Breaking NewsD5 specialNewsPunjab

Tik Tok Star Noor ਨੇ DSP ਨੂੰ ਕਰਤਾ ਫੋਨ, ਹੱਸ ਹੱਸ ਪੈ ਗਈਆਂ ਢਿੱਡੀਂ ਪੀੜਾਂ, ਲੱਗਦਾ Captain ਵੀ ਹੋਣਗੇ ਫੈਨ!

ਮੋਗਾ : ਕਲਾ ਕੁਝ ਲੋਕਾਂ ਨੂੰ ਜਨਮ ਤੋਂ ਹੀ ਮਿਲ ਜਾਂਦੀ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਦੇ ਮਜ਼ਦੂਰ ਪਰਿਵਾਰ ਦੀ 5 ਸਾਲਾ ਨੂਰਪ੍ਰੀਤ ਕੌਰ ਆਪਣੀ ਕਲਾ ਨਾਲ ਇਸ ਸਮੇਂ ਸੋਸ਼ਲ ਮੀਡੀਆ ‘ਤੇ ਸਟਾਰ ਬਣੀ ਹੋਈ ਹੈ। ਦਰਅਸਲ ਨੂਰਪ੍ਰੀਤ ਕੌਰ ਟਿਕ – ਟਾਕ ‘ਤੇ ਕਈ ਵੀਡੀਓ ਪੋਸਟ ਕਰ ਰਹੀ ਹੈ। ਜਿਸਨੂੰ ਦੇਖਕੇ ਕਰੋੜਾਂ ਲੋਕ ਉਸਦੇ ਦੀਵਾਨੇ ਹੋ ਰਹੇ ਹਨ। ਉਥੇ ਹੀ ਕੋਰੋਨਾ ਲਾਕਡਾਊਨ ਦੇ ਵਿੱਚ ਲੋਕਾਂ ਲਈ ਹਾਸੇ ਦਾ ਪਾਤਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨੂਰਪ੍ਰੀਤ ਕੌਰ ਜੋ ਕਿ ਕੁੜੀ ਹੈ ਪਰ ਪਰਿਵਾਰ ਨੇ ਉਸਨੂੰ ਮੁੰਡਿਆਂ ਦੀ ਤਰ੍ਹਾਂ ਰੱਖਿਆ ਹੋਇਆ ਹੈ ਅਤੇ ਉਹ ਪਿੰਡ ਦੇ ਹੀ ਕੁਝ ਨੌਜਵਾਨਾਂ ਦੇ ਨਾਲ ਟਿਕ – ਟਾਕ ਬਣਾ ਰਹੀ ਹੈ।

🔴 LIVE | ਅੱਜ ਦੀਆਂ ਖ਼ਬਰਾਂ- ਕਰੋਨਾ, ਲੌਕਡਾਊਨ ਤੇ ਛੋਟਾਂ | ਕਿਹੜਾ ਨਵਾਂ ਐਲਾਨ ਕਰੇਗੀ ਮੋਦੀ ਸਰਕਾਰ | Today News

ਨੂਰ ਦਾ ਪਿਤਾ ਮਜ਼ਦੂਰੀ ਕਰਦਾ ਹੈ। ਉਹ 2 ਭੈਣਾਂ ਹਨ ਅਤੇ ਦੋਵੇਂ ਹੀ ਇਸ ਸਮੇਂ ਟਿਕ – ਟਾਕ ‘ਤੇ ਅੱਜ ਕੱਲ ਖੂਬ ਵੀਡੀਓ ਪੋਸਟ ਕਰ ਰਹੀਆਂ ਹਨ। ਨੂਰ ਪ੍ਰੀਤ ਦੀ ਟੀਮ ਦੇ ਮੈਬਰਾਂ ਨੇ ਦੱਸਿਆ ਕਿ ਇਹ ਦੋਵੇਂ ਬੱਚੀਆਂ ਮੇਰੀਆਂ ਭਤੀਜੀਆਂ ਹਨ। ਉਸਦਾ ਕਹਿਣਾ ਹੈ ਕਿ ਉਸਨੇ + 2 ਕੋਲ ਕਰਕੇ ਆਪਣੇ ਹੀ ਪਿੰਡ ‘ਚ ਕਰਿਆਨੇ ਦੀ ਦੁਕਾਨ ਖੋਲੀ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਅੱਜ – ਕੱਲ ਛੁੱਟੀਆਂ ਹਨ ਤਾਂ ਉਨ੍ਹਾਂ ਨੇ ਬੱਚਿਆਂ ਦੇ ਨਾਲ ਹੀ ਟਿਕ – ਟਾਕ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਅੱਜ ਇਨ੍ਹਾਂ ਬੱਚਿਆਂ ਦੇ ਕਾਰਨ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button