Breaking NewsD5 specialNewsPress ReleasePunjabTop News

‘ਅੰਮ੍ਰਿਤਸਰ ਵਿਕਾਸ ਮੰਚ ਨੇ ਹਿਮਾਚਲ ਵਾਂਗ਼ ਗ਼ੈਰ-ਪੰਜਾਬੀਆਂ ਨੂੰ ਪੰਜਾਬ ਵਿਚ ਜ਼ਮੀਨ ਖ਼੍ਰੀਦਣ ‘ਤੇ ਪਾਬੰਦੀ ਲਾਉਣ ਅਤੇ ਹੋਰਨਾਂ ਸੂਬਿਆਂ ਵਾਂਗ ਪੰਜਾਬ ਨੂੰ ਵਿਸ਼ੇਸ਼ ਦਰਜਾ ਦੇਣ ਦੀ ਮੰਗ’

ਅੰਮ੍ਰਿਤਸਰ : ਅੰਮ੍ਰਿਤਸਰ ਵਿਕਾਸ ਮੰਚ ਨੇ ਹਿਮਾਚਲ ਵਾਂਗ਼ ਗ਼ੈਰ-ਪੰਜਾਬੀਆਂ ਨੂੰ ਪੰਜਾਬ ਵਿਚ ਜ਼ਮੀਨ ਖ਼੍ਰੀਦਣ ‘ਤੇ ਪਾਬੰਦੀ ਲਾਉਣ ਅਤੇ ਹੋਰਨਾਂ ਸੂਬਿਆਂ ਵਾਂਗ ਵਿਸ਼ੇਸ਼ ਦਰਜਾ ਦੇਣ ਦੀ ਮੰਗ ਕੀਤੀ ਹੈ। ਜਾਰੀ ਬਿਆਨ ਵਿੱਚ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਹਿਮਾਚਲ ਇਕ ਪਹਾੜੀ ਰਾਜ ਹੈ ਜਿਸ ਦਾ ਵਿਲੱਖਣ ਸਭਿਆਚਾਰ ਹੈ, ਜਿਸ ਨੂੰ ਕਾਇਮ ਰੱਖਣ ਲਈ ਦੂਜੇ ਸੂਬਿਆਂ ਦੇ ਵਸਨੀਕਾਂ ਨੂੰ ਜ਼ਮੀਨ ਖ਼੍ਰੀਦਣ ‘ਤੇ ਪਾਬੰਦੀ ਲਾਈ ਗਈ ਹੈ। ਹਿਮਾਚਲ ਵਾਂਗ਼ ਪੰਜਾਬ ਦੀ ਆਪਣੀ ਭਾਸ਼ਾ ਤੇ ਸਭਿਆਚਾਰ ਹੈ।

Navjot Sidhu ਖ਼ਿਲਾਫ਼ ਹੋਇਆ ਭਾਟੀਆ ਭਾਈਚਾਰਾ, Majithia ਦੇ ਹੱਕ ’ਚ ਕਰਤਾ ਐਲਾਨ | D5 Channel Punjabi

ਪੰਜਾਬੀ ਵੱਡੀ ਗਿਣਤੀ ਵਿਚ ਬਾਹਰ ਜਾ ਰਹੇ ਹਨ ਤੇ ਦੂਸਰੇ ਸੂਬਿਆਂ ਵਿੱਚੋਂ ਧੜਾ ਧੜ ਗ਼ੈਰ-ਪੰਜਾਬੀ ਲੋਕ ਆ ਰਹੇ ਹਨ ।ਇਸ ਨਾਲ ਆਉਂਦੇ ਕੁਝ ਸਾਲਾਂ ਵਿੱਚ ਪੰਜਾਬੀ ਘੱਟ ਗ਼ਿਣਤੀ ਵਿੱਚ ਹੋ ਜਾਣਗੇ, ਜਿਸ ਨਾਲ ਪੰਜਾਬ ਆਪਣੀ ਵੱਖਰੀ ਪਛਾਣ ਗੁਆ ਬੈਠੇਗਾ। ਇਹ ਮਸਲਾ ਕਿਸੇ ਵੀ ਪਾਰਟੀ ਦੇ ਚੋਣ ਮਨੋਰਥ ਵਿੱਚ ਨਹੀਂ। ਵੋਟਰਾਂ ਨੂੰ ਇਸ ਸਬੰਧੀ ਚੋਣ ਲੜ ਰਹੇ ਉਮੀਦਵਾਰਾਂ ਨੂੰ ਇਹ ਸੁਆਲ ਜਰੂਰ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਇਸ ਨੂੰ ਆਪਣੇ ਚੋਣ ਮਨੋਰਥ ਵਿੱਚ ਸ਼ਾਮਿਲ ਕਿਉਂ ਨਹੀਂ ਕੀਤਾ।

