Tamil ਅਦਾਕਾਰ ਅਤੇ ਮਸ਼ਹੂਰ ਵੀਡੀਓ ਜੌਕੀ Anand Kannan ਨੇ ਦੁਨੀਆ ਨੂੰ ਕਿਹਾ ਅਲਵਿਦਾ

ਨਵੀਂ ਦਿੱਲੀ : ਮਸ਼ਹੂਰ ਵੀਡੀਓ ਜੌਕੀ ਅਤੇ ਤਾਮਿਲ ਅਦਾਕਾਰ ਆਨੰਦ ਕਾਨਨ ਦਾ 48 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਸੋਮਵਾਰ ਨੂੰ ਉਨ੍ਹਾਂ ਨੇ ਆਖਰੀ ਸਾਹ ਲਏ। ਉਨ੍ਹਾਂ ਦੇ ਦੇਹਾਂਤ ਨਾਲ ਤਾਮਿਲ ਫਿਲਮ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਕਾਨਨ ਪਿਛਲੇ ਕੁਝ ਸਮਾਂ ਤੋਂ ਕੈਂਸਰ ਨਾਲ ਜੂਝ ਰਹੇ ਸਨ। ਆਨੰਦ ਨੇ 90 ਦੇ ਦਸ਼ਕ ਅਤੇ 2000 ਦੀ ਸ਼ੁਰੂਆਤ ‘ਚ ਕਈ ਲੋਕਾਂ ਨੂੰ ਪਿਆਰੇ ਟੈਲੀਵਿਜ਼ਨ ਸ਼ੋਅ ਨੂੰ ਹੋਸਟ ਕੀਤਾ ਸੀ।
Farmers Protest : ਬਾਰਡਰ ‘ਤੇ ਹੰਗਾਮਾ, ਸੜਕ ‘ਤੇ ਆਏ ਹਜ਼ਾਰਾਂ ਕਿਸਾਨ D5 Channel Punjabi
48 ਸਾਲਾ ਆਨੰਦ ਕਾਨਨ ਦੀ ਬੇਵਕਤੀ ਮੌਤ ਨਾਲ ਤਾਮਿਲ ਫਿਲਮ ਉਦਯੋਗ ‘ਚ ਕਈ ਲੋਕਾਂ ਨੂੰ ਝਟਕਾ ਲੱਗਾ ਹੈ। ਕਾਨਨ ਦੇ ਦੇਹਾਂਤ ਤੋਂ ਬਾਅਦ ਟੀਵੀ ਅਤੇ ਫਿਲਮਾਂ ਦੇ ਅਦਾਕਾਰ ਦੋਸਤਾਂ ਨੇ ਦੁੱਖ ਵਿਅਕਤ ਕੀਤਾ ਹੈ। ਉਹ ਸੋਸ਼ਲ ਮੀਡੀਆ ‘ਤੇ ਅਦਾਕਾਰ ਨੂੰ ਸ਼ਰਧਾਂਜ਼ਲੀ ਦੇ ਰਹੇ ਹਨ। ਆਨੰਦ ਕਾਨਨ ਕੈਂਸਰ ਨਾਲ ਜੂਝ ਰਹੇ ਸਨ। ਆਨੰਦ ਨੇ ਟੀਵੀ ‘ਤੇ ਆਪਣੇ ਅਲੱਗ ਪ੍ਰਕਾਰ ਦੇ ਸ਼ੋਅ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਸੀ।
ਕਸੂਤਾ ਫਸਿਆ ਪੰਜਾਬੀ ਗਾਇਕ Singga, ਹੋਵੇਗੀ ਗ੍ਰਿਫ਼ਤਾਰੀ D5 Channel Punjabi
ਆਨੰਦ ਕਾਨਨ ਨੇ ਵਿਦੇਸ਼ਾਂ ‘ਚ ਵੀ ਕਈ ਸ਼ੋਅ ਆਯੋਜਿਤ ਕੀਤੇ ਸਨ। ਰਿਪੋਰਟਾਂ ਮੁਤਾਬਕ ਅਦਾਕਾਰ ਦਾ ਦੇਹਾਂਤ ਬੀਤੀ ਰਾਤ ਹੋਇਆ ਹੈ। ਇਸ ਹੈਰਾਨ ਕਰਨ ਵਾਲੀ ਖ਼ਬਰ ਨੂੰ ਸਾਂਝਾ ਕਰਦੇ ਹੋਏ ਨਿਰਦੇਸ਼ਕ ਵੈਂਕਟ ਪ੍ਰਭੂ ਨੇ ਟਵੀਟ ਕੀਤਾ, ਇੱਕ ਮਹਾਨ ਦੋਸਤ ਇੱਕ ਮਹਾਨ ਇਨਸਾਨ ਨਹੀਂ ਰਿਹਾ ! ! # RIPanandakannan ਮੇਰੀ ਡੂੰਘੀ ਸੰਵੇਦਨਾ।
A great friend a great human is no more!! #RIPanandakannan my deepest condolences pic.twitter.com/6MtEQGcF8q
— venkat prabhu (@vp_offl) August 16, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.