ਚੰਡੀਗੜ੍ਹ : ਮਨੀ ਲਾਂਡਰਿੰਗ ਮਾਮਲੇ ‘ਚ ਜੇਲ੍ਹ ਵਿੱਚ ਬੰਦ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਗੱਲੀਆਂ ‘ਚ ਚਰਚਾਵਾਂ ਤੇਜ਼ ਹੋ ਗਈਆ ਹਨ। ਇਸ ਨੂੰ ਲੈ ਕੇ ਕਾਂਗਰਸੀ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ਕਰ ਲਿਖਿਆ ਕਿ “ਕੱਟਰ-ਇਮਾਨਦਾਰ ਵੀਆਈਪੀ ਭੋਜਣ ਦਾ ਆਨੰਦ ਲੈਂਦੇ ਹੋਏ। ਤਿਹਾੜ ਜੇਲ੍ਹ ‘ਚ 8 ਕਿਲੋ ਵਜ਼ਨ ਵਧਾਇਆ! ਇਸ ਤੋਂ ਇਲਾਵਾ ਇਹ ਪਹਿਲੀ ਪਾਰਟੀ ਹੈ ਜੋ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਵਿੱਚ ਘਿਰੇ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਮੰਤਰੀ ਬਣਾ ਕੇ ਰੱਖ ਰਹੀ ਹੈ। ਅਸਲੀ ਬਦਲਾਵ @ਅਰਵਿੰਦਕੇਜਰੀਵਾਲ Style!”
ਧਰਨੇ ‘ਤੇ ਬੈਠੇ Jagjit Dallewal ਦਾ ਐਲਾਨ, ਸਰਕਾਰ ਲਈ ਨਵੀਂ ਮੁਸੀਬਤ, ਬਣਾਈ ਅਗਲੀ ਰਣਨੀਤੀ | D5 Channel Punjabi
ਬੀਜੇਪੀ ਵੱਲੋਂ ਜਾਰੀ ਇਸ ਵੀਡੀਓ ਵਿੱਚ ਸਤੇਂਦਰ ਜੈਨ ਦੇ ਬੈੱਡ ‘ਤੇ ਤਿੰਨ ਵੱਖ-ਵੱਖ ਡੱਬੇ ਨਜ਼ਰ ਆ ਰਹੇ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਰੱਖੇ ਹੋਏ ਹਨ। ਇਸ ਦੇ ਨਾਲ ਹੀ ਸਤੇਂਦਰ ਵੀ ਫਲ ਖਾਂਦੇ ਨਜ਼ਰ ਆ ਰਹੇ ਹਨ। ਤਿਹਾੜ ਜੇਲ੍ਹ ਦੇ ਸੂਤਰਾਂ ਅਨੁਸਾਰ ਸਤਿੰਦਰ ਜੈਨ ਦਾ ਭਾਰ 8 ਕਿਲੋ ਵਧਿਆ ਹੈ ਜਦੋਂਕਿ ਉਸ ਦੇ ਵਕੀਲ ਨੇ ਦਾਅਵਾ ਕੀਤਾ ਕਿ ਜੇਲ੍ਹ ਵਿੱਚ ਰਹਿਣ ਦੌਰਾਨ ਉਸ ਦਾ ਭਾਰ 28 ਕਿਲੋ ਘਟਿਆ ਹੈ।
Kattar-Imandaar enjoying Vip hospitality of @ArvindKejriwal in Tihar jail & has gained 8 kgs weight while in jail! Besides this is first party which is still keeping him as Minister despite charges being framed in serious corruption charges! Real Badlav @ArvindKejriwal style! https://t.co/I5fCOdeuX3
— Sukhpal Singh Khaira (@SukhpalKhaira) November 23, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.