ਆਸਾਮ ਹੜ੍ਹ ਪੀੜਿਤਾਂ ਦੀ ਮਦਦ ਲਈ ਰਾਹੁਲ-ਪ੍ਰਿਯੰਕਾ ਨੇ ਪਾਰਟੀ ਆਗੂਆਂ ਨੂੰ ਕੀਤੀ ਅਪੀਲ

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਆਸਾਮ ‘ਚ ਹੜ੍ਹ ਪੀੜਿਤਾਂ ਪ੍ਰਤੀ ਡੂੰਘੀ ਹਮਦਰਦੀ ਜਤਾਈ ਹੈ। ਉਨ੍ਹਾਂ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਰਾਹਤ ਅਤੇ ਬਚਾਅ ਕੰਮ ’ਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ, ‘‘ਆਸਾਮ ’ਚ ਹੜ੍ਹ ਦਾ ਸਾਹਮਣਾ ਕਰ ਰਹੇ ਸਾਡੇ ਭੈਣ-ਭਰਾਵਾਂ ਦੇ ਨਾਲ ਮੇਰੀ ਹਮਦਰਦੀ ਹੈ। ਦੁਖੀ ਪਰਿਵਾਰਾਂ ਨਾਲ ਦਿਲੀ ਹਮਦਰਦੀ। ਮੈਂ ਕਾਂਗਰਸ ਵਰਕਰਾਂ ਅਤੇ ਆਗੂਆਂ ਨੂੰ ਬਚਾਅ ਅਤੇ ਮੁੜ ਵਸੇਬੇ ਦੇ ਕੰਮਾਂ ’ਚ ਮਦਦ ਕਰਨ ਦੀ ਅਪੀਲ ਕਰਦਾ ਹਾਂ।
Sangrur ‘ਚ ਲੋਕਾਂ ਨੇ Mann ਦੀ ਕਰਾਤੀ ਬੱਲੇ-ਬੱਲੇ! ਅੱਗੋਂ Mann ਨੇ ਵੀ ਦਿੱਤੀ ਖੁਸ਼ਖਬਰੀ | D5 Channel Punjabi
ਓਧਰ ਪ੍ਰਿੰਯਕਾ ਨੇ ਕਿਹਾ, ‘‘ਆਸਾਮ ’ਚ ਆਏ ਭਿਆਨਕ ਹੜ੍ਹ ਨਾਲ ਲੱਖਾਂ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ। ਮੈਂ ਪਰਮਾਤਮਾ ਨੂੰ ਪ੍ਰਾਰਥਨਾ ਕਰਦੀ ਹੈ ਕਿ ਉਹ ਸਾਰਿਆਂ ਦੀ ਰੱਖਿਆ ਕਰਨ। ਕਾਂਗਰਸ ਦੇ ਸਾਰੇ ਵਰਕਰਾਂ ਨੂੰ ਅਪੀਲ ਹੈ ਕਿ ਉਹ ਇਸ ਮੁਸ਼ਕਲ ਘੜੀ ’ਚ ਆਸਾਮ ਦੇ ਭੈਣ-ਭਰਾਵਾਂ ਨਾਲ ਖੜ੍ਹੇ ਹੋਣ ਅਤੇ ਰਾਹਤ ਕੰਮਾਂ ’ਚ ਹਰ ਸੰਭਵ ਮਦਦ ਕਰਨ। ਦੱਸ ਦੇਈਏ ਕਿ ਹੜ੍ਹ ਕਾਰਨ ਆਸਾਮ ਦੇ 34 ਜ਼ਿਲ੍ਹੇ ਪ੍ਰਭਾਵਿਤ ਹੋਏ ਹਨ। ਕਈ ਇਲਾਕੇ ਪਾਣੀ ’ਚ ਡੁੱਬ ਗਏ ਹਨ, ਜਿਸ ਕਾਰਨ ਕਰੀਬ 55 ਲੱਖ ਲੋਕ ਪ੍ਰਭਾਵਿਤ ਹੋਏ ਹਨ। ਹੜ੍ਹ ਕਾਰਨ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ।
My thoughts are with our brothers and sisters in Assam facing unprecedented floods.
Heartfelt condolences to the bereaved families. I urge Congress workers and leaders to continue extending assistance to rescue & rehabilitation operations.
— Rahul Gandhi (@RahulGandhi) June 23, 2022
असम में आई भीषण बाढ़ से लाखों लोगों का जीवन प्रभावित हुआ। मैं ईश्वर से प्रार्थना करती हूं कि वे सबकी रक्षा करें।
भारतीय राष्ट्रीय कांग्रेस के सभी कार्यकर्ताओं से अपील है कि इस मुश्किल समय में असम के बहनों-भाइयों के साथ खड़े हों और राहत कार्य में हर संभव मदद करें।
— Priyanka Gandhi Vadra (@priyankagandhi) June 23, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.