Women day ‘ਤੇ ਮਹਿਲਾ ਵਿਸ਼ਵ ਕੱਪ ਲਈ ICC ਨੇ ਕੀਤੀ ਵੱਡੀ ਤਬਦੀਲੀ

ਨਵੀਂ ਦਿੱਲੀ : ਮਹਿਲਾ ਵਿਸ਼ਵ ਕੱਪ ਨੂੰ ਲੈ ਕੇ ਆਈਸੀਸੀ ਨੇ ਮਹਿਲਾ ਦਿਵਸ ‘ਤੇ ਵੱਡਾ ਐਲਾਨ ਕੀਤਾ ਹੈ। 2026 ‘ਚ ਹੋਣ ਵਾਲੇ ਟੀ20 ਮਹਿਲਾ ਵਿਸ਼ਵ ਕੱਪ ਟੂਰਨਾਮੈਂਟ ਵਿੱਚ 10 ਦੀ ਬਜਾਏ 12 ਟੀਮਾਂ ਹਿੱਸਾ ਲੈਣਗੀਆਂ। ਜਦੋਂ ਕਿ ਮਹਿਲਾ ਦਿਵਸ ਵਿਸ਼ਵ ਕੱਪ ‘ਚ 2029 ਤੋਂ 8 ਦੀ ਬਜਾਏ 10 ਟੀਮਾਂ ਹਿੱਸਾ ਲੈਣਗੀਆਂ। ਕ੍ਰਿਕੇਟ ਦੀ ਸੰਚਾਲਨ ਸੰਸਥਾ ਨੇ ਸੋਮਵਾਰ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਮਹਿਲਾ ਕ੍ਰਿਕੇਟ ਵਿੱਚ ਵਿਸਥਾਰ ਦੀ ਆਪਣੀ ਯੋਜਨਾ ਦੀ ਘੋਸ਼ਣਾ ਕੀਤੀ। ਦੱਸ ਦਈਏ ਕਿ 2024 ‘ਚ ਹੋਣ ਵਾਲੇ ਟੀ20 ਵਿਸ਼ਵ ਕੱਪ ਵਿੱਚ 10 ਟੀਮਾਂ ਹੀ ਖੇਡਣਗੀਆਂ, ਜਦੋਂ ਕਿ ਅਗਲੇ 2 ਵਨਡੇ ਵਿਸ਼ਵ ਕੱਪ ਵਿੱਚ 8 ਟੀਮਾਂ ਨੂੰ ਸ਼ਾਮਲ ਕੀਤਾ ਜਾਵੇਗਾ।
🔴LIVE|| ਲਓ ਬਜਟ ਪੇਸ਼ ਕਰਕੇ ਕੈਪਟਨ ਨੇ ਖੁਸ਼ ਕਰਤੇ ਲੋਕ,ਕਿਸਾਨਾਂ ਦਾ ਹੱਲ ਕੱਢਣ ਦਾ ਲਿਆ ਫੈਸਲਾ
ਆਈਸੀਸੀ ਦੇ ਮੁੱਖ ਕਾਰਜਕਾਰੀ ਮਨੂੰ ਸਾਹਨੀ ਨੇ ਬਿਆਨ ਵਿੱਚ ਕਿਹਾ, ‘ਅਸੀ ਪਿਛਲੇ 4 ਸਾਲਾਂ ਤੋਂ ਸੰਸਾਰਿਕ ਪ੍ਰਸਾਰਣ ਕਵਰੇਜ ਅਤੇ ਮਾਰਕੀਟਿੰਗ ਤੋਂ ਲੈ ਕੇ ਪ੍ਰਸ਼ੰਸਕਾਂ ਨੂੰ ਜੋੜਨ ‘ਤੇ ਧਿਆਨ ਦੇ ਕੇ ਮਹਿਲਾ ਕ੍ਰਿਕੇਟ ਨੂੰ ਕੇਂਦ੍ਰਤ ਕਰ ਰਹੇ ਹਾਂ।’ ਉਨ੍ਹਾਂ ਨੇ ਕਿਹਾ , ‘ਇਸ ਦੇ ਨਤੀਜਾ ਵੀ ਦਿਖਣ ਲੱਗ ਗਏ ਹਨ ਅਤੇ ਆਈਸੀਸੀ ਮਹਿਲਾ ਟੀ20 ਵਿਸ਼ਵ ਕੱਪ 2020 ਨੂੰ ਰਿਕਾਰਡ ਇੱਕ ਅਰਬ ਇੱਕ ਕਰੋੜ ਵੀਡੀਓ ‘ਵਿਊਜ’ ਮਿਲੇ। ’ ਮਹਿਲਾ ਕ੍ਰਿਕੇਟ ਵਿੱਚ ਇਹ ਸਭ ਤੋਂ ਜਿਆਦਾ ਦੇਖੀ ਜਾਣ ਵਾਲੀ ਮੁਕਾਬਲਾ ਸੀ। ਮੈਲਬਰਨ ‘ਚ ਖੇਡੇ ਗਏ ਫਾਈਨਲ ਵਿੱਚ ਰਿਕਾਰਡ 86,174 ਦਰਸ਼ਕ ਸਟੇਡੀਅਮ ‘ਚ ਪੁੱਜੇ ਸਨ। ਮਹਿਲਾ ਟੀ20 ਚੈਂਪੀਅਨਜ਼ ਕੱਪ 2027 ਤੋਂ ਸ਼ੁਰੂ ਹੋਵੇਗਾ, ਜਿਸ ‘ਚ 6 ਟੀਮਾਂ ਭਾਗ ਲੈਣਗੀਆਂ।
On International Women’s Day, a year after the resounding success of the ICC Women’s T20 World Cup 2020, the International Cricket Council (ICC) announces the expansion of women’s cricket events post the 2023 cycle.
Details here: https://t.co/yd7ajIDMKE
— ICC Media (@ICCMediaComms) March 8, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.