Press ReleasePunjabTop News

ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਪਰਾਲੀ ਵਾਲੇ ਮੁੰਦੇ ਉਤੇ ਕਿਸਾਨਾਂ ਦੀਆ ਰੇਡ ਐਨਟੀਰੀਆ ਕਰਨ ਦੇ ਸਰਕਾਰੀ ਹੁਕਮ ਦਾ ਮੂੰਹ ਤੋੜ ਜਵਾਬ

ਚੰਡੀਗੜ੍ਹ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੂਬਾ ਆਗੂ ਸਤਨਾਮ ਸਿੰਘ ਪੰਨੂ, ਹਰਪ੍ਰੀਤ ਸਿੰਘ, ਤੇ ਬੀਬੀ ਰਣਜੀਤ ਕੌਰ ਕੱਲ੍ਹਾ ਨੇ ਲਿਖਤੀ ਪ੍ਰੈਸ ਬਿਆਨ ਕੇ ਪੰਜਾਬ ਸਰਕਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਝੋਨੇ ਦੀ ਪਰਾਲੀ ਨੂੰ ਲੇ ਕਿ ਕਿਸਾਨ ਵਿਰੋਧੀ ਤੁਗਲਕੀ ਫਰਮਾਨ ਜਾਰੀ ਕੀਤਾ ਹੈ ਕਿ ਜ਼ੋ ਪੰਜਾਬ ਵਿੱਚ ਜ਼ੋ ਵੀ ਕਿਸਾਨ ਪਰਾਲੀ ਨੂੰ ਅੱਗ ਲਾਵੇਗਾ ਉਸ ਦੀਆਂ ਪਰਦਾ ਉਤੇ ਰੇਡ ਐਨਟੀਰੀਆ ਕੀਤੀਆਂ ਜਾਣਗੀਆਂ ਤੇ ਉਸ ਉੱਤੇ ਪਰਚਾ ਦਰਜ ਕਰ ਕੇ 2500ਰੁਪੁਏ ਏਕੜ ਜੁਰਮਾਨਾ ਵਸੂਲਿਆ ਜਾਵੇਗਾ ਜੁਰਮਾਨਾ ਨਾਂ ਦੇ ਣ ਦੀ ਸੂਰਤ ਵਿੱਚ ਕਿਸਾਨ ਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ। ਕਿਸਾਨ ਆਗੂਆਂ ਨੇ ਭਗਵੰਤ ਮਾਨ ਸਰਕਾਰ ਦੇ ਇਸ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਵਿੱਚ ਕਿਸੇ ਵੀ ਕਿਸਾਨ ਪਰਾਲੀ ਸਾੜਨ ਬਦਲੇ ਕੀਤੀ ਸਰਕਾਰੀ ਕਰਵਾਈ। ਦਾ ਮੂੰਹ ਤੋੜ ਜਵਾਬ ਦਿੰਦਿਆਂ ਰੇਡ ਐਨਟੀਰੀਆ ਕਰਨ ਵਾਲੇ ਅਧਿਕਾਰੀਆਂ ਦੇ ਦਫਤਰਾਂ ਦੇ ਘਿਰਾਓ ਕੀਤੇ ਜਾਣਗੇ ਤੇ ਕਿਸੇ ਵੀ ਕਿਸਾਨ ਨਾ ਹੀ ਪਰਚਾ ਨਾਂ ਹੀ ਕਿਸੇ ਕਿਸਾਨ ਤੋਂ ਜੁਰਮਾਨਾ ਵਸੂਲਣ ਦਿੱਤਾ ਜਾਵੇਗਾ।
