IndiaTop News

ਅਹਿਮਦਾਬਾਦ ਏਅਰ ਇੰਡੀਆ ਦਾ ਬੋਇੰਗ-787 ਜਹਾਜ਼ ਹਾਦਸਾ- ਤਿੰਨ ਮਹੀਨੇ ਦੇ ਅੰਦਰ ਆਪਣੀ ਰਿਪੋਰਟ ਦੇਵੇਗਾ ਸਰਕਾਰ ਵੱਲੋਂ ਬਣਾਇਆ ਪੈਨਲ

ਅਹਿਮਦਾਬਾਦ ਚ  ਏਅਰ ਇੰਡੀਆ ਦਾ ਬੋਇੰਗ-787 ਜਹਾਜ਼ ਉੱਡਾਨ ਭਰਨ ਤੋਂ ਕੁਝ ਹੀ ਮਿੰਟਾਂ ਬਾਅਦ ਕਰੈਸ਼ ਕਰ ਗਿਆ ਸੀ। ਇਸ ਦੀ ਜਾਂਚ ਲਈ ਕੇਂਦਰ ਸਰਕਾਰ ਵੱਲੋਂ ਇੱਕ ਪੈਨਲ ਬਣਾਇਆ ਗਿਆ ਹੈ, ਜੋ ਤਿੰਨ ਮਹੀਨੇ ਦੇ ਅੰਦਰ ਆਪਣੀ ਰਿਪੋਰਟ ਦੇਵੇਗਾ।ਇਸੇ ਦਰਮਿਆਨ ਅਮਰੀਕੀ ਨੇਵੀ ਦੇ ਸਾਬਕਾ ਪਾਇਲਟ ਅਤੇ ਮਸ਼ਹੂਰ ਨੈਵੀਗੇਸ਼ਨ ਵਿਸ਼ੇਸ਼ਗਿਆ ਕੈਪਟਨ ਸਟੀਵ ਸ਼ਾਈਬਨਰਨੇ ਜਹਾਜ਼ ਕਰੈਸ਼ ਦੀ ਵੀਡੀਓ ਦਾ ਵਿਸ਼ਲੇਸ਼ਣ ਕਰਦਿਆਂ ਇਹ ਕਿਹਾ ਹੈ ਕਿ ਇਸ ਹਾਦਸੇ ਵਿੱਚ RAT  ਦੇ ਐਕਟੀਵੇਟ ਹੋਣ ਦੀ ਸੰਭਾਵਨਾ ਹੈ।

ਕੈਪਟਨ ਸਟੀਵ ਮੁਤਾਬਕ, ਸਭ ਤੋਂ ਪਹਿਲੀ ਸੰਭਾਵਨਾ ਇਹ ਹੈ ਕਿ ਜਹਾਜ਼ ਦੇ ਦੋਵੇਂ ਇੰਜਨ ਇੱਕੋ ਵੇਲੇ ਫੇਲ ਹੋ ਗਏ ਹੋਣ। ਇਸਦਾ ਅਰਥ ਹੈ ਕਿ ਇਹ ਹਾਦਸਾ “ਲਿਫਟ ਲੌਸ” ਕਾਰਨ ਹੋ ਸਕਦਾ ਹੈ, ਜਿਸਦਾ ਮਤਲਬ ਹੈ ਕਿ ਜਹਾਜ਼  ਨੂੰ ਉਡਾਣ ਲਈ ਲੋੜੀਂਦੀ ਹਵਾ ਨਹੀਂ ਮਿਲੀ।

ਸਟੀਵ ਦੇ ਅਨੁਸਾਰ, ਉਸ ਸਮੇਂ ਜਹਾਜ਼ ਵਿੱਚ ਇੰਨੀ ਤਾਕਤ ਨਹੀਂ ਸੀ ਕਿ ਉਹ ਖੁਦ ਨੂੰ ਹਵਾ ਵਿੱਚ ਉੱਪਰ ਚੁੱਕ ਕੇ ਰੱਖ ਸਕੇ। ਜੇ ਅਜਿਹਾ ਹੋਇਆ ਹੈ ਤਾਂ ਸੰਭਵ ਹੈ ਕਿ ਜਹਾਜ਼ ਕਿਸੇ ਵੱਡੇ ਪੰਛੀਆਂ ਦੇ ਝੁੰਡ ਨਾਲ ਟਕਰਾਇਆ ਹੋਵੇ, ਜਿਸ ਕਾਰਨ ਦੋਵੇਂ ਇੰਜਨ ਨਿਕਾਮੇ ਹੋ ਗਏ ਹੋਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button