ਫੀਫਾ ਵਿਸ਼ਵ ਕੱਪ 2022 ਦਾ ਫਾਈਨਲ ਮੈਚ ਅਰਜਨਟੀਨਾ ਅਤੇ ਫਰਾਂਸ ਵਿਚਾਲੇ ਖੇਡਿਆ ਗਿਆ। ਇਹ ਮੈਚ ਜਿੱਤ ਕੇ ਅਰਜਨਟੀਨਾ ਨੇ ਤੀਜੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਵਾਧੂ ਸਮੇਂ ਤੱਕ ਮੈਚ 3-3 ਨਾਲ ਬਰਾਬਰ ਰਿਹਾ ਅਤੇ ਮੈਚ ਦਾ ਨਤੀਜਾ ਪੈਨਲਟੀ ਸ਼ੂਟਆਊਟ ਵਿੱਚ ਹੋਇਆ। ਅਰਜਨਟੀਨਾ ਨੇ ਫਰਾਂਸ ਨੂੰ 4-2 ਨਾਲ ਹਰਾ ਕੇ ਖਿਤਾਬ ‘ਤੇ ਕਬਜ਼ਾ ਕੀਤਾ। ਇਸ ਦੇ ਨਾਲ ਹੀ ਚੈਂਪੀਅਨ ਅਰਜਨਟੀਨਾ ਦੀ ਟੀਮ ਨੂੰ 347 ਕਰੋੜ ਰੁਪਏ ਇਨਾਮ ਵਜੋਂ ਮਿਲੇ ਹਨ। ਇੱਥੇ ਹਾਰਨ ਵਾਲੀ ਫਰਾਂਸ ਦੀ ਟੀਮ ਵੀ 248 ਕਰੋੜ ਰੁਪਏ ਲੈ ਗਈ। ਫਾਈਨਲ ਮੈਚ ਖੇਡਣ ਵਾਲੀ ਅਰਜਨਟੀਨਾ ਅਤੇ ਫਰਾਂਸ ਦੀ ਟੀਮ ਨੂੰ ਕੁੱਲ 595 ਕਰੋੜ ਰੁਪਏ ਮਿਲੇ ਹਨ।
ਨੀਦਰਲੈਂਡ, ਪੁਰਤਗਾਲ, ਇੰਗਲੈਂਡ ਨੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਇਨ੍ਹਾਂ ਚਾਰ ਟੀਮਾਂ ਨੂੰ 140 ਕਰੋੜ ਰੁਪਏ ਦਿੱਤੇ ਗਏ ਸਨ। ਅਮਰੀਕਾ, ਸੇਨੇਗਲ, ਆਸਟ੍ਰੇਲੀਆ, ਪੋਲੈਂਡ, ਸਪੇਨ, ਜਾਪਾਨ, ਸਵਿਟਜ਼ਰਲੈਂਡ, ਦੱਖਣੀ ਕੋਰੀਆ ਦੀਆਂ ਟੀਮਾਂ ਆਖਰੀ 16 ਵਿੱਚ ਹਾਰ ਕੇ ਬਾਹਰ ਹੋ ਗਈਆਂ। ਇਨ੍ਹਾਂ ਸਾਰੀਆਂ ਟੀਮਾਂ ਨੂੰ ਇਨਾਮੀ ਰਾਸ਼ੀ ਵਜੋਂ 107 ਕਰੋੜ ਰੁਪਏ ਦਿੱਤੇ ਗਏ। ਗਰੁੱਪ ਗੇੜ ਵਿੱਚ ਬਾਹਰ ਹੋਣ ਵਾਲੀਆਂ ਕਤਰ, ਇਕਵਾਡੋਰ, ਵੇਲਜ਼, ਈਰਾਨ, ਮੈਕਸੀਕੋ, ਸਾਊਦੀ ਅਰਬ, ਡੈਨਮਾਰਕ, ਟਿਊਨੀਸ਼ੀਆ, ਕੈਨੇਡਾ, ਬੈਲਜੀਅਮ, ਜਰਮਨੀ, ਕੋਸਟਾ ਰੀਕਾ, ਸਰਬੀਆ, ਕੈਮਰੂਨ, ਘਾਨਾ, ਉਰੂਗਵੇ ਦੀਆਂ ਟੀਮਾਂ ਨੂੰ 75 ਕਰੋੜ ਰੁਪਏ ਦਿੱਤੇ ਗਏ। ਗਿਆ।ਫੀਫਾ ਵਿਸ਼ਵ ਕੱਪ ਵਿੱਚ ਸਾਰੇ ਮੈਚ ਹਾਰਨ ਵਾਲੀ ਟੀਮ ਵੀ ਆਈਪੀਐਲ ਚੈਂਪੀਅਨਾਂ ਨਾਲੋਂ ਤਿੰਨ ਗੁਣਾ ਵੱਧ ਇਨਾਮੀ ਰਾਸ਼ੀ ਲੈ ਕੇ ਘਰ ਗਈ। ਮੇਜ਼ਬਾਨ ਕਤਰ ਦੀ ਟੀਮ ਇਸ ਵਿਸ਼ਵ ਕੱਪ ਵਿੱਚ ਸਾਰੇ ਮੈਚ ਹਾਰ ਗਈ ਸੀ। ਇਸ ਦੇ ਬਾਵਜੂਦ ਇਸ ਟੀਮ ਨੂੰ 75 ਕਰੋੜ ਰੁਪਏ ਮਿਲੇ। ਫੀਫਾ ਦੀ ਕੁੱਲ ਇਨਾਮੀ ਰਾਸ਼ੀ ਲਗਭਗ 3640 ਕਰੋੜ ਰੁਪਏ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.