ਸਮਰਪਣ ਦਸਤਾਵੇਜ਼ ‘ਤੇ ਦਸਤਖਤ ਕਰਨ ਨੂੰ ਲੈ ਕੇ ਮਾਨ ਉੱਪਰ ਵਰ੍ਹੇ ਵੜਿੰਗ
ਚੰਡੀਗੜ੍ਹ : ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਨੌਲੇਜ ਸ਼ੇਅਰਿੰਗ ਐਗਰੀਮੈਂਟ’ ਦੇ ਨਾਂ ’ਤੇ ਦਿੱਲੀ ਦੇ ਆਪਣੇ ਹਮਰੁਤਬਾ ਅਰਵਿੰਦ ਕੇਜਰੀਵਾਲ ਅੱਗੇ ਆਤਮ ਸਮਰਪਣ ਕਰਨ ਦੀ ਨਿਖੇਧੀ ਕੀਤੀ ਹੈ। ਜਿਨ੍ਹਾਂ ਨੇ ਇਥੇ ਜਾਰੀ ਇਕ ਬਿਆਨ ‘ਚ ਕਿਹਾ ਕਿ ਇਹ ਸਿਰਫ ਇਕ ਸਮਝੌਤਾ ਨਹੀਂ ਹੈ, ਸਗੋਂ ਸਿੱਧੇ ਤੌਰ ਤੇ ਸਮਰਪਣ ਦਾ ਦਸਤਾਵੇਜ਼ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਦਿੱਲੀ ਵਰਗੇ ਅਰਧ ਸੂਬੇ ਨਾਲ ਪੂਰੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਅਜਿਹਾ ਸਮਝੌਤਾ ਕਰਨ ਦੇ ਕਾਰਨ ਉਪਰ ਸਵਾਲ ਚੁੱਕੇ ਹਨ। ਜੋ ਦਿੱਲੀ ਪੰਜਾਬ ਦੇ ਸਭ ਤੋਂ ਛੋਟੇ ਜ਼ਿਲ੍ਹੇ ਤੋਂ ਵੀ ਛੋਟਾ ਹੈ ਅਤੇ ਇੱਥੋਂ ਦੀ ਸਰਕਾਰ ਦਾ ਕੰਮਕਾਜ ਸਿਰਫ਼ ਲੋਕਲ ਬਾਡੀ ਤੱਕ ਹੀ ਸੀਮਤ ਹੈ।
Kisan News : ਜਥੇਬੰਦੀਆਂ ਨੂੰ ਵੱਡਾ ਝਟਕਾ, Narinder Tomar ਦਾ ਆਇਆ ਬਿਆਨ | D5 Channel Punjabi
ਅਜਿਹਾ ਸਮਝੌਤਾ ਕਰਨ ਪਿੱਛੇ ਮੰਤਵ ਕੇਜਰੀਵਾਲ ਵੱਲੋਂ ਮਾਨ ‘ਤੇ ਦਬਾਅ ਹੈ, ਜਿਸ ਨਾਲ ਉਨ੍ਹਾਂ (ਮਾਨ) ਨੂੰ ਹੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਧਾਰਨ ਤੌਰ ਤੇ ਪੰਜਾਬ ਉੱਪਰ ਆਪਣਾ ਵਾਧੂ ਸੰਵਿਧਾਨਕ ਅਧਿਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸਨੂੰ ਕਿਸੇ ਵੀ ਕੀਮਤ ‘ਤੇ ਨਹੀਂ ਹੋਣ ਦਿੱਤਾ ਜਾਵੇਗਾ। ਵੜਿੰਗ ਨੇ ਕਿਹਾ ਕਿ ਆਮ ਤੌਰ ‘ਤੇ ਦੋ ਸੂਬਿਆਂ ਦੀਆਂ ਸਰਕਾਰਾਂ ਵਿਚਕਾਰ ਸਮਝੌਤਿਆਂ ‘ਤੇ ਵਿਸ਼ੇਸ਼ ਵਿਭਾਗਾਂ ਦੁਆਰਾ ਦਸਤਖਤ ਕੀਤੇ ਜਾਂਦੇ ਹਨ ਅਤੇ ਇਨ੍ਹਾਂ ‘ਤੇ ਸਬੰਧਤ ਵਿਭਾਗ ਦੇ ਮੁਖੀਆਂ ਦੁਆਰਾ ਦਸਤਖਤ ਕੀਤੇ ਜਾਂਦੇ ਹਨ, ਜੋ ਕਿ ਸੀਨੀਅਰ ਆਈਏਐਸ ਅਧਿਕਾਰੀ ਹੁੰਦੇ ਹਨ, ਨਾ ਕਿ ਮੁੱਖ ਮੰਤਰੀ ਪੱਧਰ ਤੇ ਅਜਿਹੇ ਸਮਝੌਤੇ ਹੁੰਦੇ ਹਨ।
