Breaking NewsD5 specialIndiaInternationalNewsTop News

ਅਫ਼ਗਾਨਿਸਤਾਨ ‘ਚ ਭਾਰਤੀ ਪੱਤਰਕਾਰ ਦਾਨਿਸ਼ ਸਿੱਦੀਕੀ ਦੀ ਹੱਤਿਆ, ਤਾਲਿਬਾਨ ਜੰਗ ਦੀ ਕਰ ਰਹੇ ਸਨ ਕਵਰੇਜ਼

ਨਵੀਂ ਦਿੱਲੀ : ਅਫਗਾਨਿਸਤਾਨ ਦੇ ਕੰਧਾਰ ਪ੍ਰਾਂਤ ‘ਚ ਭਾਰਤੀ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦੀ ਹੱਤਿਆ ਕਰ ਦਿੱਤੀ ਗਈ ਹੈ। ਮੀਡੀਆ ਰਿਪੋਰਟ ਅਨੁਸਾਰ ਸ਼ੁੱਕਰਵਾਰ ਨੂੰ ਦਾਨਿਸ਼ ਤਾਲਿਬਾਨ ਦੇ ਲੜਾਕੂਆਂ ਅਤੇ ਅਫਗਾਨ ਸੈਨਾ ਦੇ ਵਿਚਾਲੇ ਜੰਗ ਨੂੰ ਕਵਰ ਕਰ ਰਹੇ ਸੀ। ਦਾਨਿਸ਼ ਨਿਊਜ਼ ਏਜੰਸੀ ਰਾਈਟਰਜ਼ ਲਈ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਦਾਨਿਸ਼ ਸਿੱਦੀਕੀ ਦੀ ਹੱਤਿਆ ਸਪਿਨ ਬੋਲਦਕ ਜ਼ਿਲ੍ਹੇ ਵਿੱਚ ਕੀਤੀ ਗਈ ਸੀ। ਇਹ ਜ਼ਿਲ੍ਹਾ ਪਾਕਿਸਤਾਨ ਨਾਲ ਲੱਗਦਾ ਹੈ। ਇਹ ਹੱਤਿਆ ਕਿਸ ਨੇ ਕੀਤੀ ਅਤੇ ਇਸਦਾ ਕਾਰਨ ਕੀ ਸੀ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਗੱਡੀ ‘ਚ ਬੈਠ ਗਰਮ ਹੋਈ Navjot Kaur Lambi,ਫੇਰ Navjot Sidhu ਵੱਲ ਨੂੰ ਹੋਈ ਸਿੱਧੀ || D5 Channel Punjabi

ਅਫਗਾਨਿਸਤਾਨ ਦੇ ਰਾਜਦੂਤ ਫਰੀਦ ਮਾਮੂਡੇ ਨੇ ਸ਼ੁੱਕਰਵਾਰ ਨੂੰ ਆਪਣੇ ਟਵਿੱਟਰ ਹੈਂਡਲ ‘ਤੇ ਇਹ ਜਾਣਕਾਰੀ ਦਿੱਤੀ ਹੈ। ਅਫਗਾਨਿਸਤਾਨ ਦੇ ਰਾਜਦੂਤ ਫਰੀਦ ਮਾਮੂੰਜੇ ਨੇ ਟਵੀਟ ਕੀਤਾ, “ਬੀਤੀ ਰਾਤ ਕੰਧਾਰ ਵਿੱਚ ਇੱਕ ਦੋਸਤ ਦਾਨਿਸ਼ ਸਿੱਦੀਕੀ ਦੀ ਹੱਤਿਆ ਦੀ ਦੁਖਦਾਈ ਖ਼ਬਰ ਤੋਂ ਬਹੁਤ ਪ੍ਰੇਸ਼ਾਨ ਹਾਂ। ਭਾਰਤੀ ਪੱਤਰਕਾਰ ਅਤੇ ਪੁਲੀਟਜ਼ਰ ਪੁਰਸਕਾਰ ਜੇਤੂ ਅਫਗਾਨ ਸੁਰੱਖਿਆ ਬਲਾਂ ਦੇ ਨਾਲ ਕਵਰੇਜ ਕਰ ਰਹੇ ਸਨ। ਕਾਬੁਲ ਰਵਾਨਾ ਹੋਣ ਤੋਂ 2 ਹਫਤੇ ਪਹਿਲਾਂ ਮੈਂ ਉਸ ਨਾਲ ਮਿਲਿਆ ਸੀ। ਉਸਦੇ ਪਰਿਵਾਰ ਅਤੇ ਰਾਇਟਰਜ਼ ਨੂੰ ਦਿਲਾਸਾ।

ਹੁਣ ਸੜਕਾਂ ’ਤੇ ਆਏ ਡਾਕਟਰ, ਰੱਖੀ ਨਵੀਂ ਮੰਗ, ਮਰੀਜ ਹੋਏ ਬੇਹਾਲ ! D5 Channel Punjabi

ਦੱਸਣਯੋਗ ਹੈ ਕਿ ਦਾਨਿਸ਼ ਸਿੱਦੀਕੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਟੀਵੀ ਰਿਪੋਰਟਰ ਵਜੋਂ ਕੀਤੀ ਸੀ। ਬਾਅਦ ਵਿਚ ਉਹ ਇਕ ਫੋਟੋ ਜਰਨਲਿਸਟ ਬਣ ਗਏ। ਦਾਨਿਸ਼ ਸਿੱਦਿਕੀ ਨੂੰ ਰੋਹਿੰਗਿਆ ਸ਼ਰਨਾਰਥੀਆਂ ਦੀ ਬੇਮਿਸਾਲ ਕਵਰੇਜ ਲਈ ਸਾਲ 2018 ਵਿੱਚ ਉਸ ਨੂੰ ਪਲਿਟਜ਼ਰ ਪੁਰਸਕਾਰ ਨਾਲ ਵੀ ਨਵਾਜਿਆ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button