
ਇਜ਼ਰਾਈਲ–ਈਰਾਨ ਜੰਗ ਵਿੱਚ ਬਹੁਤ ਸਾਰੇ ਪੰਜਾਬੀ ਫਸੇ ਹੋਏ ਹਨ ਤੇ ਉਥੋਂ ਮਦਦ ਦੀ ਗੁਹਾਰ ਵੀ ਲਗਾ ਰਹੇ ਹਨ। ਏਅਰਪੋਰਟ ‘ਤੇ ਮਾਹੌਲ ਇਸ ਸਮੇਂ ਕਾਫੀ ਤਣਾਅਪੂਰਨ ਹੈ।
ਜੰਗ ਨੂੰ ਦੇਖਦੇ ਹੋਇਆਂ ਬਹੁਤ ਸਾਰੀਆਂ ਉਡਾਣਾਂ ਰੱਦ ਹੋ ਗਈਆਂ ਹਨ। ਚੰਡੀਗੜ੍ਹ–ਪੰਜਾਬ ਤੋਂ ਦੁਬਈ ਤੇ UAE ਵਾਲੀਆਂ ਉਡਾਣਾਂ ਰੱਦ ਹੋ ਗਈਆਂ ਹਨ। ਸਵੇਰੇ ਵੀ ਕੋਈ ਉਡਾਣ ਨਹੀਂ ਜਾਵੇਗੀ। ਇਸ ਤਰ੍ਹਾਂ ਈਰਾਨ-ਇਜ਼ਰਾਈਲ ਜੰਗ ਦਾ ਵਾਧੂ ਅਸਰ ਪੰਜਾਬੀਆਂ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ ਤੋਂ ਮਿਡਲ ਈਸਟ ਵੱਲ ਜਾਣ ਵਾਲੀਆਂ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।
ਪੰਜਾਬੀਆਂ ਨੂੰ ਉਥੋਂ ਆਉਣ ਦਾ ਕੋਈ ਵੀ ਸਾਧਨ ਨਹੀਂ ਮਿਲ ਰਿਹਾ ਤੇ ਉਨ੍ਹਾਂ ਦੀਆਂ ਜਾਨਾਂ ਖਤਰੇ ਵਿਚ ਹਨ। ਅਮਰੀਕਾ ਤੇ ਇਜ਼ਰਾਈਲ ਵੱਲੋਂ ਈਰਾਨ ‘ਤੇ ਹਮਲਾ ਕੀਤਾ ਗਿਆ ਹੈ। ਜੰਗ ਦੇ ਖੌਫ ਕਰਕੇ ਕਈ ਉਡਾਣਾਂ ਨੂੰ ਕੈਂਸਲ ਕਰ ਦਿੱਤਾ ਗਿਆ ਹੈ ਜਿਸ ਕਰਕੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਏਅਰਪੋਰਟ ‘ਤੇ ਸੈਂਕੜੇ ਯਾਤਰੀ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਡਿਪਲੋਮੈਟਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਈਰਾਨ ਤੇ ਇਜ਼ਰਾਈਲ ਵਿਚ ਫਸੇ ਭਾਰਤੀਆਂ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ।
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਅੱਜ ਸ਼ਾਮ 4 ਵਜ ਕੇ 50 ਮਿੰਟ ‘ਤੇ ਦੁਬਈ ਜਾਣ ਵਾਲੀ ਫਲਾਈਟ ਕੈਂਸਲ ਕਰ ਦਿੱਤੀ ਗਈ। ਸਵੇਰੇ ਹਵਾਈ ਆਵਾਜਾਈ ਬਿਲਕੁਲ ਸਹੀ ਚੱਲ ਰਹੀ ਸੀ ਪਰ ਅਚਾਨਕ ਦੁਬਈ, ਕਤਰ, ਯੂਏਈ ਆਦਿ ਵਿਚ ਈਰਾਨੀ ਹਮਲੇ ਦੇ ਬਾਅਦ ਭਾਰਤ ਵੀ ਪ੍ਰਭਾਵਿਤ ਹੋਇਆ ਹੈ। ਕਈ ਮੁੱਖ ਏਅਰਸਪੇਸ ਨੂੰ ਅਸਥਾਈ ਤੌਰ ਤੋਂ ਬੰਦ ਕਰ ਦਿੱਤਾ ਗਿਆ ਹੈ ਜਿਸ ਨਾਲ ਲੰਬੇ-ਲੰਬੇ ਰੂਟ ਤੇ ਉਡਾਣਾਂ ਵਿਚ ਦੇਰੀ ਦੀ ਸਥਿਤੀ ਬਣੀ ਹੋਈ ਹੈ ਤੇ ਕਈ ਉਡਾਣਾਂ ਦੇ ਰਸਤੇ ਵੀ ਬਦਲ ਦਿੱਤੇ ਗਏ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




