ਚੰਡੀਗੜ੍ਹ, 10 ਮਈ: ਖ਼ਾਲਿਸਤਾਨੀ ਸਮਰਥਕ ਭਾਈ ਅੰਮ੍ਰਿਤਪਾਲ ਸਿੰਘ ਨੇ ਨਾਮਜ਼ਾਦਗੀ ਭਰਨ ਲਈ ਹਾਈਕੋਰਟ ਦਾ ਰੁੱਖ ਕੀਤਾ ਸੀ। ਭਾਈ ਅੰਮ੍ਰਿਤਪਾਲ ਸਿੰਘ ਨੇ ਹਾਈਕੋਰਟ ਵਿੱਚ ਪਟੀਸ਼ਨ ਪਾਈ ਸੀ ਕਿ ਲੋਕ ਸਭਾ ਚੋਣਾਂ ਲਈ ਨਾਮਜ਼ਾਦਗੀ ਭਰਨ ਲਈ ਜਾਂ ਤਾਂ ਉਹਨਾਂ ਨੂੰ 7 ਦਿਨਾਂ ਦੀ ਰਿਹਾਈ ਦਿੱਤੀ ਜਾਵੇ ਜਾਂ ਫਿਰ ਜੇਲ੍ਹ ਤੋਂ ਹੀ ਚੋਣ ਕਮਿਸ਼ਨ ਉਹਨਾਂ ਦੇ ਨਾਮਜ਼ਾਦਗੀ ਨੂੰ ਪੂਰਾ ਕਰੇ। ਅੱਜ ਇਸ ਤੇ ਹਾਈਕੋਰਟ ਵਿਚ ਸੁਣਵਾਈ ਹੋਈ ਤੇ ਹਾਈਕੋਰਟ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਜੇਲ੍ਹ ਵਿਚ ਹੀ ਰਹਿ ਕੇ ਨਾਮਜ਼ਾਦਗੀ ਦੇ ਕਾਗਜ਼ ਪੂਰੇ ਕਰ ਸਕਣਗੇ। ਅਦਾਲਤ ਦਾ ਕਹਿਣਾ ਸੀ ਕਿ ਉਹ ਸੋਮਵਾਰ ਨੂੰ ਆਪਣੀ ਨਾਮਜ਼ਾਦਗੀ ਦਾਖਲ ਕਰਨਗੇ। ਇਸ ਸਮੇਂ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਵੀ ਡਿਬਰੂਗੜ ਮੌਜੂਦ ਹਨ। ਇਸ ਤੋਂ ਇਲਾਵਾ ਉਹਨਾਂ ਨੇ ਬੈਂਕ ਵਿੱਚ ਖਾਤਾ ਖੋਲਣ ਦੀ ਵੀ ਮੰਗ ਕੀਤੀ ਸੀ ਉਸ ਦੀ ਵੀ ਪ੍ਰਕੀਰਿਆ ਜੇਲ੍ਹ ਅੰਦਰੋਂ ਹੀ ਪੂਰੀ ਹੋਵੇਗੀ।
ਥੋੜ੍ਹੀ ਹੀ ਦੇਰ ਵਿੱਚ ਆਉਂਣ ਵਾਲਾ ਹੈ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਜ਼ਮਾਨਤ ਤੇ ਫ਼ੈਸਲਾ
ਦੱਸ ਦਈਏ ਕਿ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਖੰਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਹੈ। ਭਾਈ ਅੰਮ੍ਰਿਤਪਾਲ ਇਸ ਸਮੇਂ ਅਸਾਮ ਦੀ ਡਿਬਰੂਗੜ ਜੇਲ ਵਿੱਚ ਬੰਦ ਹਨ ਤੇ ਪੰਜਾਬ ਦੇ ਵਿੱਚ 14 ਮਈ ਤੱਕ ਹੀ ਨਾਮਜ਼ਾਦਗੀ ਭਰੀ ਜਾ ਸਕਦੀ ਹੈ। ਭਾਈ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਕਾਂਗਰਸ ਨੇ ਕੁਲਬੀਰ ਸਿੰਘ ਜੀਰਾ, ਆਮ ਆਦਮੀ ਪਾਰਟੀ ਨੇ ਲਾਲਜੀਤ ਸਿੰਘ ਭੁੱਲਰ, ਬੀਜੇਪੀ ਨੇ ਮਨਜੀਤ ਸਿੰਘ ਮੰਨਾ, ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਨੂੰ ਖੰਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਹੈ ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਆਜ਼ਾਦ ਚੋਣ ਲੜਨ ਦੇ ਐਲਾਨ ਤੋਂ ਬਾਅਦ ਆਪਣਾ ਕੈਂਡੀਡੇਟ ਇਸ ਹਲਕੇ ਤੋਂ ਬਿਠਾ ਦਿੱਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.