WHO ਨੂੰ 20 ਕਰੋੜ ਡਾਲਰ ਤੋਂ ਜ਼ਿਆਦਾ ਦਾ ਭੁਗਤਾਨ ਕਰੇਗਾ America
ਵਾਸ਼ਿੰਗਟਨ : ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਕਿਹਾ ਕਿ ਮੁਲਾਂਕਣ ਤੇ ਵਰਤਮਾਨ ਜ਼ਿੰਮੇਵਾਰੀਆਂ ਦੇ ਚੱਲਦਿਆਂ ਸੰਯੁਕਤ ਰਾਜ ਅਮਰੀਕਾ ਇਸ ਮਹੀਨੇ ਦੇ ਅੰਤ ਤੱਕ ਵਿਸ਼ਵ ਸਿਹਤ ਸੰਗਠਨ ਨੂੰ 20 ਕਰੋੜ ਡਾਲਰ ਤੋਂ ਜ਼ਿਆਦਾ ਰਾਸ਼ੀ ਦਾ ਭੁਗਤਾਨ ਕਰੇਗਾ। ਇੱਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਇੱਕ ਬ੍ਰੀਫਿੰਗ ‘ਚ ਬਲਿੰਕਨ ਨੇ ਕਿਹਾ ਕਿ ਸੰਗਠਨ ਦੇ ਇੱਕ ਮੈਂਬਰ ਦੇ ਰੂਪ ਵਿੱਚ ਵਿੱਤੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੀ ਦਿਸ਼ਾ ‘ਚ ਇਹ ਸਾਡੀ ਵੱਲੋਂ ਲਿਆ ਗਿਆ ਇੱਕ ਮਹੱਤਵਪੂਰਣ ਕਦਮ ਹੈ।
🔴LIVE ਕੇਂਦਰ ਦਾ ਵੱਡਾ ਐਕਸ਼ਨ,ਬਾਰਡਰ ਟੱਪਣ ਤੇ ਲਗਾਈ ਪਾਬੰਦੀ ! ਰੇਲ ਰੋਕੋ ਅੰਦੋਲਨ ਤੋਂ ਪਹਿਲਾਂ ਧਮਾਕਾ,
ਉਨ੍ਹਾਂ ਨੇ ਆਪਣੀ ਟਿੱਪਣੀ ‘ਚ ਕਿਹਾ ਕਿ ਇਹ ਸਾਡੀ ਉਸ ਨਵੀਂ ਵਚਨਬੱਧਤਾਨੂੰ ਸੁਨਿਸਚਿਤ ਕਰਦਾ ਹੈ ਕਿ ਮਹਾਮਾਰੀ ਦੇ ਪ੍ਰਤੀ ਸੰਸਾਰਿਕ ਪ੍ਰਤੀਕਿਰਿਆ ਦੀ ਅਗਵਾਈ ਕਰਨ ਦੀ ਦਿਸ਼ਾ ‘ਚ WHO ਦੇ ਕੋਲ ਸਾਰੇ ਜ਼ਰੂਰੀ ਸਮਰਥਨਾਂ ਦੀ ਉਪਲਬਧਤਾ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ ਸੰਗਠਨ ‘ਤੇ ਇਲਜ਼ਾਮ ਲਗਾਇਆ ਸੀ ਕਿ WHO ਮਹਾਂਮਾਰੀ ਦੀ ਹਾਲਤ ਨੂੰ ਠੀਕ ਤਰੀਕੇ ਨਾਲ ਸੰਭਾਲਣ ‘ਚ ਅਸਮਰਥ ਰਿਹਾ ਹੈ, ਮਹਾਂਮਾਰੀ ਨੂੰ ਲੈ ਕੇ ਸੰਗਠਨ ਨੇ ਪਾਰਦਰਸ਼ਤਾ ਵੀ ਨਹੀਂ ਵਰਤੀ ਹੈ।
ਸਵੇਰੇ-ਸਵੇਰੇ ਆਈ ਵੱਡੀ ਖ਼ਬਰ,ਕੇਂਦਰ ਸਰਕਾਰ ਨੇ ਅੱਧੀ ਰਾਤ ਨੂੰ ਲਿਆ ਵੱਡਾ ਐਕਸ਼ਨ!
ਉਨ੍ਹਾਂ ਦੇ ਵੱਲੋਂ ਚੁੱਕੇ ਗਏ ਕਦਮਾਂ ਨਾਲ ਚੀਨ ਨੂੰ ਫਾਇਦਾ ਮਿਲਿਆ ਹੈ, ਜਦੋਂ ਕਿ ਅਮਰੀਕਾ ਸਭ ਤੋਂ ਜ਼ਿਆਦਾ ਫੰਡਿੰਗ ਕਰਦਾ ਹੈ, ਪਰ ਇਸਦੇ ਬਾਵਜੂਦ ਵੀ ਸੰਗਠਨ ਦਾ ਵਰਤਾਓ ਅਮਰੀਕਾ ਦੇ ਪ੍ਰਤੀ ਠੀਕ ਨਹੀਂ ਰਿਹਾ ਹੈ। ਇਨ੍ਹਾਂ ਸਾਰੀਆਂ ਵਜ੍ਹਾਂ ਦੇ ਚੱਲਦਿਆਂ ਟਰੰਪ ਪ੍ਰਸ਼ਾਸਨ ਨੇ ਆਪਣੀ ਫੰਡਿੰਗ ਨੂੰ ਰੋਕਣ ਦਾ ਫੈਸਲਾ ਲੈਂਦੇ ਹੋਏ ਆਪਣੇ ਆਪ ਨੂੰ ਸੰਗਠਨ ਤੋਂ ਵੱਖ ਕਰ ਲਿਆ ਸੀ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਇਡਨ ਦਫ਼ਤਰ ਵਿੱਚ ਆਪਣੇ ਪਹਿਲੇ ਹੀ ਦਿਨ ਡੋਨਾਲਡ ਟਰੰਪ ਦੀਆਂ ਪੁਰਾਣੀਆਂ ਕੁਝ ਨੀਤੀਆਂ ਨੂੰ ਬਦਲਦੇ ਹੋਏ ਸੰਗਠਨ ‘ਚ ਦੁਬਾਰਾ ਵਾਪਸ ਆਉਣ ਦਾ ਐਲਾਨ ਕੀਤਾ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.