InternationalTop News

ਅਮਰੀਕਾ ਦੇ ਨੇਬਰਾਸਕਾ ਸੂਬੇ ਚ 30 ਸਾਲ ਦਾ ਪੰਜਾਬੀ 109 ਕਿਲੋ ਕੋਕੀਨ ਸਣੇ ਗ੍ਰਿਫ਼ਤਾਰ

ਤਾਜ਼ਾ ਮਾਮਲਾ ਅਮਰੀਕਾ ਦੇ ਨੇਬਰਾਸਕਾ ਸੂਬੇ ਵਿਚ ਸਾਹਮਣੇ ਆਇਆ ਹੈ ਜਿਥੇ 30 ਸਾਲ ਦੇ ਅਰਵਿੰਦਰਜੀਤ ਸਿੰਘ ਨੂੰ 109 ਕਿਲੋ ਕੋਕੀਨ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਨੇਬਰਾਸਕਾ ਸਟੇਟ ਪੈਟਰੋਲ ਨੇ ਦੱਸਿਆ ਕਿ ਇੰਟਰਸਟੇਟ 80 ਤੋਂ ਲੰਘ ਰਹੇ ਇਕ ਟ੍ਰੈਕਟਰ-ਟ੍ਰੇਲਰ ਨੂੰ ਪੜਤਾਲ ਵਾਸਤੇ ਰੋਕਿਆ ਗਿਆ ਅਤੇ ਸ਼ੱਕ ਪੈਦਾ ਹੋਣ ਡੂੰਘਾਈ ਨਾਲ ਤਲਾਸ਼ੀ ਦੌਰਾਨ 242 ਪਾਊਂਡ ਕੋਕੀਨ ਸਲੀਪਰ ਬੈੱਡ ਹੇਠੋਂ ਬਰਾਮਦ ਕੀਤੀ ਗਈ।

ਕੈਲੇਫੋਰਨੀਆ ਦੇ ਮੈਨਟੀਕਾ ਸ਼ਹਿਰ ਨਾਲ ਸਬੰਧਤ ਅਰਵਿੰਦਰਜੀਤ ਸਿੰਘ ਦੇ ਟਰੱਕ ਦੀ ਲਾਇਸੰਸ ਪਲੇਟ ਵੀ ਫ਼ਰਜ਼ੀ ਨਿਕਲੀ ਅਤੇ ਖੁੱਲ੍ਹੀ ਸ਼ਰਾਬ ਵੀ ਉਸ ਕੋਲੋਂ ਬਰਾਮਦ ਕੀਤੀ ਗਈ।ਕੈਨੇਡਾ ਦੇ ਪੁਲਿਸ ਅਫ਼ਸਰਾਂ ਨਾਲ ਪੰਜਾਬੀ ਡਰਾਈਵਰਾਂ ਦੀ ਝੜਪ ਡੌਸਨ ਕਾਊਂਟੀ ਜੇਲ ਵਿਚ ਬੰਦ ਕੀਤੇ ਅਰਵਿੰਦਰਜੀਤ ਸਿੰਘ ਨੂੰ ਜਲਦ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਦੇ ਹਵਾਲੇ ਕੀਤਾ ਜਾ ਸਕਦਾ ਹੈ।

ਦੂਜੇ ਪਾਸੇ ਕੈਨੇਡਾ ਵਿਚ ਵਿੰਨੀਪੈਗ ਵਿਖੇ ਕਥਿਤ ਤੌਰ ’ਤੇ ਮੋਟਰ ਕੈਰੀਅਰ ਐਨਫ਼ੋਰਸਮੈਂਟ ਅਫ਼ਸਰ ਨਾਲ ਖਹਿਬੜਨ ਵਾਲੇ ਪੰਜਾਬੀ ਟਰੱਕ ਡਰਾਈਵਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਨਟਾਰੀਓ ਦੇ ਟ੍ਰਾਂਸਪੋਰਟ ਅਫ਼ਸਰ ਨਾਲ ਵੀ ਪੇਚਾ ਪਿਆ। ਟਰੱਕ ਵਿਚ ਦੋ ਜਣੇ ਸਵਾਰ ਹਨ ਅਤੇ ਇਨ੍ਹਾਂ ਵਿਚੋਂ ਕੋਈ ਵੀ ਐਮ.ਟੀ.ਓ.  ਅਫ਼ਸਰ ਦੇ ਸਵਾਲਾਂ ਦਾ ਢੁਕਵਾਂ ਜਵਾਬ ਨਹੀਂ ਦੇ ਰਿਹਾ। ਵੀਡੀਓ ਵਿਚ ਗੰਦੀਆਂ ਗਾਲ੍ਹਾਂ ਵੀ ਸੁਣੀਆਂ ਜਾ ਸਕਦੀਆਂ ਸਨ ਅਤੇ ਕੁਮੈਂਟ ਕਰਨ ਵਾਲੇ ਵੀ ਸਾਰੀਆਂ ਹੱਦਾਂ ਪਾਰ ਕਰ ਰਹੇ ਹਨ।