ਕਿਸਾਨ ਆਗੂਆਂ ਨੇ ਅਗੇ ਕਿਹਾ ਕਿ ਕਿਸਾਨ ਮਜ਼ਬੂਰੀ ਵੱਸ ਅੱਗ ਲਾਉਂਦੇ ਕਿਉਂਕਿ ਉਨ੍ਹਾਂ ਪਾਸ ਝੋਨੇ ਦੀ ਪਰਾਲੀ ਸਮਾਰਟ ਲਈ ਕੋਈ ਸਾਧਨ ਨਹੀਂ ਸਨ । ਪੰਜਾਬ ਸਰਕਾਰ ਨੇ ਕਈ ਸਾਲ ਪਹਿਲਾਂ N.G.T.ਦਾ ਆਇਆ ਫ਼ੈਸਲਾ ਕਿ ਪੰਜ ਏਕੜ ਵਾਲੇ ਕਿਸਾਨਾਂ ਨੂੰ 5000, ਤੇ ਪੰਜ ਏਕੜ ਤੋਂ ਵੱਧ ਵਾਲੇ ਕਿਸਾਨਾਂ ਨੂੰ 15000ਹਜਾਰ ਵਿਚ ਪਰਾਲੀ ਸਭਾਣ ਲਈ ਸੰਦ ਦਿੱਤੇ ਜਾਣ। ਇਸ ਨੂੰ ਪੰਜਾਬ ਸਰਕਾਰ ਨੇ ਅੱਜ ਤੱਕ ਲਾਗੂ ਨਹੀਂ ਕੀਤਾ ਤੇ ਨਾ ਹੀ ਕਿਸਾਨ ਜਥੇਬੰਦੀਆਂ ਦੀ ਮੰਗ ਅਨੁਸਾਰ 7000 ਪ੍ਰਤੀ ਏਕੜ ਮੁਆਵਜ਼ਾ ਦਿੱਤਾ ਹੈ। ਇਸ ਲਈ ਕਿਸਾਨਾਂ ਪਾਸ ਪਰਾਲੀ ਨੂੰ ਅੱਗ ਲਗਾਉਣ ਤੋਂ ਬਿਨਾਂ ਚਾਰਾਂ ਨਹੀਂ ਹੈ। ਪੰਜਾਬ ਸਰਕਾਰ ਕਿਸਾਨਾਂ ਨੂੰ ਦੋਸ਼ ਦੇਣ ਦੀ ਥਾਂ ਉਤੇ ਫਸਲਾਂ ਦੀ M,S,P,ਦਾ ਗਰੰਟੀ ਕਨੂੰਨ ਬਣਾ ਕੇ ਲਾਗੂ ਕਰੇ ਤਾਂ ਜ਼ੋ ਕਿਸਾਨ ਝੋਨੇ ਦੀ ਥਾਂ ਉਤੇ ਬਦਲਵੀਆਂ ਫ਼ਸਲਾਂ ਬੀਜ਼ ਸਕਣ। ਕਿਸਾਨ ਆਗੂਆਂ ਨੇ ਅਗੇ ਕਿਹਾ ਕਿ ਕਿਸਾਨਾਂ ਦੇ ਪਰਾਲੀ ਸਾੜਨ ਨਾਲ ਸਿਰਫ 6%ਪਰਦੂਸਣ ਹੁੰਦਾ ਹੈ ਜਦੋਂ ਕਿ 94%ਪਰਦੁਸਣ ਫੈਕਟਰੀਆਂ, ਭੱਠਿਆਂ ਤੇ ਸੜਕਾਂ ਤੇ ਚਲ ਰਹੇ ਲੱਖਾਂ ਕਰੋੜਾਂ ਵਾਹਨਾਂ ਦੁਆਰਾ ਫੈਲਾਇਆ ਜਾ ਰਿਹਾ ਹੈ।ਇਸ ਵਲ ਪੰਜਾਬ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਨਾ ਕੋਈ ਕਰਵਾਈ ਕਰਨ ਨੂੰ ਤਿਆਰ ਹੈ। ਇਸ ਲਈ ਕਿਸਾਨ ਹਰ ਸਾਲ ਦੀ ਤਰ੍ਹਾਂ ਮਜ਼ਬੂਰੀ ਵੱਸ ਪਰਾਲੀ ਸਾੜਨਗੇ ਤੇ ਸਰਕਾਰੀ ਜ਼ਬਰ ਦਾ ਮੂੰਹ ਲੋਕ ਤਾਕਤ ਨਾਲ ਭੰਨਿਆ ਜਾਵੇਗਾ ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button