Breaking NewsD5 specialIndiaNewsPunjabTop News

ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ‘Victory March’ ਨੂੰ ਕੀਤਾ ਸੰਬੋਧਨ

ਅੰਮ੍ਰਿਤਸਰ/ਨਵੀਂ ਦਿੱਲੀ : ਅੰਮ੍ਰਿਤਸਰ ਪਹੁੰਚੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਆ ਗਈ ਹੈ। ਹੁਣ ਪੰਜਾਬ ਨੂੰ ਲੁੱਟਣ ਵਾਲੇ ਬੰਦ ਹੋਣਗੇ। ਹੁਣ ਸਾਰਾ ਸਰਕਾਰੀ ਪੈਸਾ ਪੰਜਾਬ ਦੇ ਲੋਕਾਂ ‘ਤੇ ਖ਼ਰਚ ਹੋਵੇਗਾ। ਅਸੀਂ ਜੋ ਗਾਰੰਟੀ ਦਿੱਤੀ ਹੈ ਉਹ ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ। 16 ਤਾਰੀਕ ਨੂੰ ਭਗਵੰਤ ਮਾਨ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਤਾਂ ਉਸ ਦਿਨ ਪੰਜਾਬ ਦਾ ਹਰ ਬੱਚਾ ਮੁੱਖ ਮੰਤਰੀ ਬਣ ਜਾਵੇਗਾ। ਅਸੀਂ ਰੰਗਲਾ ਪੰਜਾਬ ਬਣਾਵਾਂਗੇ।

Bhagwant Mann ਨੇ ਸ਼ੁਰੂ ਕੀਤਾ ਐਕਸ਼ਨ, ਹੁਣ ਮੁਲਜ਼ਮਾਂ ਦੀ ਨਹੀਂ ਖੈਰ | D5 Channel Punjabi

ਉਥੇ ਹੀ ਭਗਵੰਤ ਮਾਨ ਨੇ ਕਿਹਾ ਕਿ ‘ਪੰਜਾਬ ਦੇ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਕੋਲੋਂ 403 ਕਰਮਚਾਰੀ ਅਤੇ 27 ਗੱਡੀਆਂ ਵਾਪਸ ਲਈਆਂ ਗਈਆਂ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੁਲਿਸ ਕੋਲੋਂ ਪੁਲਿਸ ਦਾ ਹੀ ਕੰਮ ਲਿਆ ਜਾਵੇਗਾ, ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button