ਇਜ਼ਰਾਈਲੀ ਸ਼ਹਿਰ ਹੈਫਾ ਦੇ ਦੱਖਣ ‘ਚ ਫੌਜੀ ਅੱਡੇ ਨੂੰ ਹਿਜ਼ਬੁੱਲਾ ਨੇ ਡਰੋਨ ਨਾਲ ਬਣਾਇਆ ਨਿਸ਼ਾਨਾ
ਇਜ਼ਰਾਈਲੀ ਸ਼ਹਿਰ ਹੈਫਾ ਦੇ ਦੱਖਣ ਵਿਚ ਬਿਨਯਾਮੀਨਾ ਫੌਜੀ ਅੱਡੇ ਨੂੰ ਹਿਜ਼ਬੁੱਲਾ ਨੇ ਡਰੋਨ ਨਾਲ ਨਿਸ਼ਾਨਾ ਬਣਾਇਆ ਹੈ। ਇਜ਼ਰਾਇਲੀ ਮੀਡੀਆ ਮੁਤਾਬਕ ਐਤਵਾਰ ਨੂੰ ਹੋਏ ਇਸ ਹਮਲੇ ‘ਚ 4 ਇਜ਼ਰਾਇਲੀ ਫੌਜੀ ਮਾਰੇ ਗਏ ਹਨ ਅਤੇ ਕਰੀਬ 67 ਜ਼ਖਮੀ ਹੋਏ ਹਨ। ਇਸ ਹਮਲੇ ‘ਚ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਹਵਾਈ ਰੱਖਿਆ ਪ੍ਰਣਾਲੀ ਇਸ ਨੂੰ ਰੋਕਣ ‘ਚ ਪੂਰੀ ਤਰ੍ਹਾਂ ਅਸਫਲ ਰਹੀ ਹੈ ਅਤੇ ਹਵਾਈ ਹਮਲੇ ਦਾ ਸਾਇਰਨ ਵੀ ਨਹੀਂ ਵੱਜਿਆ, ਜਿਸ ਡਰੋਨ ਨਾਲ ਹਿਜ਼ਬੁੱਲਾ ਨੇ ਇਜ਼ਰਾਈਲ ‘ਤੇ ਹਮਲਾ ਕੀਤਾ ਸੀ, ਉਹ ਰੂਸੀ ਡਰੋਨ ਦੱਸਿਆ ਜਾ ਰਿਹਾ ਹੈ। ਜਾਨੀ ਨੁਕਸਾਨ ਦੇ ਲਿਹਾਜ਼ ਨਾਲ ਇਹ ਹਮਲਾ ਇਜ਼ਰਾਈਲ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਹੈ। ਰੂਸੀ ਡਰੋਨ ਹਮਲੇ ਨੇ ਇਜ਼ਰਾਈਲ-ਲੇਬਨਾਨ ਯੁੱਧ ਵਿਚ ਰੂਸ ਦੀ ਐਂਟਰੀ ਨੂੰ ਸਾਬਤ ਕਰ ਦਿੱਤਾ ਹੈ ਅਤੇ ਹੁਣ ਇਰਾਨ ਦੇ ਹਥਿਆਰਾਂ ਦੇ ਨਾਲ-ਨਾਲ ਹਿਜ਼ਬੁੱਲਾ ਦੇ ਇਸ ਹਮਲੇ ਨੂੰ ਦੱਖਣੀ ਲੇਬਨਾਨ ਵਿਚ ਇਜ਼ਰਾਇਲੀ ਹਮਲਿਆਂ ਦਾ ਬਦਲਾ ਦੱਸਿਆ ਗਿਆ ਹੈ। ਜਦੋਂ ਇਹ ਹਮਲਾ ਹੋਇਆ ਤਾਂ ਇਜ਼ਰਾਈਲੀ ਸੈਨਿਕ ਮੈਸ ਵਿੱਚ ਖਾਣਾ ਖਾ ਰਹੇ ਸਨ। ਇਸ ਹਮਲੇ ‘ਚ ਜ਼ਖਮੀ ਹੋਏ ਲੋਕਾਂ ਨੂੰ ਕਰੀਬ 50 ਐਂਬੂਲੈਂਸਾਂ ‘ਚ 7 ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.