ਇਸੇ ਦੌਰਾਨ ਅਮਰੀਕਾ ਵਿਚਲੇ ਹਾਲਾਤ ਤੋਂ ਅੱਕੇ ਪੰਜਾਬੀ ਟਰੱਕ ਡਰਾਈਵਰ ਨੇ ਸੈਲਫ਼ ਡਿਪੋਰਟ ਹੋਣ ਦਾ ਐਲਾਨ ਕਰ ਦਿਤਾ ਅਤੇ ਪਿਛਲੇ ਦੋ ਸਾਲ ਦੀ ਹੱਡਬੀਤੀ ਵੀ ਸੁਣਵਾਈ। ਨੌਜਵਾਨ ਆਪਣਾ ਨਾਂ ਲਵਜੀਤ ਸਿੰਘ ਵਿਰਕ ਦੱਸ ਰਿਹਾ ਹੈ ਜੋ ਸਾਲ 2024 ਵਿਚ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਅਤੇ ਲੰਮਾ ਸੰਘਰਸ਼ ਕਰਨ ਤੋਂ ਬਾਅਦ ਵੀ ਪੱਕੇ ਪੈਰੀਂ ਨਾ ਹੋ ਸਕਿਆ। ਸਿਰਫ਼ਿਰੇ ਡਰਾਈਵਰ ਨੇ ਪੁਲਿਸ ਵਾਲਿਆਂ ’ਤੇ ਚਾੜ੍ਹਿਆ ਟਰੱਕਲਵਜੀਤ ਸਿੰਘ ਦਾ ਪਿੰਡ ਕਰਨਾਲ ਜ਼ਿਲ੍ਹੇ ਵਿਚ ਪੈਂਦਾ ਹੈ ਅਤੇ ਉਹ ਹੋਰਨਾਂ ਨੌਜਵਾਨਾਂ ਨੂੰ ਵੀ ਅਪੀਲ ਕਰ ਰਿਹਾ ਹੈ ਕਿ ਟਰੰਪ ਸਰਕਾਰ ਦੇ ਆਉਣ ਮਗਰੋਂ ਅਮਰੀਕਾ ਵਿਚ ਰਹਿਣਾ ਔਖਾ ਹੋ ਗਿਆ ਹੈ ਜਿਨ੍ਹਾਂ ਦਾ ਸਰਦਾ ਹੈ, ਉਹ ਇੰਡੀਆ ਮੁੜ ਜਾਣ। ਹੁਣ ਜ਼ਿਕਰ ਕਰਦੇ ਹਾਂ, ਅਮਰੀਕਾ ਦੇ ਨਿਊ ਮੈਕਸੀਕੋ ਸੂਬੇ ਵਿਚ ਵਾਪਰੀ ਹੈਰਾਨਕੁੰਨ ਘਟਨਾ ਦਾ ਜਿਥੇ ਇਕ ਟਰੱਕ ਡਰਾਈਵਰ ਨੇ ਹਾਦਸੇ ਦੀ ਪੜਤਾਲ ਕਰ ਰਹੇ ਹਾਈਵੇਅ ਪੈਟਰੋਲ ਅਫ਼ਸਰਾਂ ਨੂੰ ਦਰੜਨ ਦਾ ਯਤਨ ਕੀਤਾ। ਹਾਈਵੇਅ ਬੰਦ ਹੋਣ ਦੇ ਸਾਈਨ ਦੀ ਪਰਵਾਹ ਨਾ ਕਰਦਿਆਂ ਉਚੀ ਆਵਾਜ਼ ਵਿਚ ਹੌਰਨ ਵਜਾਉਂਦਾ ਡਰਾਈਵਰ ਅੱਗੇ ਵਧ ਗਿਆ ਅਤੇ ਲਾਅ ਐਨਫ਼ੋਰਸਮੈਂਟ ਅਫ਼ਸਰਾਂ ਨੇ ਮਸਾਂ ਆਪਣਾ ਬਚਾਅ ਕੀਤਾ। ਫ਼ਿਲਹਾਲ ਡਰਾਈਵਰ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ ਪਰ ਉਸ ਦਾ ਲਾਇਸੰਸ ਖ਼ਤਮ ਹੋ ਚੁੱਕਾ ਹੈ ਅਤੇ ਟਰੱਕ ਦਾ ਬੀਮਾ ਵੀ ਨਹੀਂ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button