Breaking NewsD5 specialNewsSportsTop News

T20 WC 2022 : 16 ਟੀਮਾਂ ਦਰਮਿਆਨ ਹੋਵੇਗੀ ਚੈਂਪੀਅਨ ਬਣਨ ਦੀ ਜੰਗ

ਨਵੀਂ ਦਿੱਲੀ : ਆਸਟ੍ਰੇਲੀਆ ‘ਚ ਅਕਤੂਬਰ-ਨਵੰਬਰ ਮਹੀਨੇ ‘ਚ ਟੀ-20 ਵਰਲਡ ਕੱਪ 2022 ਲਈ 16 ਟੀਮਾਂ ਦਰਮਿਆਨ ਚੈਂਪੀਅਨ ਬਣਨ ਦੀ ਜੰਗ (ਮੁਕਾਬਲੇਬਾਜ਼ੀ) ਹੋਵੇਗੀ। ਇਸ ਟੂਰਨਾਮੈਂਟ ਲਈ 14 ਟੀਮਾਂ ਨੇ ਪਹਿਲਾਂ ਹੀ ਆਪਣੀ ਥਾਂ ਬਣਾ ਲਈ ਸੀ। ਹੁਣ ਨੀਦਰਲੈਂਡ ਤੇ ਜ਼ਿੰਬਾਬਵੇ ਨੇ ਵੀ ਕੁਆਲੀਫਾਇਰ ਟੂਰਨਾਮੈਂਟਸ ਦੇ ਫਾਈਨਲਸ ‘ਚ ਪੁੱਜ ਕੇ ਟੀ20 ਵਰਲਡ ਕੱਪ 2022 ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਟੀ20 ਵਰਲਡ ਕੱਪ ਦੀਆਂ ਅੰਤਿਮ 2 ਟੀਮਾਂ ਦਾ ਫੈਸਲਾ ਸ਼ੁੱਕਰਵਾਰ ਨੂੰ ਕੀਤਾ ਗਿਆ।

Shiromani Committee Election : ਬਾਦਲਾਂ ਦਾ ਹਟੇਗਾ Shiromani Committee ਤੋਂ ਕਬਜ਼ਾ ਹੋਣਗੀਆਂ ਚੋਣਾਂ?

ਨੀਦਰਲੈਂਡ ਅਤੇ ਜ਼ਿੰਬਾਬਵੇ ਨੇ ਸੈਮੀਫਾਈਨਲ ਵਿੱਚ ਅਮਰੀਕਾ ਅਤੇ ਪਾਪੂਆ ਨਿਊ ਗਿਨੀ ਨੂੰ ਹਰਾ ਕੇ ਕੁਆਲੀਫਾਇਰ ਟੂਰਨਾਮੈਂਟ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਹੁਣ ਦੋਵਾਂ ਟੀਮਾਂ ਵਿਚਾਲੇ ਖ਼ਿਤਾਬੀ ਮੁਕਾਬਲਾ ਹੋਵੇਗਾ। ਨੀਦਰਲੈਂਡ ਨੇ ਸੈਮੀਫਾਈਨਲ ਮੈਚ ‘ਚ ਅਮਰੀਕਾ ਦੀ ਟੀਮ ਨੂੰ 7 ਵਿਕਟਾਂ ਦੇ ਫਰਕ ਨਾਲ ਹਰਾ ਦਿੱਤਾ। ਦੂਜੇ ਪਾਸੇ ਜ਼ਿੰਬਾਬਵੇ ਨੇ ਗਲੋਬਲ ਕੁਆਲੀਫਾਇਰ-ਬੀ ਦੇ ਇੱਕ ਹੋਰ ਸੈਮੀਫਾਈਨਲ ਮੈਚ ਵਿੱਚ ਪਾਪੂਆ ਨਿਊ ਗਿਨੀ ਨੂੰ 27 ਦੌੜਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ 2022 ਦੀ ਟਿਕਟ ਜਿੱਤ ਲਈ ਹੈ।

Simrajit Bains ਨੂੰ ਲੈ Court ਦਾ ਵੱਡਾ ਐਕਸ਼ਨ, ਸੁਣਾਇਆ ਸਖ਼ਤ ਫ਼ੈਸਲਾ | D5 Channel Punjabi

ਟੀ20 ਵਰਲਡ ਕੱਪ ਦੀ ਸਾਰੀਆਂ 16 ਟੀਮਾਂ
ਸੁਪਰ-12 : ਆਸਟਰੇਲੀਆ, ਭਾਰਤ, ਇੰਗਲੈਂਡ, ਪਾਕਿਸਤਾਨ, ਦੱਖਣੀ ਅਫਰੀਕਾ, ਬੰਗਲਾਦੇਸ਼, ਅਫਗਾਨਿਸਤਾਨ ਤੇ ਨਿਊਜ਼ੀਲੈਂਡ।
ਰਾਊਂਡ-1 : ਵੈਸਟਇੰਡੀਜ਼, ਸ਼੍ਰੀਲੰਕਾ, ਸਕਾਟਲੈਂਡ, ਨਾਮੀਬੀਆ, ਆਇਰਲੈਂਡ, ਸੰਯੁਕਤ ਅਰਬ ਅਮੀਰਾਤ, ਜ਼ਿੰਬਾਬਵੇ, ਨੀਦਰਲੈਂਡ।
ਟੀ20 ਵਰਲਡ ਕੱਪ ਦਾ ਆਯੋਜਨ 16 ਅਕਤੂਬਰ ਤੋਂ 13 ਨਵੰਬਰ ਤਕ ਕੀਤਾ ਜਾਵੇਗਾ। ਭਾਰਤ ਆਪਣਾ ਪਹਿਲਾਂ ਮੁਕਾਬਲਾ 23 ਅਕਤੂਬਰ ਨੂੰ ਪਾਕਿਸਤਾਨ ਦੇ ਖ਼ਿਲਾਫ਼ ਖੇਡੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button