80,000 ‘ਚ ਸਮਝੌਤਾ ਕਰਵਾ ਦਿੰਦਾ ਹਾਂ ਅਤੇ 50,000 ਮੈਨੂੰ ਰਿਸ਼ਵਤ ਦਿਓ। ਸਾਰੀ ਘਟਨਾ ਦਾ ਵੀਡੀਓ ਇਸ ਨੌਜਵਾਨ ਅਮਨ ਦੇ ਵੱਲੋਂ ਖੂਫੀਆ ਕੈਮਰੇ ਦੀ ਮਦਦ ਨਾਲ ਬਣਾਇਆ ਗਿਆ।
ਅਕਾਲੀ ਦਲ ਦਾ ਭਾਜਪਾ ਨੂੰ ਝਟਕਾ! ਦਿੱਲੀ `ਚ ਕੇਜਰੀਵਾਲ ਨੂੰ ਸਮਰਥਨ? ਤਾਂਹੀ ਮੰਗੀ ਸੀ ਮਜੀਠੀਏ ਤੋਂ ਮਾਫ਼ੀ?
ਜੋ ਉਸਨੇ ਕਾਨਫਰੰਸ ‘ਚ ਮੀਡੀਆ ਸਾਹਮਣੇ ਰੱਖਿਆ। ਇਸ ਸਿਲਸਿਲੇ ‘ਚ ਅਮਨ ਦੁਆਰਾ ਵਿਜੀਲੈਂਸ ਨੂੰ ਆਨਲਾਇਨ ਸ਼ਿਕਾਇਤ ਕੀਤੀ ਗਈ ਸੀ। ਜਿਸਦੀ ਇਨਕੁਆਰੀ ਐਸਐਸਪੀ ਵਿਜੀਲੈਂਸ ਪਟਿਆਲਾ ਨੂੰ ਦਿੱਤੀ ਗਈ ਸੀ ਪਰ ਅਮਨ ਦੇ ਕਹੇ ਅਨੁਸਾਰ ਜਦੋਂ ਉਨ੍ਹਾਂ ਨੇ ਟਰੈਪ ਲਗਾ ਟੀਮ ਦੇ ਨਾਲ ਪੈਸੇ ਦੇਣ ਦੀ ਗੱਲ ਕੀਤੀ ਤਾਂ ਪੁਲਿਸ ਨੂੰ ਪਹਿਲਾਂ ਤੋਂ ਹੀ ਇਸਦੀ ਜਾਣਕਾਰੀ ਮਿਲ ਚੁੱਕੀ ਸੀ। ਇਸ ਸਿਲਸਿਲੇ ‘ਚ ਜਦੋਂ ਪੱਤਰਕਾਰਾਂ ਨੇ ਰਾਜਪੁਰਾ ਪੁਲਿਸ ਨਾਲ ਗੱਲ ਕੀਤੀ ਤਾਂ ਐਸਐਚਓ ਰਾਜਪੁਰਾ ਸਿਟੀ ਨੇ ਦੱਸਿਆ ਕਿ ਮਾਮਲਾ ਵਿਜੀਲੈਂਸ ‘ਚ ਹੈ। ਉਨ੍ਹਾਂ ਦੀ ਇਨਕੁਆਰੀ ਚੱਲ ਰਹੀ ਹੈ ਜੋ ਵੀ ਸਾਹਮਣੇ ਆਵੇਗਾ ਉਸਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.