Breaking NewsD5 specialIndiaNewsPunjabTop News

Time Magazine ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਗ੍ਹਾ ‘ਤੇ ਲਗਾਈ ਅੰਦੋਲਨਕਾਰੀ ਔਰਤਾਂ ਦੀ ਤਸਵੀਰ

ਨਵੀਂ ਦਿੱਲੀ : ਅਮਰੀਕਾ ਦੀ ਪ੍ਰਮੁੱਖ ਵੱਕਾਰੀ ਰਸਾਲਾ ਟਾਈਮ ਮੈਗਜ਼ੀਨ (Time Magzine) ਨੇ ਆਪਣੇ ਤਾਜ਼ਾ ਅੰਕ ਦੇ ਕਵਰ ਪੇਜ ‘ਤੇ ਕਿਸਾਨ ਅੰਦੋਲਨ (Farmer Protest) ‘ਚ ਸ਼ਾਮਿਲ ਔਰਤਾਂ ਨੂੰ ਜਗ੍ਹਾ ਦਿੱਤੀ ਹੈ। ਕਵਰ ਪੇਜ ‘ਤੇ ਅੰਦੋਲਨਕਾਰੀ ਔਰਤਾਂ ਦੀ ਤਸਵੀਰ ਦੇ ਅੱਗੇ ਲਿਖਿਆ ਹੈ -‘ਭਾਰਤ ਦੇ ਕਿਸਾਨ ਵਿਰੋਧ ਦੇ ਪ੍ਰਦਰਸ਼ਨ ‘ਤੇ।’ ਦੱਸ ਦਈਏ ਕਿ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦੇਸ਼ ਦੇ ਕਈ ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਪਿਛਲੇ ਚਾਰ ਮਹੀਨਿਆਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਪ੍ਰਧਾਨ ਮੰਤਰੀ ਕਰੇਗਾ ਕਿਸਾਨਾਂ ਨਾਲ ਮੀਟਿੰਗ?ਰੋਡ ਬੰਦ ਕਰਨ ਤੋਂ ਬਾਅਦ ਝੁਕੀ ਕੇਂਦਰ ਸਰਕਾਰ!

ਮੈਗਜ਼ੀਨ ਨੇ ਦਿੱਲੀ ਦੇ ਟਿੱਕਰੀ ਬਾਰਡਰ ‘ਤੇ 20 ਔਰਤਾਂ ਦੀ ਤਸਵੀਰ ਛਾਪੀ ਹੈ ਜੋ ਕਿਸਾਨ ਅੰਦੋਲਨ ‘ਚ ਸ਼ਾਮਲ ਹੋਣ ਹੋਣ ਲਈ ਆਈ ਸੀ। ਟਾਇਮ ਮੈਗਜ਼ੀਨ ਨੇ ਦੱਸਿਆ ਹੈ ਕਿ ਕਈ ਮਹੀਨਿਆਂ ਤੋਂ ਔਰਤਾਂ ਵੀ ਪ੍ਰਦਰਸ਼ਨ ਕਰ ਰਹੀਆਂ ਹਨ। ਲੇਖ ਦਾ ਸਿਰਲੇਖ ਹੈ – ‘I Cannot Be Intimidated. I Cannot Be Bought. ’ ਯਾਨੀ – ਸਾਨੂੰ ਧਮਕਾਇਆ ਨਹੀਂ ਜਾ ਸਕਦਾ, ਸਾਨੂੰ ਖਰੀਦਿਆ ਨਹੀਂ ਜਾ ਸਕਦਾ। ਆਰਕਿਲ ‘ਚ ਅੱਗੇ ਲਿਖਿਆ ਹੈ ਕਿ ਬਹੁਤੀਆਂ ਔਰਤਾਂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਪੇਂਡੂ ਇਲਾਕਿਆਂ ਤੋਂ ਪਹੁੰਚਿਆ ਸਨI ਟਾਈਮ ਮੈਗਜ਼ੀਨ ਨੇ ਅੱਗੇ ਲਿਖਿਆ ਹੈ ਕਿ ਇਹ ਔਰਤਾਂ ਇਸ ਗੱਲ ਤੋਂ ਹੈਰਾਨ ਸਨ ਕਿ ਉਹ ਦਿੱਲੀ ਦੇ ਆਲੇ- ਦੁਆਲੇ ਦੇ ਵਿਰੋਧ ਸਥਾਨਾਂ ‘ਤੇ ਖਾਣਾ ਬਣਾਉਣ ਅਤੇ ਸਫਾਈ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੀਆਂ ਸਨ, ਨਾ ਕਿ ਅੰਦੋਲਨ ‘ਚ ਬਰਾਬਰ ਦੀ ਹਿੱਸੇਦਾਰੀ ਰੱਖਣ ਵਾਲਿਆਂ।

