ਅਮਰੀਕੀ ਫ਼ੌਜ ਨੇ Tik Tok ‘ਤੇ ਫਿਰ ਲਾਇਆ ਬੈਨ, ਵਜ੍ਹਾ ਕਰ ਦੇਵੇਗੀ ਹੈਰਾਨ
ਨਵੀਂ ਦਿੱਲੀ : ਪਾਪੂਲਰ ਚਾਇਨੀਜ਼ ਵੀਡੀਓ ਐਪ TikTok ਨੂੰ ਅਮਰੀਕੀ ਫੌਜ ਨੇ ਬੈਨ ਕਰ ਦਿੱਤਾ ਹੈ। ਬੈਨ ਦੀ ਵਜ੍ਹਾ ਜ਼ਿਆਦਾ ਹੈਰਾਨ ਕਰਨ ਵਾਲੀ ਹੈ। ਅਮਰੀਕੀ ਫੌਜ ਦਾ ਮੰਨਣਾ ਹੈ ਕਿ ਇਹ ਚੀਨੀ ਵੀਡੀਓ ਐਪ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਹੈ।ਮੀਡੀਆ ‘ਚ ਆ ਰਹੀ ਰਿਪੋਰਟ ਮੁਤਾਬਕ ਅਮਰੀਕੀ ਫੌਜ ਦੇ ਬੁਲਾਰੇ ਲੈਫਟੀਨੈਂਟ ਕਰਨਲ ਰਾਬਿਨ ਓਚੋਆ ਨੇ ਕਿਹਾ ਹੈ ਕਿ Tik Tok ਇੱਕ ਸਾਇਬਰ ਥਰੇਟ ਦੀ ਤਰ੍ਹਾਂ ਹੈ।
ਆਹ ਹੁੰਦੀ ਅਫਸਰਾਂ ਵਾਲੀ ਗੱਲਬਾਤ, ਸਭ ਤੋਂ ਇਮਾਨਦਾਰਾਂ ‘ਚੋਂ ਹੈ ਆਹ SSP, ਦੇਖੋ ਚਿਤਾਵਨੀ ਦਾ ਵੱਖਰਾ ਸਟਾਈਲ
ਫੌਜ ਦਾ ਮੰਨਣਾ ਹੈ ਕਿ ਇਹ ਐਪ ਅਮੇਰੀਕਨ ਦੀ ਜਾਸੂਸੀ ਲਈ ਵੀ ਯੂਜ਼ ਕੀਤਾ ਜਾ ਸਕਦਾ ਹੈ। ਪਿਛਲੇ ਮਹੀਨੇ ਅਮਰੀਕੀ ਨੇਵੀ ਨੇ ਆਪਣੇ ਮੈਂਬਰਾਂ ਤੋਂ TikTok ਐਪ ਨੂੰ ਸਰਕਾਰ ਦੁਆਰਾ ਦਿੱਤੇ ਗਏ ਡਿਵਾਇਸਾਂ ਤੋਂ ਡਿਲੀਟ ਕਰਾ ਦਿੱਤਾ ਹੈ। ਰਿਪੋਰਟ ਮੁਤਾਬਕ ਡਿਫੈਂਸ ਡਿਪਾਰਟਮੈਂਟ ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਹੈ ਕਿ ਕਿਸੇ ਵੀ ਐਪ ਨੂੰ ਡਾਉਨਲੋਡ ਕਰਨ ਤੋਂ ਪਹਿਲਾਂ ਸਾਵਧਾਨੀ ਵਰਤਣੀ ਚਾਹੀਦੀ ਹੈ।
ਪੰਜਾਬ ‘ਚ ਠੰਡ ਦਾ ਕਹਿਰ ਜਾਰੀ, ਪਟਿਆਲਾ ‘ਚ ਵਿਛੀ ਬਰਫ ਦੀ ਚਾਦਰ, ਗੱਡੀਆਂ ‘ਤੇ ਜੰਮੀ ਬਰਫ, ਲੋਕ ਪ੍ਰੇਸ਼ਾਨ
ਜ਼ਿਕਰਯੋਗ ਹੈ ਕਿ ਅਮਰੀਕਾ ‘ਚ TikTok ਐਪ ਦੀ ਜਾਂਚ ਵੀ ਚੱਲ ਰਹੀ ਹੈ। ਅਕਤੂਬਰ ‘ਚ ਕੁਝ ਲੀਡਰਾਂ ਨੇ ਇਸ ਐਪ ਦੀ ਸਕਿਉਰਟੀ ‘ਤੇ ਸਵਾਲ ਚੁੱਕੇ ਸਨ ਜਿਸ ਤੋਂ ਬਾਅਦ ਇਹ ਜਾਂਚ ਸ਼ੁਰੂ ਕੀਤੀ ਗਈ ਹੈ। ਜਾਂਚ ਦਾ ਮੁੱਖ ਵਿਸ਼ਾ ਇਹ ਹੈ ਕਿ ਇਹ ਚੀਨੀ ਐਪ ਯੂਜ਼ਰਾਂ ਦਾ ਡਾਟਾ ਕਲੈਕਟ ਕਰ ਰਿਹਾ ਹੈ ਜਾਂ ਨਹੀਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.