USA ਬੇਸ ਤੇ F-35 ਦੀ ਹੋਈ ਐਮਰਜੈਂਸੀ ਲੈਡਿੰਗ

ਮੱਧ-ਪੂਰਬ ਵਿੱਚ ਜਾਰੀ ਤਣਾਅ ਦਰਮਿਆਨ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਅਮਰੀਕੀ F-35 ਲੜਾਕੂ ਜਹਾਜ਼ ਨੂੰ ਈਰਾਨੀ ਹਮਲੇ ਤੋਂ ਬਾਅਦ ਇੱਕ ਅਮਰੀਕੀ ਏਅਰਬੇਸ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਸੂਤਰਾਂ ਅਨੁਸਾਰ, ਮੰਨਿਆ ਜਾ ਰਿਹਾ ਹੈ ਕਿ ਈਰਾਨ ਵੱਲੋਂ ਇਸ ਜਹਾਜ਼ ‘ਤੇ ਸਿੱਧਾ ਹਮਲਾ ਕੀਤਾ ਗਿਆ ਸੀ।
ਰਿਪੋਰਟਾਂ ਮੁਤਾਬਕ, ਫਰਵਰੀ ਦੇ ਅਖੀਰ ਵਿੱਚ ਸ਼ੁਰੂ ਹੋਈ ਇਸ ਜੰਗ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਈਰਾਨ ਨੇ ਕਿਸੇ ਅਮਰੀਕੀ ਜਹਾਜ਼ ਨੂੰ ਨਿਸ਼ਾਨਾ ਬਣਾਇਆ ਹੈ। ਅਮਰੀਕੀ ਸੈਂਟਰਲ ਕਮਾਂਡ ਦੇ ਬੁਲਾਰੇ ਕੈਪਟਨ ਟਿਮ ਹਾਕਿਨਸ ਨੇ ਪੁਸ਼ਟੀ ਕੀਤੀ ਕਿ ਪੰਜਵੀਂ ਪੀੜ੍ਹੀ ਦਾ ਇਹ ਸਟੀਲਥ ਜੈੱਟ ਈਰਾਨ ਦੇ ਉੱਪਰ ਇੱਕ ਲੜਾਕੂ ਮਿਸ਼ਨ (Combat Mission) ‘ਤੇ ਸੀ, ਜਿਸ ਦੌਰਾਨ ਇਸ ਨੂੰ ਕਥਿਤ ਤੌਰ ‘ਤੇ ਈਰਾਨੀ ਗੋਲੀਬਾਰੀ ਦਾ ਸਾਹਮਣਾ ਕਰਨਾ ਪਿਆ।
ਹਾਕਿਨਸ ਨੇ ਦੱਸਿਆ ਕਿ ਜਹਾਜ਼ ਸੁਰੱਖਿਅਤ ਰੂਪ ਨਾਲ ਉਤਰ ਗਿਆ ਹੈ ਅਤੇ ਪਾਇਲਟ ਦੀ ਹਾਲਤ ਸਥਿਰ ਹੈ। ਇਸ ਪੂਰੀ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਹਾਈ-ਟੈਕ F-35 ਜਹਾਜ਼ ਦੀ ਕੀਮਤ 100 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਹੈ।
ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਦਾਅਵਾ ਕੀਤਾ ਸੀ ਕਿ ਅਮਰੀਕਾ ਨਿਰਣਾਇਕ ਜਿੱਤ ਹਾਸਲ ਕਰ ਰਿਹਾ ਹੈ ਅਤੇ ਈਰਾਨ ਦਾ ਹਵਾਈ ਸੁਰੱਖਿਆ ਤੰਤਰ (Air Defense System) ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਹੈ। ਅਜਿਹੇ ‘ਚ ਈਰਾਨੀ ਹਮਲੇ ਕਾਰਨ ਹੋਈ ਇਹ ਐਮਰਜੈਂਸੀ ਲੈਂਡਿੰਗ ਅਮਰੀਕੀ ਦਾਅਵਿਆਂ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




