Breaking NewsD5 specialEntertainmentNews

The Kapil Sharma Show : ਇਸ ਦਿਨ ਤੋਂ ਕਾਮੇਡੀ ਦਾ ਤੜਕਾ ਲਗਾਉਣਗੇ ਕਪਿਲ ਸ਼ਰਮਾ

ਮੁੰਬਈ : ‘ਦ ਕਪਿਲ ਸ਼ਰਮਾ ਸ਼ੋਅ’ ਦੇ ਫੈਂਨਜ਼ ਨੂੰ ਇਸ ਸ਼ੋਅ ਦੇ ਨਵੇਂ ਐਪੀਸੋਡਸ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਹ ਸ਼ੋਅ ਜੋ ਕਿ ਇਸ ਸਮੇਂ ਬਿਨ੍ਹਾਂ ਆਡੀਅਨਸ ਦੇ ਸ਼ੂਟ ਹੋ ਰਿਹਾ ਹੈ, ਉਹ ਬਹੁਤ ਜ਼ਲਦ ਆਨਏਅਰ ਹੋਣ ਵਾਲਾ ਹੈ। ਮਜ਼ੇਦਾਰ ਗੱਲ ਇਹ ਹੈ ਕਿ ਇਸ ਸ਼ੋਅ ਦੀ ਆਡੀਅਨਸ ਨੂੰ ਘਰ ਬੈਠੇ ਹੀ ਉਨ੍ਹਾਂ ਨੂੰ ਜੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਹਾਲ ‘ਚ ਇਸ ਯੂਨੀਕ ਆਈਡੀਆ ਦੇ ਬਾਰੇ ਕਪਿਲ ਸ਼ਰਮਾ ਨੇ ਵੀਡੀਓ ਸ਼ੇਅਰ ਕਰਕੇ ਦੱਸਿਆ ਸੀ।

🔴 LIVE 🔴 ਸਵੇਰੇ ਸਵੇਰੇ ਆਈ ਵੱਡੀ ਖ਼ਬਰ, ਨਵਜੋਤ ਸਿੱਧੂ ਨੂੰ ਇਕ ਹੋਰ ਝਟਕਾ! Navjot Sidhu | Call- 0175-5000156

ਇਸ ‘ਚ ਸੋਨੀ ਟੀਵੀ ਨੇ ਐਲਾਨ ਕੀਤਾ ਹੈ ਕਿ ਸ਼ੋਅ ਦਾ ਫਰੈੱਸ਼ ਐਪੀਸੋਡ 1 ਅਗਸਤ ਤੋਂ ਟੈਲੀਕਾਸਟ ਕੀਤਾ ਜਾਵੇਗਾ। ਸੋਨੀ ਟੀਵੀ ਨੇ ਇੱਕ ਆਫੀਸ਼ੀਅਲ ਟਵੀਟ ਕਰਕੇ ਦੱਸਿਆ, ਉਹੀ ਜੋਕਸ, ਉਹੀ ਹਾਸੀ ਲਿਆਉਣ ਆ ਰਹੇ ਹਨ। ‘ਦ ਕਪਿਲ ਸ਼ਰਮਾ ਸ਼ੋਅ’ ਇੱਕ ਵਾਰ ਫਿਰ ਨਵੇਂ ਐਪੀਸੋਡ ਦੇ ਨਾਲ 1 ਅਗਸਤ ਤੋਂ ਸ਼ਨੀਵਾਰ ਅਤੇ ਐਤਵਾਰ ਰਾਤ 9 : 30 ਵਜੇ ਸਿਰਫ ਸੋਨੀ ‘ਤੇ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਲਾਗੂ ਕੀਤੇ ਗਏ ਲਾਕਡਾਊਨ ਦੀ ਵਜ੍ਹਾ ਨਾਲ ਸਾਰੀਆਂ ਸ਼ੂਟਿੰਗਾਂ ਬੰਦ ਸਨ। ਛੋਟ ਮਿਲਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਤਮਾਮ ਟੀਵੀ ਸ਼ੋਅ ਦੀ ਸ਼ੂਟਿੰਗ ਸ਼ੁਰੂ ਹੋਈ ਹੈ। ਹਾਲਾਂਕਿ ਇਸ ਦੌਰਾਨ ਸ਼ੋਅ ਦੇ ਮੇਕਰਸ ਕਰੂ ਅਤੇ ਸੈੱਟ ‘ਤੇ ਆਉਣ ਵਾਲੇ ਸਾਰੇ ਲੋਕਾਂ ਦੀ ਪਹਿਲਾਂ ਦੀ ਤੁਲਣਾ ‘ਚ ਬਹੁਤ ਜ਼ਿਆਦਾ ਖਿਆਲ ਰੱਖ ਰਹੇ ਹਨ। ਸ਼ੂਟਿੰਗ ਵਾਲੀ ਜਗ੍ਹਾ ਅਤੇ ਸੈੱਟਸ ਨੂੰ ਲਗਾਤਾਰ ਸੈਨੇਟਾਇਜ਼ ਕੀਤਾ ਜਾ ਰਿਹਾ ਹੈ। ਅਜਿਹੇ ‘ਚ ਕਪਿਲ ਸ਼ਰਮਾ ਸ਼ੋਅ ਦੀ ਸ਼ੁਰੂਆਤ ਨਾਲ ਫੈਂਨਜ਼ ਵੀ ਖੁਸ਼ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button