Breaking NewsD5 specialIndiaNewsSportsTop News

Tokyo Paralympic ‘ਚ ਮਨੀਸ਼ ਨੇ ਭਾਰਤ ਨੂੰ ਦਿਵਾਇਆ ਤੀਜਾ ਗੋਲ‍ਡ ਮੈਡਲ, ਸਿੰਘਰਾਜ ਨੇ ਸਿਲ‍ਵਰ ‘ਤੇ ਸਾਧਿਆ ਨਿਸ਼ਾਨਾ

ਟੋਕੀਓ : ਟੋਕੀਓ ਪੈਰਾਲੰਪਿਕ ‘ਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਨਿਸ਼ਾਨੇਬਾਜ਼ ਮਨੀਸ਼ ਨਰਵਾਲ ਨੇ ਪੈਰਾਲੰਪਿਕ ਖੇਡਾਂ ‘ਚ ਭਾਰਤ ਦੀ ਝੋਲੀ ‘ਚ ਤੀਜਾ ਗੋਲ‍ਡ ਮੈਡਲ ਪਾਇਆ ਜਦੋਂ ਕਿ ਸਿੰਘਰਾਜ ਅਡਾਨਾ ਨੇ ਪੀ4 ਮਿਕਸਡ 50 ਮੀਟਰ ਪਿਸਟਲ ਐਸਐਚ 1 ‘ਚ ਸਿਲ‍ਵਰ ਮੈਡਲ ਜਿੱਤਿਆ। ਉਥੇ ਹੀ 19 ਸਾਲਾ ਨਰਵਾਲ ਨੇ ਪੈਰਾਲੰਪਿਕ ਦਾ ਰਿਕਾਰਡ ਬਣਾਉਂਦੇ ਹੋਏ 218.2 ਸਕੋਰ ਕੀਤਾ। ਪੀ1 ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਐਸ.ਐਚ.1 ਈਵੈਂਟ ਵਿਚ ਮੰਗਲਵਾਰ ਨੂੰ ਕਾਂਸੀ ਜਿੱਤਣ ਵਾਲੇ ਅਡਾਨਾ ਨੇ 216.7 ਅੰਕ ਬਣਾ ਕੇ ਚਾਂਦੀ ਤਮਗਾ ਆਪਣੇ ਨਾਮ ਕੀਤਾ। ਰੂਸੀ ਓਲੰਪਿਕ ਕਮੇਟੀ ਸਰਗੇਈ ਮਾਲੀਸ਼ੇਵ ਨੇ 196.8 ਅੰਕਾਂ ਨਾਲ ਕਾਂਸੀ ਤਮਗਾ ਜਿੱਤਿਆ।

🔴LIVE : ਕਿਸਾਨਾਂ ਤੋਂ ਡਰਿਆ ਸੁਖਬੀਰ ਬਾਦਲ ! ਭਗਵੰਤ ਮਾਨ ਬਣੂ ਮੁੱਖ ਮੰਤਰੀ ? ਮਿਲਿਆ ਸਮਰਥਨ !

