Breaking NewsD5 specialNewsSports

Tokyo Olympic ਖੇਡਾਂ ਦੇ ਉਦਘਾਟਨ ਸਮਾਗਮ ‘ਚ ਸਹੁੰ ਚੁੱਕਣ ਵਾਲਿਆਂ ਦੀ ਗਿਣਤੀ ਵਧਾ ਕੇ 3 ਤੋਂ ਹੋਈ 6

ਟੋਕੀਓ : ਅੰਤਰ ਰਾਸ਼ਟਰੀ ਓਲੰਪਿਕ ਕਮੇਟੀ ਨੇ ਕਿਹਾ ਕਿ ਲੈਂਗਿਕ ਸਮਾਨਤਾ ਸੁਨਿਸਚਿਤ ਕਰਨ ਲਈ ਟੋਕੀਓ ਓਲੰਪਿਕ ਖੇਡਾਂ ਦੇ ਉਦਘਾਟਨ ਸਮਾਗਮ ‘ਚ ਸਹੁੰ ਚੁੱਕਣ ਵਾਲਿਆਂ ਦੀ ਗਿਣਤੀ 3 ਤੋਂ ਵਧਾ ਕੇ 6 ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਸਹੁੰ ‘ਚ ‘ਸ਼ਾਮਲ ਅਤੇ ਸਮਾਨਤਾ’ ਸ਼ਬਦਾਂ ਨੂੰ ਸ਼ਾਮਿਲ ਕਰਨ ਲਈ ਥੋੜ੍ਹਾ ਬਦਲਾਅ ਵੀ ਕੀਤਾ ਗਿਆ ਹੈ। ਓਲੰਪਿਕ ਸਹੁੰ ਸਾਰੇ ਪ੍ਰਤੀਭਾਗੀਆਂ ਦੇ ਵੱਲੋਂ ਮੇਜ਼ਬਾਨ ਦੇਸ਼ ਦਾ ਇੱਕ ਖਿਡਾਰੀ ਲੈਂਦਾ ਹੈ। ਇਸ ਸਮਾਰੋਹ ‘ਚ ਇੱਕ ਕੋਚ ਅਤੇ ਇੱਕ ਜੱਜ ਵੀ ਸ਼ਾਮਿਲ ਹੁੰਦਾ ਹੈ।

ਸੌਦਾ ਸਾਧ ਨੂੰ ਕੱਢਿਆ ਬੇਅਦਬੀ ਦੇ ਮਾਮਲੇ ਚੋਂ ਬਾਹਰ || D5 Channel Punjabi

ਜਪਾਨ ‘ਚ ਇਸ ਵਾਰ ਇਨ੍ਹਾਂ ਵਿਚੋਂ ਹਰ ਇੱਕ ਸਮੂਹ ਨਾਲ ਇੱਕ ਪੁਰਸ਼ ਅਤੇ ਇੱਕ ਮਹਿਲਾ ਸਹੁੰ ਚੁੱਕੇਗੀ। ਓਲੰਪਿਕ ਵਿੱਚ 1920 ਤੋਂ ਹੀ ਸਹੁੰ ਲੈਣ ਦਾ ਪ੍ਰਚਲਨ ਰਿਹਾ ਹੈ। ਇਸ ਵਾਰ ਓਲੰਪਿਕ ਖੇਡਾਂ 23 ਜੁਲਾਈ ਤੋਂ ਸ਼ੁਰੂ ਹੋਣਗੀਆਂ। ਆਈਓਸੀ ਨੇ ਬਿਆਨ ‘ਚ ਕਿਹਾ ‘‘ਸਹੁੰ ਲੈਣ ਵਾਲਿਆਂ ‘ਚ ਲਿੰਗ ਸਮਾਨਤਾ ਓਲੰਪਿਕ ਚਾਰਟਰ ਦੇ ਅਨੁਸਾਰ ਖੇਡਾਂ ‘ਚ ਸਾਰੇ ਪੱਧਰ ‘ਤੇ ਔਰਤਾਂ ਨੂੰ ਅੱਗੇ ਵੱਧਣ ਦੇਣ ਦੇ ਆਈਓਸੀ ਅਤੇ ਪ੍ਰਬੰਧ ਕਮੇਟੀ ਦੇ ਕਈ ਫੈਸਲਿਆਂ ਅਤੇ ਪ੍ਰਤੀਬਧਤ ਵਿੱਚੋਂ ਇੱਕ ਹੈ।’’

ਬੇਅੰਤ ਕੌਰ ਦੇ ਚਾਚੇ ਦੀ ਕੁੜੀ ਨੇ ਵੀ ਕੀਤਾ ਉਹੀ ਕੰਮ…D5 Channel Punjabi

ਸਹੁੰ ਦੀ ਸ਼ੁਰੂਆਤੀ ਕਤਾਰ ‘ਚ ਦੋ ਨਵੇਂ ਸ਼ਬਦ ‘ਸ਼ਾਮਲ ਅਤੇ ਸਮਾਨਤਾ’ ਜੋੜੇ ਗਏ ਹਨ। ਆਈਓਸੀ ਦੇ ਐਥਲੀਟ ਕਮਿਸ਼ਨ ਦੀ ਸਿਫਾਰਿਸ਼ ‘ਤੇ ਸਹੁੰ ‘ਚ ਇਹ ਦੋ ਨਵੇਂ ਸ਼ਬਦ ਜੋੜੇ ਗਏ ਹਨ। ਆਈਓਸੀ ਕਾਰਜਕਾਰੀ ਬੋਰਡ ਨੇ ਅਪ੍ਰੈਲ 2021 ਵਿੱਚ ਇਨ੍ਹਾਂ ਸਿਫਾਰਿਸ਼ਾਂ ਨੂੰ ਮਨਜ਼ੂਰੀ ਦਿੱਤੀ ਸੀ। ਆਈਓਸੀ ਕਾਰਜਕਾਰੀ ਬੋਰਡ ਦੇ ਫੈਸਲੇ ਤੋਂ ਬਾਅਦ ਸਾਰੇ ਭਾਗੀਦਾਰ ਦੇਸ਼ਾਂ ਨੂੰ ਇਸ ਵਾਰ ਉਦਘਾਟਨ ਸਮਾਰੋਹ ‘ਚ ਇੱਕ ਪੁਰਸ਼ ਅਤੇ ਇੱਕ ਮਹਿਲਾ ਖਿਡਾਰੀ ਨੂੰ ਧਵਜਵਾਹਕ ਬਣਾਉਣ ਦੀ ਆਗਿਆ ਦਿੱਤੀ ਗਈ ਹੈ । ਭਾਰਤ ਨੇ ਮਹਿਲਾ ਮੁੱਕੇਬਾਜ ਐਮ ਸੀ ਮੈਰੀਕੋਮ ਅਤੇ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਉਦਘਾਟਨ ਸਮਾਰੋਹ ਲਈ ਧਵਜਵਾਹਕ ਚੁਣਿਆ ਹੈ। ਅੱਠ ਅਗਸਤ ਨੂੰ ਹੋਣ ਵਾਲੇ ਸਮਾਪਤ ਸਮਾਰੋਹ ਵਿੱਚ ਪਹਿਲਵਾਨ ਬਜਰੰਗ ਪੂਨਿਆ ਧਵਜਵਾਹਕ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button