Breaking NewsD5 specialIndiaNewsTop News

ਰਾਹਤ ! 24 ਦਿਨ ਬਾਅਦ ਸਸਤਾ ਹੋਇਆ ਪੈਟਰੋਲ

ਨਵੀਂ ਦਿੱਲੀ : ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਆਈ ਕਮੀ ਨਾਲ ਅੱਜ ਘਰੇਲੂ ਪੱਧਰ ‘ਤੇ ਵੀ ਕਰੀਬ ਡੇਢ ਮਹੀਨੇ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕਮੀ ਆਈ। ਦਿੱਲੀ ‘ਚ ਪੈਟਰੋਲ ਪ੍ਰਤੀ ਲਿਟਰ 18 ਪੈਸੇ ਅਤੇ ਡੀਜ਼ਲ 17 ਪੈਸੇ ਸਸਤਾ ਹੋਇਆ ਹੈ। ਤੇਲ ਦੀ ਮਾਰਕੀਟਿੰਗ ਕਰਨ ਵਾਲੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਬੁੱਧਵਾਰ ਨੂੰ ਦਿੱਲੀ ਦੇ ਬਾਜ਼ਾਰ ‘ਚ ਪੈਟਰੋਲ 90.99 ਰੁਪਏ ਅਤੇ ਡੀਜ਼ਲ 81.30 ਰੁਪਏ ਪ੍ਰਤੀ ਲਿਟਰ ‘ਤੇ ਆ ਗਿਆ। ਇਸ ਤੋਂ ਪਹਿਲਾਂ ਕੱਲ੍ਹ ਲਗਾਤਾਰ 24ਵੇਂ ਦਿਨ ਤੱਕ ਇਨ੍ਹਾਂ ‘ਚ ਕੋਈ ਬਦਲਾਅ ਨਹੀਂ ਹੋਇਆ। ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤ 15 ਦਿਨ ‘ਚ ਕਰੀਬ 10 ਫੀਸਦੀ ਡਿੱਗ ਚੁੱਕੀ ਹੈ।

🔴LIVE||26 ਦੇ ਬੰਦ ਤੋਂ ਪਹਿਲਾਂ ਕਿਸਾਨਾਂ ਦਾ ਨਵਾਂ ਐਲਾਨ!ਬਾਰਡਰਾਂ ‘ਤੇ ਦੁੱਗਣਾ ਹੋਇਆ ਇਕੱਠ !ਮੋਦੀ ਸਰਕਾਰ ਲਈ ਬਿਪਤਾ!

ਯੂਰਪ ‘ਚ ਕੋਰੋਨਾ ਦੀ ਤੀਜੀ ਲਹਿਰ ਦੇ ਚੱਲਦਿਆਂ ਉੱਥੇ ਬਾਲਣ ਦੀ ਮੰਗ ਘਟਣ ਦੀ ਸੰਕਾ ਜਤਾਈ ਜਾ ਰਹੀ ਹੈ। ਇਸਦੇ ਕਾਰਨ ਕੱਚੇ ਤੇਲ ਦੀ ਕੀਮਤ ਘੱਟ ਕੇ 64 ਡਾਲਰ ਪ੍ਰਤੀ ਬੈਰਲ ‘ਤੇ ਆ ਚੁੱਕੀ ਹੈ।ਆਮਤੌਰ ‘ਤੇ ਜਦੋਂ ਕੁਝ ਰਾਜਾਂ ‘ਚ ਵਿਧਾਨ ਸਭਾ ਚੋਣਾਂ ਹੋਣ  ‘ਤੇ ਤੇਲ ਦੀਆਂ ਕੀਮਤਾਂ ‘ਚ ਬਦਲਾਅ ਨਹੀਂ ਕੀਤਾ ਜਾਂਦਾ ਸੀ ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਬਿਹਾਰ ਵਿਧਾਨ ਸਭਾ ਚੋਣਾਂ ਦੇ ਸਮੇਂ ਤੇਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ ਪਰ ਹੁਣੇ ਪੱਛਮੀ ਬੰਗਾਲ, ਕੇਰਲ, ਤਮਿਲਨਾਡੂ, ਅਸਾਮ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ‘ਚ ਹੋ ਰਹੀਆਂ ਵਿਧਾਨ ਸਭਾ ਚੋਣਾਂ  ਦੇ ਵਿੱਚ ਤੇਲ ਦੀਆਂ ਕੀਮਤਾਂ ‘ਚ ਕਮੀ ਕੀਤੀ ਗਈ ਹੈ।

ਨਿਹੰਗ ਸਿੰਘਾਂ ਦੇ ਐਨਕਾਊਂਟਰ ਤੋ ਬਾਅਦ ਤੱਤੇ ਹੋਏ ਨਿਹੰਗ ! ਜਥੇਦਾਰ ਨੇ ਕਰਤਾ ਵੱਡਾ ਐਲਾਨ ! ਪੁਲਿਸ ਨੂੰ ਪਾਤੀ ਬਿਪਤਾ !

ਚਾਰ ਮਹਾਨਗਰਾਂ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

ਸ਼ਹਿਰ    ਪੈਟਰੋਲ          ਡੀਜ਼ਲ

ਦਿੱਲੀ     90 . 99         81 . 30

ਮੁੰਬਈ     97 . 40        88 . 42

ਚੇਂਨਈ    92 . 95        86 . 29

ਕੋਲਕਾਤਾ  91 . 18      84 . 18

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button