Breaking NewsD5 specialEntertainmentNewsSports

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਘਰ ਜ਼ਲਦ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ

ਨਵੀਂ ਦਿੱਲੀ : ਬਾਲੀਵੁੱਡ ਸਟਾਰ ਅਨੁਸ਼ਕਾ ਸ਼ਰਮਾ ਅਤੇ ਉਨ੍ਹਾਂ ਦੇ ਪਤੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਘਰ ‘ਚ ਜ਼ਲਦ ਹੀ ਇੱਕ ਨਵਾਂ ਮਹਿਮਾਨ ਆਉਣ ਵਾਲਾ ਹੈ। ਅਨੁਸ਼ਕਾ ਸ਼ਰਮਾ ਪ੍ਰੈਗਨੇਂਟ ਹੈ। ਵੀਰਵਾਰ ਨੂੰ ਅਨੁਸ਼ਕਾ ਅਤੇ ਵਿਰਾਟ ਨੇ ਸੋਸ਼ਲ ਮੀਡੀਆ ਜ਼ਰੀਏ ਇਹ ਖੁਸ਼ਖਬਰੀ ਆਪਣੇ ਫੈਨਜ਼ ਨੂੰ ਦਿੱਤੀ। ਇਸਦੇ ਨਾਲ ਹੀ ਦੋਵਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।

🔴 LIVE 🔴ਭਾਈ ਢੱਡਰੀਆਂ ਵਾਲਿਆਂ ਨੇ ਕਿਉਂ ਦਿੱਤਾ ਜਥੇਦਾਰ ਸਾਹਿਬ ਨੂੰ ਜਵਾਬ?328 ਸਰੂਪ ਗੁੰਮ ਕਰਨ ਵਾਲਿਆਂ ‘ਤੇ ਕਾਰਵਾਈ

ਕਈ ਸੈਲੇਬ੍ਰਿਟੀਜ਼ ਅਤੇ ਦੋਸਤਾਂ ਨੇ ਅਨੁਸ਼ਕਾ ਵਿਰਾਟ ਨੂੰ ਜੀਵਨ ਵਿਚ ਨਵਾਂ ਚੈਪਟਰ ਸ਼ੁਰੂ ਕਰਨ ਦੀ ਮੁਬਾਰਕਬਾਦ ਦਿੱਤੀ। ਅਨੁਸ਼ਕਾ ਨੇ ਵਿਰਾਟ ਨਾਲ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕਰਦੇ ਹੋਏ ਇਹ ਖਬਰ ਸ਼ੇਅਰ ਕੀਤੀ ਹੈ। ਤਸਵੀਰ ਵਿਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਅਨੁਸ਼ਕਾ ਦਾ ਬੇਬੀ ਬੰਪ ਸਾਫ ਦਿਖ ਰਿਹਾ ਹੈ। ਇਸ ਤਸਵੀਰ ਨਾਲ ਅਨੁਸ਼ਕਾ ਨੇ ਲਿਖਿਆ-‘ਔਰ ਫਿਰ, ਹਮ ਤੀਨ ਹੋ ਜਾਏਂਗੇ। ਜਨਵਰੀ 2021 ਵਿਚ ਆ ਰਿਹਾ ਹੈ।’

 

View this post on Instagram

 

And then, we were three! Arriving Jan 2021 ❤️🙏

A post shared by Virat Kohli (@virat.kohli) on

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button