Ukraine ‘ਚ ਫਸੇ 18 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਚਿੰਤਾ ‘ਚ Sonu Sood
ਮੁੰਬਈ : ਸੋਨੂੰ ਸੂਦ ਇੱਕ ਅਜਿਹੇ ਬਾਲੀਵੁਡ ਅਦਾਕਾਰ ਹਨ, ਜਿਨ੍ਹਾਂ ਨੇ ਮਹਾਮਾਰੀ ਕਾਲ ‘ਚ ਕਾਫ਼ੀ ਸਮਾਜ ਸੇਵਾ ਕੀਤੀ। ਲੋਕਾਂ ਨੂੰ ਘਰ ਪਹੁੰਚਾਉਣ ਤੋਂ ਲੈ ਕੇ ਆਕਸੀਜਨ ਤੱਕ ਉਪਲੱਬਧ ਕਰਵਾਉਣ ਹੋਰ ਵੀ ਚੀਜਾਂ ਲਈ ਮੁਸ਼ਕਿਲ ਘੜੀ ‘ਚ ਸੋਨੂੰ ਸੂਦ ਸਾਹਮਣੇ ਆਏ। ਸੋਨੂੰ ਸੂਦ ਦੀ ਦਰਿਆਦਿਲੀ ਦੀ ਲੋਕਾਂ ਵੱਲੋਂ ਖੂਬ ਤਾਰੀਫ਼ ਕੀਤੀ ਗਈ। ਹਾਲ ਹੀ ‘ਚ ਯੂਕ੍ਰੇਨ ਅਤੇ ਰੂਸ ਦੇ ਵਿਚਾਲੇ ਜੰਗ ਛਿੜੀ ਹੋਈ ਹੈ। ਇਸ ਲੜਾਈ ਨੂੰ ਲੈ ਕੇ ਸਭ ਚਿੰਤਾ ‘ਚ ਹਨ। ਯੂਕ੍ਰੇਨ ‘ਚ ਕਾਫੀ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਇਸ ਗੱਲ ਨੂੰ ਲੈ ਕੇ ਅਦਾਕਾਰ ਸੋਨੂੰ ਸੂਦ ਕਾਫੀ ਪਰੇਸ਼ਾਨ ਹਨ। ਅਦਾਕਾਰ ਨੇ ਟਵੀਟ ਕਰਕੇ ਇਸ ਤੇ ਚਿੰਤਾ ਪ੍ਰਗਟ ਕਰਦੇ ਹੋਏ ਸਲਾਮਤੀ ਦੀ ਦੁਆ ਕੀਤੀ ਹੈ।
ਯੂਕ੍ਰੇਨ ‘ਚ ਫਸੇ student, ਪਰਿਵਾਰ ਦਾ ਹੋਇਆ ਬੁਰਾ ਹਾਲ, ਸਰਕਾਰ ਤੋਂ ਕੀਤੀ ਖ਼ਾਸ ਅਪੀਲ!
ਸੋਨੂੰ ਸੂਦ ਨੇ ਟਵੀਟ ਕਰਕੇ ਲਿਖਿਆ – 1800 ਭਾਰਤੀ ਵਿਦਿਆਰਥੀ ਅਤੇ ਕਈ ਪਰਿਵਾਰ ਜੋ ਯੂਕ੍ਰੇਨ ‘ਚ ਫਸੇ ਹੋਏ ਹਨ, ਮੈਨੂੰ ਉਮੀਦ ਹੈ ਕਿ ਸਰਕਾਰ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੋਵੇਗੀ। ਮੈਂ ਭਾਰਤੀ ਅੰਬੈਂਸੀ ਨੂੰ ਉਥੇ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਵਿਕਲਪ ਮਾਰਗ ਲੱਭਣ ਦੀ ਅਪੀਲ ਕਰਦਾ ਹਾਂ। ਉਨ੍ਹਾਂ ਦੀ ਸਲਾਮਤੀ ਦੀ ਦੁਆ ਕਰਦਾ ਹਾਂ। ਸੋਨੂੰ ਦਾ ਇਹ ਟਵੀਟ ਖੂਬ ਵਾਇਰਲ ਹੋ ਰਿਹਾ ਹੈ।
Ukraine ‘ਤੇ ਹੋਏ ਹਮਲੇ ਦਾ ਸੇਕ ਪਹੁੰਚਿਆ ਭਾਰਤ, ਆਮ ਲੋਕਾਂ ‘ਤੇ ਪਵੇਗੀ ਭਾਰੀ ਮਾਰ, ਲੋਕਾਂ ਦਾ ਰੋ-ਰੋ ਬੁਰਾ ਹਾਲ!
ਦੱਸ ਦੇਈਏ ਕਿ ਯੂਕ੍ਰੇਨ ‘ਚ ਜ਼ਿਆਦਾਤਰ ਵਿਦਿਆਰਥੀ ਮੈਡੀਕਲ ਦੀ ਪੜ੍ਹਾਈ ਕਰਨ ਲਈ ਗਏ ਹਨ। ਬੱਚਿਆਂ ਦੇ ਪਰਿਵਾਰ ਵਾਲੇ ਵੀ ਕਾਫੀ ਚਿੰਤਾ ‘ਚ ਹਨ। ਗੱਲ ਕਰੀਏ ਯੂਕ੍ਰੇਨ ਅਤੇ ਰੂਸ ਦੇ ਵਿਚਾਲੇ ਛਿੜੀ ਜੰਗ ਦੀ ਤਾਂ ਸਵੇਰ ਤੋਂ ਯੂਕ੍ਰੇਨ ‘ਚ ਰੂਸ ਦੀ ਮਿਲਟਰੀ ਕਾਰਵਾਈ ਜਾਰੀ ਹੈ। ਯੂਕ੍ਰੇਨ ਦੀਆਂ ਵੱਖ – ਵੱਖ ਜਗ੍ਹਾ ਤੇ ਕਈ ਧਮਾਕੇ ਹੋਏ ਹਨ। ਦੋਵਾਂ ਦੇਸ਼ਾਂ ‘ਚ ਕਈ ਧਮਾਕੇ ਹੋਏ ਹਨ। ਦੋਵਾਂ ਦੇਸ਼ਾਂ ਚ ਕੋਈ ਵੀ ਝੁੱਕਣ ਨੂੰ ਤਿਆਰ ਨਹੀਂ ਹੈ। ਪੂਰੀ ਦੁਨੀਆ ਚ ਯੂਕ੍ਰੇਨ ਤੇ ਰੂਸ ਦੀ ਲੜਾਈ ਨੇ ਖਲਬਲੀ ਮਚਾ ਦਿੱਤੀ ਹੈ।
There are 18000 Indian students and many families who are struck in Ukraine, I am sure Government must be trying their best to get them back. I urge Indian Embassy to find an alternate route for their evacuation. Praying for their safety. #IndiansInUkraine
— sonu sood (@SonuSood) February 24, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.