Akali Dal BSP Manifesto : Akali Dal – BSP ਨੇ ਖੋਲ੍ਹਿਆ ਵਾਅਦਿਆਂ ਦਾ ਪਿਟਾਰਾ, ਜਾਰੀ ਕੀਤਾ ਚੋਣ ਮੈਨੀਫੈਸਟੋ,

ਜਿੱਥੋਂ ਤੀਕ ਪੰਜਾਬ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦਾ ਸਬੰਧ ਹੈ, ਭਾਰਤੀ ਸੰਵਿਧਾਨ ਦੀ ਧਾਰਾ 275 ਵਿੱਚ ਕੇਂਦਰ ਸਰਕਾਰ ਨੂੰ ਇਹ ਅਧਿਕਾਰ ਹੈ ਕਿ ਉਹ ਕਿਸੇ ਵੀ ਰਾਜ ਨੂੰ ਵਿਸ਼ੇਸ਼ ਆਰਥਿਕ ਸਹਾਇਤਾ ਦੇ ਸਕਦੀ ਹੈ ਤੇ ਇਨ੍ਹਾਂ ਨੂੰ 90:10 ਅਨੁਪਾਤ ਵਿੱਚ ਕੇਂਦਰ ਤੋਂ ਸਹਾਇਤਾ ਮਿਲਦੀ ਹੈ। ਭਾਵ ਕਿ ਕੇਂਦਰ ਤੋਂ ਜਿਹੜੇ ਪ੍ਰੋਜੈਕਟ ਰਾਜ ਨੂੰ ਮਿਲਦੇ ਹਨ ਉਨ੍ਹਾਂ ਵਿੱਚ ਕੇਂਦਰ 90% ਤੇ ਰਾਜ ਨੂੰ ਕੇਵਲ 10% ਰਕਮ ਪਾਉਂਦਾ ਹੈ।ਇਸ ਸਮੇਂ ਪਾਰਲੀਮੈਂਟ ਅਜਲਾਸ ਚਲ ਰਿਹਾ ਹੈ।

Sukhbir Badal ਦਾ ਵੱਡਾ ਸਿਆਸੀ ਦਾਅ, ਮੋਦੀ ਦੇ ਮੁੜਦੇ ਸਾਰ Akali-BSP ਦਾ ਧਮਾਕਾ, ਖੁਲ੍ਹੇਗਾ ਵਾਅਦਿਆਂ ਦਾ ਪਿਟਾਰਾ!

ਇਸ ਲਈ ਪੰਜਾਬ ਦੇ ਪਾਰਲੀਮੈਂਟ ਮੈਬਰਾਂ ਨੂੰ ਇਕਜੁੱਟ ਹੋ ਪ੍ਰਧਾਨ ਮੰਤਰੀ ਨਾਲ ਗੱਲ ਕਰਕੇ ਇਸ ਨੂੰ ਮੌਜੂਦਾ ਅਜਲਾਸ ਵਿੱਚ ਪਾਸ ਕਰਵਾਉਣਾ ਚਾਹੀਦਾ ਹੈ।ਇਸ ਦਰਜਾਬੰਦੀ ਲਈ ਸੂਬੇ ਦਾ ਪਹਾੜੀ ਇਲਾਕੇ ਵਿੱਚ ਹੋਣਾ, ਵਸੋਂ ਦੀ ਆਬਾਦੀ ਬਹੁਤ ਘਟ ਹੋਣਾ, ਸਰਹੱਦੀ ਸੂਬਾ ਹੋਣਾ, ਕਬੀਲਿਆਂ ਵਾਲੇ ਸੂਬੇ, ਆਰਥਿਕ ਤੌਰ ‘ਤੇ ਬਹੁਤ ਪੱਛੜੇ ਹੋਣਾ ਆਦਿ ਲੱਛਣ ਹਨ।

Kejriwal ਨੇ ਖ਼ੁਸ਼ ਕੀਤੇ ਲੋਕ, Modi ਤੋਂ ਵੀ ਵੱਡਾ ਤੋਹਫ਼ਾ ਦਿੱਤਾ! ਹਿੱਲੀ ਸਿਆਸਤ! | D5 Channel Punjabi

