Breaking NewsD5 specialIndiaNewsTop News

ਆਪਣੇ ਬਿਆਨ ਤੋਂ ਪਲਟੇ ਗੋਆ ਦੇ ਮੰਤਰੀ, ‘ਆਕਸੀਜਨ ਦੀ ਕਮੀ ਕਾਰਨ ਨਹੀਂ ਹੋਈ ਕਿਸੇ ਦੀ ਮੌਤ’

ਗੋਆ : ਸਰਕਾਰੀ ਗੋਆ ਮੈਡੀਕਲ ਕਾਲਜ ਅਤੇ ਹਸਪਤਾਲ(GMCH) ‘ਚ ਆਕਸੀਜਨ ਦੀ ਕਮੀ ਦੇ ਕਾਰਨ ਕਈ ਕੋਵਿਡ – 19 ਮਰੀਜਾਂ ਦੀ ਮੌਤ ਹੋਣ ਦੀ ਗੱਲ ਕਹਿਣ ਦੇ ਦੋ ਮਹੀਨਿਆ ਬਾਅਦ ਗੋਆ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਹੁਣ ਵਿਧਾਨ ਸਭਾ ‘ਚ ਕਿਹਾ ਕਿ ਮਹਾਮਾਰੀ ਦੇ ਦੌਰਾਨ ਹਸਪਤਾਲ ਨੇ ਆਕਸੀਜਨ ਗੈਸ ਦੀ ਕਮੀ ਦਾ ਸਾਹਮਣਾ ਨਹੀਂ ਕੀਤਾ ਅਤੇ ਇਸ ਲਈ ਇਸਦੇ ਕਾਰਨ ਹਸਪਤਾਲ ‘ਚ ਕਿਸੇ ਦੀ ਮੌਤ ਹੋਣ ਦਾ ਸਵਾਲ ਹੀ ਨਹੀਂ ਹੈ।

Farmers Protest:ਕੇਂਦਰ ਨੇ ਲਿਆਂਦਾ ਨਵਾਂ ਬਿਲ!ਲੋਕਾਂ ਦੀ ਜੇਬ੍ਹ ਤੇ ਪਵੇਗਾ ਅਸਰ!ਸੀਨੀਅਰ ਪੱਤਰਕਾਰ ਨੇ ਕੀਤੇ ਖੁਲਾਸੇ!

ਰਾਣੇ ਨੇ ਸ਼ੁੱਕਰਵਾਰ ਨੂੰ ਸਦਨ ‘ਚ ਦਿੱਤੇ ਬਿਆਨ ‘ਚ ਕਿਹਾ ‘‘GMCH ‘ਚ ਆਕਸੀਜਨ ਦੀ ਕਮੀ ਦੇ ਕਾਰਨ ਕੋਵਿਡ – 19 ਦੇ ਇੱਕ ਵੀ ਮਰੀਜ਼ ਦੀ ਮੌਤ ਨਹੀਂ ਹੋਈ।’’ ਉਹ ਵਿਰੋਧੀ ਪੱਖ ਦੇ ਨੇਤਾ ਦਿਗੰਬਰ ਕਾਮਤ ਦੁਆਰਾ ਸਦਨ ‘ਚ ਪੁੱਛੇ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ।

🔴LIVE| ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਕੈਪਟਨ ਦਾ ਵੱਡਾ ਐਲਾਨ!

ਮੰਤਰੀ ਨੇ ਲਿਖਤੀ ਜਵਾਬ ‘ਚ ਕਿਹਾ, ‘‘ਕਿਸੇ ਵੀ ਸਮੇਂ ਜੀਐਮਸੀਐਚ ‘ਚ ਆਕਸੀਜਨ ਦੀ ਸਪਲਾਈ ਘੱਟ ਨਹੀਂ ਹੋਈ ਅਤੇ ਆਕਸੀਜਨ ਦੀ ਸਪਲਾਈ ਨਾ ਹੋਣ ਦੇ ਕਾਰਨ ਕਿਸੇ ਦੀ ਵੀ ਮੌਤ ਨਹੀਂ ਹੋਈ।’’ ਉਨ੍ਹਾਂ ਦਾ ਇਹ ਬਿਆਨ 11 ਮਈ ਨੂੰ ਦਿੱਤੇ ਉਨ੍ਹਾਂ ਦੇ ਆਪਣੇ ਬਿਆਨ ਤੋਂ ਬਿਲਕੁੱਲ ਅਲੱਗ ਹੈ ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਜੀਐਮਸੀਐਚ ‘ਚ ਆਕਸੀਜਨ ਦੀ ਕਮੀ ਦੇ ਕਾਰਨ 24 ਘੰਟਿਆਂ ਦੇ ਅੰਦਰ 26 ਲੋਕਾਂ ਦੀ ਮੌਤ ਹੋ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button