TEACHERS ਲਈ CAPTAIN ਸਰਕਾਰ ਦਾ ਨਵਾਂ ਫਰਮਾਨ, ਤੱਤੇ ਹੋਏ ਮਾਸਟਰ ਸੜਕਾਂ ‘ਤੇ ਉੱਤਰੇ
ਗੁਰਦਾਸਪੁਰ : ਬੱਚਿਆਂ ਨੂੰ ਸਿੱਖਿਆ ਦੇਣ ਵਾਲੇ ਅਧਿਆਪਕ ਹੁਣ ਸ਼ਰਾਬ ਦੀਆਂ ਫੈਕਟਰੀਆਂ ‘ਚ ਸ਼ਰਾਬ ਦੀਆਂ ਬੋਤਲਾਂ ਦੀ ਨਿਗਰਾਨੀ ਕਰਨਗੇ ਅਤੇ ਦੇਖਣਗੇ ਕਿ ਸ਼ਰਾਬ ਕਿਵੇਂ ਬਣਦੀ ਹੈ ਅਤੇ ਕਿੰਨੀਆਂ ਬੋਤਲਾਂ ਵਿਕ ਚੁੱਕੀਆਂ ਹਨ। ਇਹ ਆਦੇਸ਼ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦੇ ਵੱਲੋਂ ਜਾਰੀ ਕੀਤੇ ਗਏ ਹਨ। ਇਹ ਆਦੇਸ਼ ਮਿਲਣ ਤੋਂ ਬਾਅਦ ਅਧਿਆਪਕਾਂ ‘ਚ ਕਾਫ਼ੀ ਰੋਸ਼ ਪਾਇਆ ਜਾ ਰਿਹਾ ਹੈ। ਇਸ ‘ਤੇ ਹੁਣ ਅਧਿਆਪਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਅੱਜ ਅਧਿਆਪਕਾਂ ਦੇ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਜਮ ਕਰ ਨਾਅਰੇਬਾਜ਼ੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਇਸ ਹੁਕਮ ਨੂੰ ਜ਼ਲਦੀ ਰੱਦ ਕੀਤਾ ਜਾਵੇ।
🔴 LIVE | Education Minister | ਸਿੱਖਿਆ ਮੰਤਰੀ LIVE ਸਕੂਲੀ ਬੱਚੇ, ਮਾਪੇ ਤੇ ਅਧਿਆਪਕਾਂ ਲਈ ਖੁਸ਼ਖਬਰੀ
ਉਹ ਕਿਸੇ ਕੀਮਤ ‘ਤੇ ਸ਼ਰਾਬ ਦੀਆਂ ਫੈਕਟਰੀਆਂ ‘ਚ ਕੰਮ ਨਹੀ ਕਰਨਗੇ। ਜੇਕਰ ਇਹ ਹੁਕਮ ਜ਼ਲਦ ਰੱਦ ਨਾ ਕੀਤੇ ਗਏ ਤਾਂ ਉਹ ਸ਼ੰਘਰਸ਼ ਨੂੰ ਹੋਰ ਤੇਜ ਕਰਨਗੇ। ਇਸ ਮੌਕੇ ‘ਤੇ ਯੂਨੀਅਨ ਆਗੂਆਂ ਨੇ ਦੱਸਿਆ ਕਿ ਗੁਰਦਾਸਪੁਰ ਜਿਲ੍ਹੇ ‘ਚ ਅਧਿਆਪਕਾਂ ਦੀ ਡਿਊਟੀ ਸ਼ਰਾਬ ਦੀਆਂ ਫੈਕਟਰੀਆਂ ਵਿੱਚ ਸ਼ਰਾਬ ਦੀ ਨਿਗਰਾਨੀ ਕਰਨ ‘ਤੇ ਲਗਾ ਦਿੱਤੀ ਹੈ ਜੋ ਕਿ ਨਿੰਦਣਯੋਗ ਹੈ। ਇਸ ਲਈ ਬੱਚਿਆਂ ਨੂੰ ਸਿੱਖਿਆ ਦੇਣ ਵਾਲੇ ਅਧਿਆਪਕਾਂ ਦੀ ਡਿਊਟੀ ਸ਼ਰਾਬ ਫੈਕਟਰੀਆਂ ਵਿੱਚ ਲਗਾ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੀ ਨੀਚ ਸੋਚ ਦੱਸੀ ਹੈ। ਇਸ ਲਈ ਉਹ ਕਿਸੇ ਕੀਮਤ ‘ਤੇ ਉਹ ਇਹ ਡਿਊਟੀ ਨਹੀ ਕਰਨਗੇ।
ਇਹ ਹੈ CORONA ਦਾ ਸੱਚ, ਕਮਜ਼ੋਰ IMMUNITY ਕਰਕੇ ਨਹੀਂ ਮਰੇ ਲੋਕ, Dr. Prem Khosla | D5 Channel Punjabi
ਇਸ ਲਈ ਅੱਜ ਉਨ੍ਹਾਂ ਨੇ ਆਪਣਾ ਰੋਸ਼ ਜਤਾਉਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਹੈ। ਇਸ ਮਾਮਲੇ ‘ਤੇ ਜਦੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕੋਰੋਨਾ ਦੇ ਚੱਲਦਿਆਂ ਅਲੱਗ ਅਲੱਗ ਮਹਿਕਮੇ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ ਮੈਨੂੰ ਨਹੀ ਪਤਾ ਸੀ ਕਿ ਅਧਿਆਪਕਾਂ ਦੀ ਡਿਊਟੀ ਵੀ ਲਗਾਈ ਗਈ ਹੈ ਪਰ ਬੱਚਿਆਂ ਦੀ ਆਨਲਾਇਨ ਪੜਾਈ ਦੇ ਚੱਲਦਿਆਂ ਸਾਰੇ ਅਧਿਆਪਕਾਂ ਦੀ ਡਿਊਟੀ ਰੱਦ ਕਰ ਦਿੱਤੀ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.