ਜਦ ਕੇਂਦਰ ਵਿੱਚ ਸ੍ਰੀ ਇੰਦਰ ਕੁਮਾਰ ਗੁਜ਼ਰਾਲ ਦੀ ਸਰਕਾਰ ਬਣੀ ਸੀ ਤਾਂ ਉਨ੍ਹਾਂ ਨੇ ਅੰਮ੍ਰਿਤਸਰ ਦੇ ਅੰਤਰ ਰਾਸ਼ਟਰੀ ਹਵਾਈ ਅੱਡੇ ਦੀ ਤਰੱਕੀ ਲਈ 125 ਕਰੋੜ ਰੁਪਏ ਗ੍ਰਾਂਟ ਜਾਰੀ ਕੀਤੀ ਤੇ ਨਾਲ ਹੀ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਵਿੱਚ ਉਦਯੋਗ ਲਾਉਣ ਲਈ ਉਦਯੋਗਾਂ ਨੂੰ ਟੈਕਸਾਂ ਵਿੱਚ ਛੋਟ ਦੇ ਦਿੱਤੀ। ਹਵਾਈ ਅੱਡੇ ਲਈ ਗ੍ਰਾਂਟ ਗ਼ਜਟ ਵਿੱਚ ਨੋਟੀਫਾਈ ਹੋ ਗਈ , ਪਰ ਉਹ ਸਰਹੱਦੀ ਜ਼ਿਲ੍ਹਿਆਂ ਟੈਕਸਾਂ ਦੀ ਛੋਟ ਨੂੰ ਗਜ਼ਟ ਵਿੱਚ ਨੋਟੀਫਾਈ ਨਾ ਕਰ ਸਕੇ ਤੇ ਉਨ੍ਹਾਂ ਦੀ ਸਰਕਾਰ ਟੁੱਟ ਗਈ । ਆਉਣ ਵਾਲੀ ਵਾਜਪਾਈ ਸਰਕਾਰ ਨੇ ਸਰਹੱਦੀ ਜ਼ਿਲ੍ਹਿਆਂ ਨੂੰ ਛੋਟ ਦੇਣ ਦੀ ਥਾਂ ‘ਤੇ ਹਿਮਾਚਲ ਤੇ ਜੰਮੂ ਕਸ਼ਮੀਰ ਨੂੰ ਟੈਕਸਾਂ ਵਿੱਚ ਵਿਸ਼ੇਸ਼ ਛੋਟ ਦੇ ਦਿੱਤੀ।

ਹੋਰਾਂ ਉਮੀਦਵਾਰਾਂ ਨੂੰ ਤੋਲਦੇ ਲੱਡੂ-ਸਿੱਕਿਆਂ ਨਾਲ,ਆਹ ਉਮੀਦਵਾਰ ਨੂੰ ਸੋਨੇ ਨਾਲ ਕਰਤਾ ਮਾਲੋ-ਮਾਲ |D5 Channel Punjabi

ਸਿੱਟੇ ਵਜੋਂ ਪੰਜਾਬ ਦੇ ਉਦਯੋਗ ਹਿਮਾਚਲ ਦੇ ਬੱਦੀ ਸ਼ਹਿਰ ਵਿੱਚ ਚਲੇ ਗਏ।ਇਸ ਤਰ੍ਹਾਂ ਭਾਜਪਾ ਸਰਕਾਰ ਪੰਜਾਬ ਦੇ ਉਦਯੋਗ ਲਈ ਤਬਾਹੀ ਦਾ ਕਾਰਨ ਬਣੀ। ਜਦ ਅਸੀਂ ਪੰਜਾਬ ਦੀ ਆਰਥਿਕ ਹਾਲਾਤ ਵੇਖਦੇ ਹਾਂ ਤਾਂ ਉਹ ਬਹੁਤ ਮਾੜੀ ਹੈ। ਪੰਜਾਬ ਨੂੰ ਕਰਜਾ ਮੋੜਨ ਲਈ ਵੀ ਕਰਜ਼ਾ ਲੈਣਾ ਪੈ ਰਿਹਾ ਹੈ। ਇਹ ਸਰਹੱਦੀ ਸੂਬਾ ਹੋਣ ਕਰਕੇ 1965 ਤੇ 1971 ਦੀਆਂ ਪਾਕਿਸਤਾਨ ਨਾਲ ਹੋਈਆਂ ਲੜਾਈਆਂ ਝੇਲ ਚੁੱਕਾ ਹੈ। ਖਾੜਕੂਵਾਦ ਨੇ ਵੀ ਇਸ ਨੂੰ ਬਹੁਤ ਭਾਰੀ ਸੱਟ ਮਾਰੀ। ਇਸ ਲਈ ਵਿਸ਼ੇਸ਼ ਦਰਜੇ ਦਾ ਹੱਕਦਾਰ ਹੈ। ਭਾਰਤ 11 ਸੂਬੇ ਹਨ, ਜਿਨ੍ਹਾਂ ਨੂੰ ਵਿਸ਼ੇਸ਼ ਵਰਗ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਵਿੱਚ 1. ਮਨੀਪੁਰ 2. ਮੇਘਾਲਿਆ 3. ਮੀਜੋਰਾਮ 4. ਅਰੁਣਾਚਲ ਪ੍ਰਦੇਸ਼ 5. ਤ੍ਰਿਪੁਰਾ 6 ਸਿੱਕਮ 7. ਉਤਰਾ ਖੰਡ 8. ਹਿਮਾਚਲ ਪ੍ਰਦੇਸ਼ 9. ਆਸਾਮ 10. ਜੰਮੂ ਤੇ ਕਸ਼ਮੀਰ 11. ਨਾਗਾਲੈਂਡ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button