Sunil Jakhar ਖ਼ਿਲਾਫ਼ ਵੱਡੀ ਕਾਰਵਾਈ, ਹਾਈਕਮਾਨ ਨੇ ਲਿਆ ਵੱੱਡਾ ਫੈਸਲਾ | D5 Channel Punjabi
ਉਨ੍ਹਾਂ ਕਿਹਾ ਕਿ ਜਦੋਂ ਵਿਸ਼ੇਸ਼ ਕਾਰਨਾਂ ਕਰਕੇ ਸਮਝੌਤੇ ਹੁੰਦੇ ਹਨ ਤਾਂ ਉਨ੍ਹਾਂ ਦਾ ਸਪੱਸ਼ਟ ਜਿਕਰ ਹੁੰਦਾ ਹੈ। ਜਦੋਂਕਿ ਸਮਝੌਤੇ ਵਿੱਚ ਅਸਪਸ਼ਟ ਅਤੇ ਅਭਿਲਾਸ਼ੀ ਵੇਰਵੇ ਕੇਜਰੀਵਾਲ ਦੇ ਇਰਾਦਿਆਂ ਨੂੰ ਸਪੱਸ਼ਟ ਰੂਪ ਵਿੱਚ ਦਰਸਾਉਂਦੇ ਹਨ। ਜਿਸ ‘ਤੇ ਉਨ੍ਹਾਂ ਨੇ ਇਸ ਸਮਝੌਤੇ ਦੇ ਉਦੇਸ਼ ਨੂੰ ਲੈ ਕੇ ਖਦਸ਼ਾ ਜ਼ਾਹਰ ਕੀਤਾ ਹੈ, ਜਿਸ ਰਾਹੀਂ ਉਨ੍ਹਾਂ ਨੂੰ ਲੋਕ ਭਲਾਈ ਲਈ ਸਹਿਯੋਗ ਕਰਨ ਦੇ ਯੋਗ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਮਾਨ ਨੇ ਨਿਮਰਤਾ ਅਤੇ ਪੂਰੀ ਤਰ੍ਹਾਂ ਅਧੀਨਤਾ ਤਹਿਤ ਕੇਜਰੀਵਾਲ ਸਾਹਮਣੇ ਸਰੰਡਰ ਕਰ ਦਿੱਤਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਪੰਜਾਬੀ ਇਸਨੂੰ ਨਾ ਤਾਂ ਸਵੀਕਾਰ ਕਰਨਗੇ ਅਤੇ ਨਾ ਹੀ ਇਸ ਲਈ ਮੁਆਫ਼ ਕਰਨਗੇ।
Delhi ਤੋਂ Bhagwant Mann ਦਾ ਵੱਡਾ ਐਲਾਨ, ਕਰਲਿਆ ਸਮਝੌਤਾ! Kejriwal ਨੇ ਵੀ ਕਰਤੀ Yes? | D5 Channel Punjabi
ਵੜਿੰਗ ਨੇ ਕਿਹਾ ਕਿ ਇਹ ਕੋਈ ਸਮਝੌਤਾ ਨਹੀਂ ਸਗੋਂ ਸਮਰਪਣ ਦਾ ਦਸਤਾਵੇਜ਼ ਹੈ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਐਗਰੀਮੈਂਟ ਬਣਾਇਆ ਸੀ ਕਿ ਪੰਜਾਬ ਵਿੱਚ ਸਿਹਤ ਅਤੇ ਸਿੱਖਿਆ ਪ੍ਰਣਾਲੀ ਨੂੰ ਦਿੱਲੀ ਮਾਡਲ ਦੇ ਨਾਲ ਵਿਕਸਤ ਕਰਨ ਦੀ ਲੋੜ ਹੈ। ਹੁਣ ਉਨ੍ਹਾਂ ਨੇ ਮਾਨ ‘ਤੇ ਇਹ ਸਮਝੌਤਾ ਥੋਪ ਦਿੱਤਾ ਹੈ, ਜਿਹੜਾ ਉਨ੍ਹਾਂ ਨੂੰ ਦਿੱਲੀ ਤੋਂ ਨੌਲੇਜ ਸ਼ੇਅਰਿੰਗ ਦੇ ਨਾਮ ਤੇ ਸ਼ਾਸਨ ਚਲਾਉਣ ਚ ਮਦਦ ਕਰੇਗਾ, ਜਿਸਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.