Union Budget 2021 : ਆਮ ਵਿਅਕਤੀ ਲਈ ਜ਼ਰੂਰੀ ਖ਼ਬਰ, ਜਾਣੋ ਕੀ ਹੋਇਆ ਸਸਤਾ ਅਤੇ ਕੀ ਮਹਿੰਗਾ
ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ‘ਚ 2020-21 ਦਾ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਜਟ ਭਾਸ਼ਣ ਦੇ ਦੌਰਾਨ ਕਈ ਐਲਾਨ ਕੀਤੇ। ਵਿੱਤ ਮੰਤਰੀ ਨੇ ਐਲਾਨ ਕੀਤਾ ਹੈ ਕਿ ਮੋਬਾਈਲ ਉਪਕਰਣ ‘ਤੇ ਕਸਟਮ ਡਿਊਟੀ ਨੂੰ 2.5 ਫ਼ੀਸਦੀ ਤੱਕ ਵਧਾ ਦਿੱਤਾ ਗਿਆ ਹੈ। ਜਿਸ ਦੇ ਨਾਲ ਮੋਬਾਈਲ ਫੋਨ ਅਤੇ ਚਾਰਜਰ ਮਹਿੰਗਾ ਹੋ ਜਾਵੇਗਾ। ਨਾਲ ਹੀ ਪੈਟਰੋਲ ਅਤੇ ਡੀਜ਼ਲ ‘ਤੇ ਖੇਤੀਬਾੜੀ ਸੈੱਸ ਲਗਾਇਆ ਗਿਆ ਹੈ। ਅਜਿਹੇ ‘ਚ ਇੱਥੇ ਜਾਣੋ ਬਜਟ ‘ਚ ਕੀ ਸਸਤਾ ਅਤੇ ਕੀ ਮਹਿੰਗਾ ਹੋਇਆ ਹੈ।
ਇਹ ਸਮਾਨ ਹੋਇਆ ਮਹਿੰਗਾ
– ਮੋਬਾਈਲ ਫੋਨ
– ਮੋਬਾਈਲ ਫੋਨ ਦੇ ਪਾਰਟ
– ਮੋਬਾਈਲ ਚਾਰਜਰ
– ਗੱਡੀਆਂ ਦੇ ਪਾਰਟਸ
– ਇਲੈਕਟ੍ਰੋਨਿਕ ਉਪਕਰਣ
– ਆਯਾਤ ਕੀਤੇ ਕਪੜੇ
– ਸੋਲਰ ਇਨਵਰਟਰ
– ਸੋਲਰ ਉਪਕਰਣ
– ਕਾਟਰ
– ਜੁੱਤੇ
ਕੀ ਹੋਇਆ ਸਸਤਾ
– ਸਟੀਲ ਨਾਲ ਬਣਿਆ ਸਮਾਨ
– ਸੋਨਾ
– ਚਾਂਦੀ
– ਤਾਂਬੇ ਦਾ ਸਮਾਨ
– ਚਮੜੇ ਨਾਲ ਬਣੇ ਸਮਾਨ
– ਪੇਂਟ
– ਡਰਾਈ ਕਲੀਨਿੰਗ
– ਪਾਲੀਅਸਟਰ ਦੇ ਕੱਪੜੇ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.