IndiaTop News

ਆਪਣੇ ਜਿਉਂਦੇ ਹੋਣ ਦਾ ਸਬੂਤ ਲੈ ਕੇ ਅਫਸਰਾਂ ਦੇ ਸਾਹਮਣੇ ਪਹੁੰਚਿਆ ਬਜ਼ੁਰਗ ਘਮੂ ਪ੍ਰਜਾਪਤੀ

ਘਮੂ ਪ੍ਰਜਾਪਤੀ ਜਿਸ ਨੂੰ ਮਰਿਆ ਦੱਸ ਘਮੂ ਦੀ ਪੈਨਸ਼ਨ ਬੰਦ ਕਰ ਦਿੱਤੀ ਤੇ ਬਜ਼ਰੁਗ ਧੱਕੇ ਠੇਡੇ ਖਾ ਰਿਹਾ ਅੱਜ ਗੋਮੀਆ ਬਲਾਕ ਦੇ ਹੋਸੀਰ ਮਿਡਲ ਸਕੂਲ ਮੈਦਾਨ ਵਿਚ ਆਯੋਜਿਤ ‘ਆਪਕੀ ਯੋਜਨਾ-ਆਪਕੀ ਸਰਕਾਰ-ਆਪਕੇ ਦੁਆਰ’ ਪ੍ਰੋਗਰਾਮ ਵਿਚ ਪਹੁੰਚਿਆ ਅਤੇ ਅਧਿਕਾਰੀਆਂ ਦੇ ਸਾਹਮਣੇ ਆਪਣੇ ਜ਼ਿੰਦਾ ਹੋਣ ਦਾ ਸਬੂਤ ਦਿੱਤਾ। ਬਜ਼ੁਰਗ ਨੇ ਕਿਹਾ- ਮੇਰੀ ਪੈਨਸ਼ਨ ਰੋਕ ਦਿੱਤੀ ਗਈ ਹੈ। ਮੈਂ ਕਈ ਵਾਰ ਪ੍ਰਸ਼ਾਸਨ ਨੂੰ ਜਾਣੂ ਕਰਵਾ ਚੁੱਕਾ ਹਾਂ, ਪਰ ਕੋਈ ਨਹੀਂ ਸੁਣਦਾ। ਮਾਮਲਾ ਝਾਰਖੰਡ ਦੇ ਬੋਕਾਰੋ ਦਾ ਹੈ। ਘਮੂ ਨੇ ਕਿਹਾ ਕਿ ਸਾਬ੍ਹ, ਮੈਂ ਜ਼ਿੰਦਾ ਹਾਂ, ਪਰ ਸਰਕਾਰੀ ਦਸਤਾਵੇਜ਼ਾਂ ਵਿਚ ਮ੍ਰਿਤਕ ਕਰਾਰ ਦੇ ਕੇ ਮੇਰੀ ਪੈਨਸ਼ਨ ਬੰਦ ਕਰ ਦਿੱਤੀ ਗਈ ਹੈ।ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਉਹ ਪੈਨਸ਼ਨ ਲਈ ਨਵੇਂ ਸਿਰੇ ਤੋਂ ਅਪਲਾਈ ਕਰਦੇ ਹਨ ਤਾਂ ਰਾਸ਼ੀ ਜਲਦੀ ਹੀ ਮਿਲਣੀ ਸ਼ੁਰੂ ਹੋ ਜਾਵੇਗੀ। 64 ਸਾਲਾ ਘਮੂ ਪ੍ਰਜਾਪਤੀ ਬੁਢਾਪਾ ਪੈਨਸ਼ਨ ਲੈਂਦਾ ਸੀ, ਜੋ ਕਿ ਬੰਦ ਹੋ ਗਈ ਹੈ। ਜਾਂਚ ਕਰਨ ਉਤੇ ਪਤਾ ਲੱਗਾ ਕਿ ਸਰਕਾਰੀ ਦਸਤਾਵੇਜ਼ਾਂ ‘ਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਬਜ਼ੁਰਗ ਨੇ ਅਧਿਕਾਰੀਆਂ ਦੇ ਸਾਹਮਣੇ ਸਬੂਤ ਵਜੋਂ ਦਸਤਾਵੇਜ਼ ਵੀ ਦਿਖਾਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button