🔴LIVE|| ਲਓ ਆ ਗਿਆ ਤੋਮਰ ਦਾ ਵੱਡਾ ਬਿਆਨ !KMP ਰੋਡ ਬੰਦ ਕਰਨ ਦਾ ਹੋਇਆ ਫਾਇਦਾ !ਕਿਸਾਨਾਂ ਦੀ ਹੋਈ ਬੱਲੇ-ਬੱਲੇ !

ਤੁਹਾਨੂੰ ਦੱਸ ਦਈਏ ਕਿ, 2015 ‘ਚ ਟਾਈਮ ਮੈਗਜ਼ੀਨ ਦੇ ਕਵਰ ਪੇਜ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਲੱਗੀ ਹੋਈ ਸੀ ਪਰ ਅੱਜ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਟਾਈਮ ਮੈਗਜ਼ੀਨ ਨੇ ਆਪਣੇ ਕਵਰ ਪੇਜ ਤੇ ਪ੍ਰਮੁੱਖ ਰੱਖਿਆ। ਤੁਸੀਂ ਦੇਖ ਹੀ ਸਕਦੇ ਹੋ ਕਿ ਇੰਨੀ ਪ੍ਰਸਿੱਧ ਮੈਗਜ਼ੀਨ ਨੇ ਵੀ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਪੂਰਾ ਯੋਗਦਾਨ ਦਿੱਤਾ ਹੈ।

ਲਓ KMP ਬਾਅਦ ਇੱਕ ਹੋਰ ਵੱਡਾ ਐਲਾਨ !ਸੁਣਦੇ ਹੀ ਝੁਕ ਗਈ ਕੇਂਦਰ ਸਰਕਾਰ ! ਆ ਗਿਆ ਤੋਮਰ ਦਾ ਬਿਆਨ !

ਪੱਛਮੀ ਉੱਤਰ ਪ੍ਰਦੇਸ਼ ਦੇ ਰਾਮਪੁਰ ਦੀ ਇਕ 74 ਸਾਲਾ ਕਿਸਾਨ ਜਸਬੀਰ ਕੌਰ ਨੇ ਟਾਈਮ ਮੈਗਜ਼ੀਨ ਨੂੰ ਦੱਸਿਆ, ‘ਸਾਨੂੰ ਵਾਪਸ ਕਿਉਂ ਜਾਣਾ ਚਾਹੀਦਾ ਹੈ? ਇਹ ਸਿਰਫ ਪੁਰਸ਼ਾਂ ਦਾ ਵਿਰੋਧ ਨਹੀਂ ਹੈ। ਅਸੀਂ ਕੌਣ ਹਾਂ – ਜੇ ਕਿਸਾਨ ਨਹੀਂ? ਆਕਸਫੈਮ ਇੰਡੀਆ ਦੇ ਅਨੁਸਾਰ, 85% ਪੇਂਡੂ ਔਰਤਾਂ ਖੇਤੀ ਦਾ ਕੰਮ ਕਰਦੀਆਂ ਹਨ, ਪਰ ਸਿਰਫ 13% ਕੋਲ ਕੋਈ ਜ਼ਮੀਨ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button