InternationalTop News

ਅਮਰੀਕਾ ਨੇ ਬਿਨਾ ਚਿਤਾਵਨੀ ਭਾਰਤੀ ਜਲ ਸੈਨਾ ਦਾ ਮਹਿਮਾਨ ਜਹਾਜ਼ IRIS Dena ਡੋਬਿਆ

ਇਸ ਜੰਗੀ ਜਹਾਜ਼ ਨੇ ਫਰਵਰੀ ਵਿੱਚ ਬੰਗਾਲ ਦੀ ਖਾੜੀ ਵਿੱਚ ਆਯੋਜਿਤ ਮਿਲਾਨ 2026 ਜਲ ਸੈਨਾ ਅਭਿਆਸ ਵਿੱਚ ਹਿੱਸਾ ਲਿਆ ਸੀ। ਉਸ ਸਮੇਂ, ਭਾਰਤੀ ਜਲ ਸੈਨਾ ਨੇ ਵਿਸ਼ਾਖਾਪਟਨਮ ਵਿੱਚ IRIS Dena ਦਾ ਸਵਾਗਤ ਕੀਤਾ ਅਤੇ ਇਸ ਨੂੰ ਭਾਰਤ-ਈਰਾਨ ਦੇ ਲੰਬੇ ਸਮੇਂ ਤੋਂ ਚੱਲ ਰਹੇ ਸੱਭਿਆਚਾਰਕ ਸਬੰਧਾਂ ਦਾ ਪ੍ਰਤੀਕ ਦੱਸਿਆ।
ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਵੀਰਵਾਰ ਨੂੰ ਚਿਤਾਵਨੀ ਦਿੱਤੀ ਕਿ ਅਮਰੀਕਾ ਨੂੰ ਈਰਾਨੀ ਜੰਗੀ ਜਹਾਜ਼ ‘ਤੇ ਹਮਲੇ ਦਾ ਵੱਡਾ ਪਛਤਾਵਾ ਹੋਵੇਗਾ। ਉਨ੍ਹਾਂ ਕਿਹਾ ਕਿ ਸ਼੍ਰੀਲੰਕਾ ਦੇ ਨੇੜੇ ਪਾਣੀਆਂ ਵਿੱਚ ਇੱਕ ਅਮਰੀਕੀ ਪਣਡੁੱਬੀ ਦੁਆਰਾ ਈਰਾਨੀ ਜਹਾਜ਼ IRIS Dena ਉਤੇ ਹਮਲਾ ਇੱਕ ਗੰਭੀਰ ਘਟਨਾ ਹੈ। ਸੋਸ਼ਲ ਮੀਡੀਆ ਪਲੇਟਫਾਰਮ X ਉਤੇ ਇੱਕ ਪੋਸਟ ਵਿੱਚ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੇ ਈਰਾਨ ਦੇ ਤੱਟ ਤੋਂ ਦੂਰ ਅੰਤਰਰਾਸ਼ਟਰੀ ਪਾਣੀਆਂ ਵਿਚ ਇਹ ਜ਼ਾਲਮ ਕਾਰਾ ਕੀਤਾ। ਉਨ੍ਹਾਂ ਦੇ ਅਨੁਸਾਰ, ਲਗਭਗ 130 ਮਲਾਹਾਂ ਨੂੰ ਲੈ ਕੇ ਜਾ ਰਿਹਾ ਜਹਾਜ਼, ਭਾਰਤੀ ਜਲ ਸੈਨਾ ਦਾ ਮਹਿਮਾਨ ਸੀ ਅਤੇ ਬਿਨਾਂ ਕਿਸੇ ਚਿਤਾਵਨੀ ਦੇ ਹਮਲਾ ਕੀਤਾ ਗਿਆ।
ਈਰਾਨੀ ਜਲ ਸੈਨਾ ਦਾ ਜੰਗੀ ਜਹਾਜ਼ IRIS ਦੇਨਾ 4 ਮਾਰਚ ਦੀ ਸਵੇਰ ਨੂੰ ਹਿੰਦ ਮਹਾਸਾਗਰ ਵਿੱਚ ਡੁੱਬ ਗਿਆ। ਇਹ ਘਟਨਾ ਸ਼੍ਰੀਲੰਕਾ ਦੇ ਗੈਲੇ ਤੋਂ ਲਗਭਗ 40 ਸਮੁੰਦਰੀ ਮੀਲ ਦੱਖਣ ਵਿੱਚ ਵਾਪਰੀ। ਇਹ ਅਮਰੀਕਾ-ਇਜ਼ਰਾਈਲ-ਈਰਾਨ ਯੁੱਧ ਦੌਰਾਨ ਡੂੰਘੇ ਸਮੁੰਦਰਾਂ ‘ਤੇ ਪਹਿਲੀ ਵੱਡੀ ਜਲ ਸੈਨਾ ਘਟਨਾ ਮੰਨੀ ਜਾਂਦੀ ਹੈ। ਮਾਹਿਰਾਂ ਦੇ ਅਨੁਸਾਰ ਇਹ ਦਰਸਾਉਂਦਾ ਹੈ ਕਿ ਜੰਗ ਹੁਣ ਭਾਰਤੀ ਪਾਣੀਆਂ ਦੇ ਨੇੜੇ-ਤੇੜੇ ਫੈਲ ਸਕਦੀ ਹੈ। ਇਹ ਇਸ ਲਈ ਹੈ ਕਿਉਂਕਿ ਜਿਸ ਈਰਾਨੀ ਜਹਾਜ਼ ਨੂੰ ਡੋਬਿਆ ਗਿਆ ਸੀ, ਉਹ ਕੁਝ ਹਫ਼ਤੇ ਪਹਿਲਾਂ ਭਾਰਤ ਦੇ ਵਿਸ਼ਾਖਾਪਟਨਮ ਵਿੱਚ ਆਯੋਜਿਤ MILAN 2026 ਅਤੇ International Fleet Review 2026 ਵਿੱਚ ਹਿੱਸਾ ਲੈਣ ਤੋਂ ਬਾਅਦ ਘਰ ਪਰਤ ਰਿਹਾ

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button