Breaking NewsD5 specialIndiaInternationalNewsTop News

US ਰੱਖਿਆ ਮੰਤਰੀ Austin ਅਤੇ Rajnath Singh ਦੇ ਵਿੱਚ ਮੀਟਿੰਗ ਸ਼ੁਰੂ, CDS Bipin Rawat ਵੀ ਮੌਜੂਦ

ਨਵੀਂ ਦਿੱਲੀ/ ਵਾਸ਼ਿੰਗਟਨ : ਅਮਰੀਕੀ ਰੱਖਿਆ ਮੰਤਰੀ ਆਸਟਿਨ ਅਤੇ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵਿੱਚ ਮੀਟਿੰਗ ਸ਼ੁਰੂ ਹੋ ਗਈ ਹੈ। ਇਸ ਮੀਟਿੰਗ ਵਿੱਚ CDS ਬਿਪਿਨ ਰਾਵਤ ਵੀ ਮੌਜੂਦ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿਗਿਆਨ ਭਵਨ ‘ਚ ਅਮਰੀਕਾ  ਦੇ ਨਵੇਂ ਰੱਖਿਆ ਮੰਤਰੀ ਲਾਇਡ ਆਸਟਿਨ  ਦਾ ਸਵਾਗਤ ਕੀਤਾ। ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਨੂੰ ਵਿਗਿਆਨ ਭਵਨ ‘ਚ ਗਾਰਡ ਆਫ ਆਨਰ  ਦਿੱਤਾ ਗਿਆ।

🔴LIVE|| ਲਓ ਜੀ ਹੋ ਗਿਆ ਵੱਡਾ ਐਲਾਨ ! ਹੁਣ ਹੋਊ ਆਰ-ਪਾਰ ਦੀ ਗੱਲ ! ਕਿਸਾਨ ਆਗੂਆਂ ਨੇ ਘੇਰ ਲਈ ਸਰਕਾਰ !

ਮਰੀਕਾ ਦੇ ਰੱਖਿਆ ਮੰਤਰੀ ਲਾਯਡ ਆਸਟਿਨ 3 ਦਿਨ ਦੀ ਯਾਤਰਾ ‘ਤੇ ਸ਼ੁੱਕਰਵਾਰ ਸ਼ਾਮ ਕਰੀਬ 5 ਵਜੇ ਭਾਰਤ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੈਸ਼ਨਲ ਸਕਿਊਰਿਟੀ ਐਡਵਾਈਜ਼ਰ (ਐੱਨ. ਐੱਸ. ਏ.) ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ। ਅਹੁਦਾ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ੀ ਯਾਤਰਾ ਹੈ।

BIG NEWS ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖ਼ਬਰ, ਰਾਕੇਸ਼ ਟਿਕੈਤ ‘ਤੇ ਹੋਇਆ ਵੱਡਾ ਹਮਲਾ !

ਉਹ 21 ਮਾਰਚ ਤੱਕ ਭਾਰਤ ਦੇ ਦੌਰੇ ‘ਤੇ ਰਹਿਣਗੇ। ਆਸਟਿਨ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨਗੇ। ਇਸ ਗੱਲਬਾਤ ਵਿਚ ਡਿਫੈਂਸ ਡੀਲ ‘ਤੇ ਵੀ ਸਹਿਮਤੀ ਬਣ ਸਕਦੀ ਹੈ। ਆਸਟਿਨ ਅਤੇ ਰਾਜਨਾਥ ਸਿੰਘ ਵਿਚਾਲੇ ਇੰਡੋ ਪੈਸੇਫਿਕ, ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਮੁੱਦੇ ‘ਤੇ ਵੀ ਚਰਚਾ ਹੋ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button