ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਆਗੂ ਰਾਘਵ ਚੱਢਾ ‘ਤੇ ਅਦਾਕਾਰਾ ਪਰਿਨੀਤੀ ਚੋਪੜਾ ਦੀ ਨਿੱਜੀ ਸਮਾਗਮ ਦੌਰਾਨ ਮੰਗਣੀ ਹੋਈ। ਇਹ ਮੰਗਣੀ ਦਿੱਲੀ ਸਥਿਤ ਕਪੂਰਥਲਾ ਹਾਊਸ ਵਿਚ ਹੋਈ। ਹੁਣ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਕਪੂਰਥਲਾ ਹਾਊਸ ਵਿਖੇ ਹੋਈ ਮੰਗਣੀ ‘ਤੇ ਇਤਰਾਜ਼ ਜਤਾਇਆ ਗਿਆ ਹੈ। ਉਨ੍ਹਾਂ ਸ਼ੋਸ਼ਲ ਮੀਡੀਆ ਸਾਈਟ ਫੇਸਬੁੱਕ ‘ਤੇ ਲਿਖਿਆ ਕਿ
ਭਗਵੰਤ ਮਾਨ ਜੀ !
ਕੀ ਹੁਣ ਏਹਨੂੰ ਵੀ ਬਦਲਾਅ ਹੀ ਸਮਝੀਏ ?
ਸਭ ਤੋਂ ਪਹਿਲਾਂ ਸ਼੍ਰੀ ਰਾਘਵ ਚੱਢਾ ਤੇ ਬੀਬਾ ਪਰਣੀਤੀ ਚੋਪੜਾ ਦੀ ਜੋੜੀ ਨੂੰ ਉਨਾਂ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ engagement ਦੀ ਵਧਾਈ ਦੇਂਦੇ ਹਾਂ।
ਦਿੱਲੀ ਦਾ ਕਪੂਰਥਲਾ ਹਾਊਸ ਪੰਜਾਬ ਦੇ ਮੁੱਖ ਮੰਤਰੀ ਦਾ ਆਫੀਸੀਅਲ ਰੈਜੀਡੈਂਸ ਹੈ।ਜਿੱਥੇ ਕੇਵਲ ਮੁੱਖ ਮੰਤਰੀ ਹੀ ਨਿਵਾਸ ਕਰ ਸਕਦੇ ਹਨ ਅਤੇ ਨਿਯਮਾਂ ਅਨੁਸਾਰ ਕਿਸੇ ਹੋਰ ਦੇ ਠਹਿਰਨ ਲਈ ਵੀ ਕਪੂਰਥਲਾ ਹਾਊਸ ‘ਚ ਬੁਕਿੰਗ ਤੱਕ ਨਹੀਂ ਹੋ ਸਕਦੀ।ਪਰ ਏਥੇ ਤਾਂ ਸ਼੍ਰੀ ਰਾਘਵ ਚੱਢਾ ਜੀ ਦੀ ਮੰਗਣੀ ਦੇ ਪ੍ਰਾਈਵੇਟ ਸਮਾਗਮ ਤੱਕ ਕਰ ਦਿੱਤੇ ਗਏ ਹਨ।ਕੀ ਹੁਣ ਇਹ ਪੱਕਾ ਮੰਨ ਲਿਆ ਜਾਵੇ(ਜੋ ਆਮ ਹੀ ਚਰਚਾ ਹੈ) ਕਿ ਸ਼੍ਰੀ ਰਾਘਵ ਚੱਢਾ ਪੰਜਾਬ ਦੇ “ਸੁਪਰ ਮੁੱਖ ਮੰਤਰੀ” ਹਨ ?
70ਸਾਲਾਂ ਅੰਦਰ ਕਪੂਰਥਲਾ ਹਾਊਸ ਦੀ ਕਦੇ ਪ੍ਰਾਈਵੇਟ ਬੁਕਿੰਗ ਨਹੀਂ ਹੋਈ।ਫਿਰ ਨਿਯਮਾਂ ਦੀ ਉਲੰਘਣਾ ਕਰਕੇ ਇਹ ਬੁਕਿੰਗ ਕਿਉਂ ਕੀਤੀ ਗਈ ?
ਕੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਬਣਦੀ ਹੋਈ ਕਾਰਵਾਈ ਹੋਵੇਗੀ ? ਜੇਕਰ ਬੁਕਿੰਗ ਵੀ ਨਹੀਂ ਹੋਈ ਤੇ ਓਥੇ ਪ੍ਰਾਈਵੇਟ ਸਮਾਗਮ ਤੱਕ ਕਰ ਦਿੱਤਾ ਗਿਆ,ਕੀ ਇਸ ਸੰਬੰਧੀ ਸੰਬੰਧਿਤਾਂ ‘ਤੇ ਐਕਸ਼ਨ ਲਵੋਗੇ ?
ਮੈਨੂੰ ਇਹ ਵੀ ਖਤਰਾ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਨਾਲ ਸੰਬੰਧਤ ਕਈ ਮੰਤਰੀ ਅਤੇ MLA ਅਜੇ ਵੀ ਕੁਆਰੇ ਹਨ ਅਤੇ ਆਉਣ ਵਾਲੇ ਸਮੇਂ ‘ਚ ਪੰਜਾਬ ਦੀ ਇਹ ਇਤਿਹਾਸਕ ਵਿਰਾਸਤ ਕਪੂਰਥਲਾ ਹਾਊਸ ਕਿਤੇ ਮੈਰਿਜ ਪੈਲੇਸ ਹੀ ਨਾਂ ਬਣਾ ਦਿੱਤਾ ਜਾਵੇ।
ਜਾਣਕਾਰੀ ਦੀ ਉਡੀਕ ਵਿੱਚ,
-ਵਿਰਸਾ ਸਿੰਘ ਵਲਟੋਹਾ –
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.