Breaking NewsD5 specialIndiaNewsPunjabTop News

ਗਵਰਨਰ, ਹਿਮਾਚਲ ਪ੍ਰਦੇਸ਼ 5 ਮਾਰਚ ਨੂੰ ਆਰੀਅਨਜ਼ ਵਿਖੇ ਕਰਨਗੇ ਦੌਰਾ 

ਪਟਿਆਲਾ/ਹਿਮਾਚਲ ਪ੍ਰਦੇਸ਼ : ਸ਼੍ਰੀ ਰਾਜਿੰਦਰ ਵਿਸ਼ਵਨਾਥ ਅਰਲੇਕਰ, ਗਵਰਨਰ, ਹਿਮਾਚਲ ਪ੍ਰਦੇਸ਼ 5 ਮਾਰਚ ਨੂੰ ਆਰੀਅਨਜ਼ ਗਰੁੱਪ ਆਫ਼ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ੍ਹ ਵਿਖੇ ਦੌਰਾ ਕਰਨਗੇ। ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਉਪਲਬਧੀਆਂ ਲਈ ਸਨਮਾਨਿਤ ਕਰਨ ਲਈ ਕਨਵੋਕੇਸ਼ਨ ਸਮਾਰੋਹ ਦੌਰਾਨ ਗਵਰਨਰ, ਹਿਮਾਚਲ ਪ੍ਰਦੇਸ਼ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ ਡਾ. ਬੂਟਾ ਸਿੰਘ, ਵਾਈਸ ਚਾਂਸਲਰ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਅਤੇ ਡਾ. ਐੱਮ.ਪੀ ਪੂਨੀਆ, ਵਾਈਸ ਚੇਅਰਮੈਨ, ਆਲ ਇੰਡੀਆ ਕੌਂਸਲ ਆਫ ਟੈਕਨੀਕਲ ਐਜੂਕੇਸ਼ਨ, ਨਵੀਂ ਦਿੱਲੀ ਗੈਸਟ ਆਫ ਆਨਰ ਹੋਣਗੇ।

ਡਰੱਗ ਮਾਮਲੇ ’ਚ Majithia ਨੂੰ ਰਾਹਤ! ਡੇਰਾ- ਮੁਖੀ ਦੀ ਰਿਪੋਰਟ ਕੀ ਕਹਿੰਦੀ? | D5 Channel Punjabi

ਇਸ ਮੌਕੇ ਸ਼੍ਰੀ ਰਾਕੇਸ਼ ਅਗਰਵਾਲ, ਇੰਸਪੈਕਟਰ ਜਨਰਲ ਆਫ ਪੁਲਿਸ, ਪੰਜਾਬ ਵਿਸ਼ੇਸ਼ ਮਹਿਮਾਨ ਹੋਣਗੇ। ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਐਮ.ਬੀ.ਏ, ਬੀ.ਬੀ.ਏ, ਬੀ.ਸੀ.ਏ, ਬੀ.ਟੈੱਕ, ਬੀ.ਏ,ਬੀ.ਐੱਸ.ਸੀ ਐਗਰੀਕਲਚਰ, ਐੱਲ.ਐੱਲ.ਬੀ,ਐਜੂਕੇਸ਼ਨ ਆਦਿ ਕੋਰਸਾਂ ਦੇ  2019, 2020 ਅਤੇ 2021 ਵਿੱਚ ਪਾਸ ਆਊਟ ਹੋਣ ਵਾਲੇ ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਜਾਣਗੀਆਂ। ਯੋਗ ਵਿਦਿਆਰਥੀ ਕਾਲਜ ਦੀ ਵੈੱਬਸਾਈਟ www.aryans.edu.in ਰਾਹੀਂ ਰਜਿਸਟਰ ਕਰ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button