PunjabTop News

ਅਦਾਲਤ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਧਰਨਾ ਨਾ ਲਾਉਣ ਦੇ ਹੁਕਮ ਕੀਤੇ ਜਾਰੀ 

ਪਟਿਆਲਾ, 22 ਜੂਨ 2025 – ਪੰਜਾਬੀ ਯੂਨੀਵਰਸਿਟੀ ਵਿਖੇ ਪਿਛਲੇ ਕੁੱਝ ਦਿਨਾਂ ਤੋਂ ਧਰਨੇ ਉੱਤੇ ਬੈਠੇ ਕੰਟਰੈਕਟ ਅਧਿਆਪਕਾਂ ਸਬੰਧੀ ਯੂਨੀਵਰਸਿਟੀ ਅਥਾਰਟੀਜ਼ ਨੇ ਦੱਸਿਆ ਕਿ ਮਾਣਯੋਗ ਅਦਾਲਤ ਵੱਲੋਂ 21 ਜੂਨ 2025 ਨੂੰ ਜਾਰੀ ਹੋਏ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਯੂਨੀਵਰਸਿਟੀ ਦੀ ਚਾਰਦੀਵਾਰੀ ਤੋਂ 300 ਮੀਟਰ ਬਾਹਰ ਤੱਕ ਕਿਸੇ ਵੀ ਧਰਨੇ, ਇਕੱਠ, ਮੀਟਿੰਗ, ਇਕੱਤਰਤਾ, ਪ੍ਰਦਰਸ਼ਨ ਘਿਰਾਓ ਆਦਿ ਗਤੀਵਿਧੀ ਦੀ ਮਨਾਹੀ ਹੈ। ਸੋ ਅਦਾਲਤੀ ਹੁਕਮਾਂ ਅਨੁਸਾਰ ਸਪਸ਼ਟ ਹੈ ਕਿ ਯੂਨੀਵਰਸਿਟੀ ਕੈੰਪਸ ਦੇ ਅੰਦਰ ਧਰਨਾ ਨਹੀਂ ਲਗਾਇਆ ਜਾ ਸਕਦਾ। ਕਰਮਚਾਰੀ ਕਿਸੇ ਵੀ ਰੂਪ ਵਿੱਚ ਯੂਨੀਵਰਸਿਟੀ ਦੇ ਕੰਮ ਕਾਜ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਅਥਾਰਟੀਜ਼ ਨੇ ਦੱਸਿਆ ਕਿ ਅਦਾਲਤ ਦੇ ਇਨ੍ਹਾਂ ਹੁਕਮਾਂ ਅਨੁਸਾਰ ਇਨ੍ਹਾਂ ਅਧਿਆਪਕਾਂ ਨੂੰ ਆਪਣਾ ਇਹ ਧਰਨਾ ਤੁਰੰਤ ਖ਼ਤਮ ਕਰ ਦੇਣਾ ਚਾਹੀਦਾ ਹੈ। ਅਜਿਹਾ ਨਾ ਕਰਨਾ ਅਦਾਲਤੀ ਹੁਕਮਾਂ ਦੀ ਉਲੰਘਣਾ/ਤੌਹੀਨ ਮੰਨਿਆ ਜਾਵੇਗਾ ਜਿਸ ਦਾ ਅਦਾਲਤ ਵੱਲੋਂ ਗੰਭੀਰਤਾ ਨਾਲ਼ ਨੋਟਿਸ ਲਿਆ ਜਾਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button