ਇਸ ਦੇ ਨਾਲ ਹੀ ਅਡਾਨਾ ਇਕੋ ਖੇਡਾਂ ਵਿਚ 2 ਮੈਡਲ ਜਿੱਤਣ ਵਾਲੇ ਚੁਨਿੰਦਾ ਖਿਡਾਰੀਆਂ ਵਿਚ ਸ਼ਾਮਲ ਹੋ ਗਏ। ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਮੌਜੂਦਾ ਖੇਡਾਂ ਵਿਚ ਸੋਨੇ ਅਤੇ ਕਾਂਸੀ ਦਾ ਤਗਮਾ ਜਿੱਤਿਆ ਹੈ। ਜੋਗਿੰਦਰ ਸਿੰਘ ਸੋਢੀ ਨੇ 1984 ਪੈਰਾਲੰਪਿਕਸ ਵਿਚ ਚਾਂਦੀ ਅਤੇ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਤੋਂ ਪਹਿਲਾਂ ਕੁਆਲੀਫਾਇੰਗ ਗੇੜ ਵਿਚ ਅਡਾਨਾ 536 ਅੰਕ ਲੈ ਕੇ ਚੌਥੇ ਅਤੇ ਨਰਵਾਲ 533 ਅੰਕ ਲੈ ਕੇ 7ਵੇਂ ਸਥਾਨ ’ਤੇ ਸਨ। ਭਾਰਤ ਦੇ ਆਕਾਸ਼ 27ਵੇਂ ਸਥਾਨ ’ਤੇ ਰਹਿ ਕੇ ਫਾਈਨਲ ਵਿਚ ਜਗ੍ਹਾ ਨਹੀਂ ਬਣਾ ਸਕੇ। ਇਸ ਵਰਗ ਵਿਚ ਨਿਸ਼ਾਨੇਬਾਜ਼ ਇਕ ਹੀ ਹੱਥ ਨਾਲ ਪਿਸਟਲ ਫੜਦੇ ਹਨ, ਕਿਉਂਕਿ ਉਨ੍ਹਾਂ ਦੇ ਇਕ ਹੱਥ ਜਾਂ ਪੈਰ ਵਿਚ ਵਿਕਾਰ ਹੁੰਦਾ ਹੈ ਅਤੇ ਰੋ ਰੀੜ੍ਹ ਦੀ ਹੱਡੀ ’ਤੇ ਸੱਟ ਜਾਂ ਅੰਗ ਕੱਟਣ ਦੀ ਵਜ੍ਹਾ ਨਾਲ ਹੁੰਦਾ ਹੈ। ਕੁੱਝ ਨਿਸ਼ਾਨੇਬਾਜ਼ ਖੜ੍ਹੇ ਹੋ ਕੇ ਤਾਂ ਕੁੱਝ ਬੈਠ ਕੇ ਨਿਸ਼ਾਨਾ ਲਗਾਉਂਦੇ ਹਨ।

ਰਾਵਤ ਵੱਲੋਂ ਪੰਜ ਪਿਆਰਿਆਂ ਬਾਰੇ ਦਿੱਤੇ ਬਿਆਨ ਦਾ ਮਾਮਲਾ, ਹਰੀਸ਼ ਰਾਵਤ ਪਹੁੰਚੇ ਗੁਰਦੁਆਰਾ ਸਾਹਿਬ D5 Channel Punjabi

ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਲ‍ਡ ਮੈਡਲ ਜਿੱਤਣ ‘ਤੇ ਮਨੀਸ਼ ਨਰਵਾਲ ਨੂੰ ਵਧਾਈ ਦਿੱਤੀ ਹੈ। ਪੀਐਮ ਨੇ ਇੱਕ ਟਵੀਟ ‘ਚ ਕਿਹਾ ਹੈ, ਮਨੀਸ਼ ਨਰਵਾਲ ਦੀ ਸ਼ਾਨਦਾਰ ਉਪਲਬਧੀ। ਉਨ੍ਹਾਂ ਦਾ ਗੋਲ‍ਡ ਮੈਡਲ ਜਿੱਤਣਾ ਭਾਰਤੀ ਖੇਡਾਂ ਲਈ ਇੱਕ ਵਿਸ਼ੇਸ਼ ਪਲ ਹੈ। ਉਨ੍ਹਾਂ ਨੂੰ ਵਧਾਈ ਅਤੇ ਆਉਣ ਵਾਲੇ ਸਮੇਂ ਲਈ ਸ਼ੁਭਕਾਮਨਾਵਾਂ। ਉਥੇ ਹੀ ਸਿਲ‍ਵਰ ਮੈਡਲ ਜਿੱਤਣ ‘ਤੇ ਪ੍ਰਧਾਨਮੰਤਰੀ ਨੇ ਸਿੰਘਰਾਜ ਅਡਾਨਾ ਨੂੰ ਵੀ ਵਧਾਈ ਦਿੱਤੀ ਹੈ। ਇੱਕ ਟਵੀਟ ‘ਚ ਪ੍ਰਧਾਨਮੰਤਰੀ ਨੇ ਕਿਹਾ ਹੈ, ਉਨ੍ਹਾਂ ਦੇ ਇਸ ਕਰਤੱਵ ਤੋਂ ਭਾਰਤ ਖੁਸ਼ ਹੈ। ਉਨ੍ਹਾਂ ਨੂੰ ਵਧਾਈ ਅਤੇ ਭਵਿੱਖ ਦੀਆਂ ਕੋਸ਼ਸ਼ਾਂ ਲਈ ਸ਼ੁਭਕਾਮਨਾਵਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button