Breaking NewsD5 specialNewsSports

T20 ਵਰਲਡ ਕੱਪ ਤੋਂ ਪਹਿਲਾਂ ਅਫ਼ਗਾਨਿਸਤਾਨ ਦੇ ਕਪਤਾਨ ਬਣੇ Rashid Khan

ਕਾਬਲ : ਸਪਿਨਰ ਰਾਸ਼ਿਦ ਖਾਨ ਨੂੰ ਅਫ਼ਗਾਨਿਸਤਾਨ ਦੀ ਟੀ20 ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਬੋਰਡ ਨੇ ਮੰਗਲਵਾਰ ਨੂੰ ਇਸਦੀ ਘੋਸ਼ਣਾ ਕੀਤੀ। ਇਸ ਤੋਂ ਇਲਾਵਾ ਨਜੀਬੁੱਲਾਹ ਜ਼ਾਦਰਾਨ ਟੀ20 ਵਿਸ਼ਵਕੱਪ ‘ਚ ਟੀਮ ਦੇ ਉਪ ਕਪਤਾਨ ਹੋਣਗੇ। ਰਾਸ਼ਿਦ ਨੇ ਇਸ ਤੋਂ ਪਹਿਲਾਂ ਵੀ ਅਫ਼ਗਾਨਿਸਤਾਨ ਦੀ ਟੀ20 ਅਤੇ ਵਨਡੇ ਟੀਮ ਦੇ ਕਪਤਾਨ ਦਾ ਕਾਰਜਭਾਰ ਸੰਭਾਲਿਆ ਹੈ। ਉਨ੍ਹਾਂ ਦੀ ਕਪਤਾਨੀ ‘ਚ ਅਫ਼ਗਾਨਿਸਤਾਨ ਨੇ 16 ਵਨਡੇ ਵਿੱਚੋਂ ਛੇ ਜਿੱਤੇ ਹਨ।

ਹੁਣੇ ਹੁਣੇ ਆਈ ਮਾੜੀ ਖ਼ਬਰ Actor ਦਲੀਪ ਕੁਮਾਰ ਦਾ ਦੇਹਾਂਤ

ਅਫਗਾਨਿਸਤਾਨ ਕ੍ਰਿਕੇਟ ਬੋਰਡ (ਏ. ਸੀ. ਬੀ.) ਨੇ ਬਿਆਨ ਵਿਚ ਕਿਹਾ ਕਿ ਆਲਰਾਊਂਡਰ ਰਾਸ਼ਿਦ ਖਾਨ ਨੂੰ ਟੀਮ ਅਫਗਾਨਿਸਤਾਨ ਦਾ ਟੀ-20 ਅੰਤਰਰਾਸ਼ਟਰੀ ਕਪਤਾਨ ਨਿਯੁਕਤ ਕੀਤਾ ਗਿਆ ਹੈ। ਟੀ-20 ਅੰਤਰਰਾਸ਼ਟਰੀ ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਦੂਜੇ ਸਥਾਨ ‘ਤੇ ਚੱਲ ਰਹੇ ਰਾਸ਼ਿਦ ਪਹਿਲੇ ਅਫਗਾਨਿਸਤਾਨ ਦੀ ਟੀ-20 ਅੰਤਰਰਾਸ਼ਟਰੀ ਟੀਮ ਦੀ ਅਗਵਾਈ ਕਰਨ ਤੋਂ ਇਨਕਾਰ ਕਰਦੇ ਹੋਏ ਕਹਿ ਚੁੱਕੇ ਹਨ ਕਿ ਉਸਦਾ ਮੰਨਣਾ ਹੈ ਕਿ ਲੀਡਰ ਦੀ ਤੁਲਣਾ ਵਿਚ ਇਕ ਖਿਡਾਰੀ ਦੇ ਰੂਪ ‘ਚ ਉਹ ਜ਼ਿਆਦਾ ਉਪਯੋਗੀ ਹਨ।

ਸਿਆਸੀ ਲੀਡਰਾਂ ਲਈ ਨਵੀਂ ਮੁਸੀਬਤ, ਕਿਸਾਨਾਂ ਨੇ ਕਰਤਾ ਇੱਕ ਹੋਰ ਨਵਾਂ ਕੰਮ!

ਰਾਸ਼ਿਦ ਨੂੰ ਜੁਲਾਈ 2019 ‘ਚ ਸਾਰੇ ਸਵਰੂਪਾਂ ਵਿਚ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਸੀ ਪਰ ਵੈਸਟਇੰਡੀਜ਼ ਵਿਰੁੱਧ ਇਕਲੌਤੇ ਟੈਸਟ ਅਤੇ ਵਨ ਡੇ ਅੰਤਰਰਾਸ਼ਟਰੀ ਸੀਰੀਜ਼ ਵਿਚ ਅਫਗਾਨਿਸਤਾਨ ਦੀ ਹਾਰ ਤੋਂ ਬਾਅਦ ਦਸੰਬਰ ਵਿਚ ਅਸਗਰ ਅਫਗਾਨ ਨੇ ਉਸਦੀ ਜਗ੍ਹਾ ਲਈ ਸੀ। ਟੀ-20 ਵਿਸ਼ਵ ਕੱਪ 2021 ਦੇ ਗਰੁੱਪ ਬੀ ‘ਚ ਅਫਗਾਨਿਸਤਾਨ ਨੂੰ ਇੰਗਲੈਂਡ, ਭਾਰਤ ਅਤੇ ਦੱਖਣੀ ਅਫਰੀਕਾ ਦੇ ਨਾਲ ਰੱਖਿਆ ਗਿਆ ਹੈ। ਬਾਕੀ ਦੋ ਟੀਮਾਂ ਕੁਆਲੀਫਾਇਰ ਦੇ ਜਰੀਏ ਜਾਣਗੀਆਂ।

https://twitter.com/rashidkhan_19/status/1412404354099912707?ref_src=twsrc%5Etfw%7Ctwcamp%5Etweetembed%7Ctwterm%5E1412404354099912707%7Ctwgr%5E%7Ctwcon%5Es1_c10&ref_url=http%3A%2F%2Fwww.dainiksaveratimes.com%2Feditor-panel%2Fadd_news.php

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button