Breaking NewsD5 specialInternationalNewsTop News

US ‘ਚ ਉੱਤਰੀ ਕੈਰੋਲੀਨਾ ਹਾਈਵੇਅ ਤੇ ਜਹਾਜ਼ ਹਾਦਸਾਗ੍ਰਸਤ ਹੋ ਕੇ ਟਰੈਕਟਰ – ਟ੍ਰੇਲਰ ‘ਤੇ ਡਿੱਗਿਆ

ਵਾਸ਼ਿੰਗਟਨ : ਅਮਰੀਕਾ ‘ਚ ਉੱਤਰੀ ਕੈਰੋਲੀਨਾ ਦੇ ਹਾਈਵੇਅ ‘ਤੇ ਬੁੱਧਵਾਰ ਨੂੰ ਇੱਕ ਜਹਾਜ਼ ਹਾਦਸਾਗ੍ਰਸਤ ਹੋ ਕੇ ਇੱਕ ਟਰੈਕਟਰ – ਟ੍ਰੇਲਰ ‘ਤੇ ਜਾ ਡਿੱਗਿਆ, ਜਿਸਦੇ ਨਾਲ ਜਹਾਜ਼ ਚਾਲਕ ਦੀ ਮੌਤ ਹੋ ਗਈ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਦੱਸਿਆ ਕਿ 2 ਇੰਜਣਾਂ ਵਾਲਾ ਜਹਾਜ ਬੀਚਕ੍ਰਾਫਟ ਬੈਰਨ ਸ਼ਾਮ 5:35 ਵਜੇ ਲੈਕਸਿੰਗਟਨ ‘ਚ ਡੇਵਿਡਸਨ ਕਾਉਂਟੀ ਹਵਾਈ ਅੱਡੇ ਨੇੜੇ ਹਾਦਸਾਗ੍ਰਸਤ ਹੋ ਕੇ ਅੰਤਰਰਾਜੀ 85 ਦੱਖਣੀ ਹਾਈਵੇਅ ਤੇ ਇਕ ਟਰੈਕਟਰ-ਟ੍ਰੇਲਰ ਨਾਲ ਟਕਰਾ ਗਿਆ।

ਨਵਜੋਤ ਸਿੱਧੂ ਚੋਣਾਂ ’ਚ ਬੈਨ! ਚੋਣ ਕਮਿਸ਼ਨ ਕੋਲ ਪਹੁੰਚੇ ਕਾਗਜ਼! ਮੋਦੀ ਨੇ ਪੰਜਾਬ ’ਚ ਪੱਟੀਆਂ ਧੂੜਾਂ

ਸ਼ੁਰੂਆਤੀ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਜਹਾਜ਼ ਹਵਾਈ ਅੱਡੇ ਤੋਂ ਉਡਾਣ ਭਰ ਰਿਹਾ ਸੀ, ਉਦੋਂ ਇਹ ਹੇਠਾਂ ਡਿੱਗ ਗਿਆ ਅਤੇ ਟਰੈਕਟਰ – ਟ੍ਰੇਲਰ ਨਾਲ ਟਕਰਾ ਗਿਆ। ਇਸ ਹਾਦਸੇ ‘ਚ ਪਾਇਲਟ ਦੀ ਮੌਤ ਹੋ ਗਈ। ਉਸ ਦੀ ਪਛਾਣ ਅਜੇ ਸਾਹਮਣੇ ਨਹੀਂ ਆਈ ਹੈ। FAA ਨੇ ਕਿਹਾ ਕਿ ਉਹ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਸਹਿਯੋਗ ਨਾਲ ਹਾਦਸੇ ਦੀ ਜਾਂਚ ਕਰੇਗਾ। ਮੀਡੀਆਂ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਟਰੈਕਟਰ ਟਰਾਲੇ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹੈ ਅਤੇ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button