NewsBreaking NewsIndiaSports

T20 : ਰੋਹਿਤ ਸ਼ਰਮਾ ਕੋਲ ਹੈ ਰਿਕਾਰਡ ਬਣਾਉਣ ਦਾ ਮੌਕਾ

ਨਵੀਂ ਦਿੱਲੀ : ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਵਨ ਡੇ ਸੀਰੀਜ਼ ਖਤਮ ਹੋ ਚੁੱਕੀ ਹੈ। ਭਾਰਤ ਨੇ ਵੈਸਟਇੰਡੀਜ਼ ਤੋਂ ਸੀਰੀਜ਼ 3-1 ਨਾਲ ਜਿੱਤੀ। ਦੱਸ ਦਈਏ ਕਿ ਦੋਵਾਂ ਟੀਮਾਂ ਵਿਚਾਲੇ ਟੀ20 ਸੀਰੀਜ਼ ਦੀ ਸ਼ੁਰੂਆਤ 4 ਨਵੰਬਰ ਤੋਂ ਕੋਲਕਾਤਾ ਮੈਚ ‘ਚ ਹੋਵੇਗੀ। ਵਨਡੇ ਸੀਰੀਜ਼ ‘ਚ ਕਪਤਾਨ ਵਿਰਾਟ 3 ਸੈਂਕੜਿਆਂ ਦੀ ਮਦਦ ਨਾਲ 453 ਦੌੜਾਂ ਬਣਾ ਕੇ ‘ਮੈਨ ਆਫ ਦਿ ਸੀਰੀਜ਼’ ਰਿਹਾ ਹੈ। ਇਸ ਪ੍ਰਦਰਸ਼ਨ ਨਾਲ ਉਸ ਨੂੰ 15 ਰੇਟਿੰਗ ਅੰਕਾਂ ਦਾ ਫਾਇਦਾ ਹੋਇਆ। ਵਿਰਾਟ ਦੀ ਸਰਵਸ੍ਰੇਸ਼ਠ ਰੇਟਿੰਗ 911 ਦੀ ਰਹੀ ਹੈ ਅਤੇ ਜਿਹੜੀ ਉਸ ਨੇ ਇਸ ਸਾਲ ਦੇ ਜੁਲਾਈ ਵਿਚ ਇੰਗਲੈਂਡ ‘ਚ ਹਾਸਲ ਕੀਤੀ ਸੀ।

Read Also ਰੋਹਿਤ ਸ਼ਰਮਾ ਨੇ ਵਿਰਾਟ ਨੂੰ ਸੋਸ਼ਲ ਮੀਡੀਆ ‘ਤੇ ਕੀਤਾ ਅਨਫੋਲੋ, ਮਾਮਲਾ ਗੜਬੜ ਹੈ ?

ਵਿਰਾਟ ਦਾ ਬੱਲੇਬਾਜ਼ੀ ਵਿਚ ਚੋਟੀ ਦਾ ਸਥਾਨ ਬਣਿਆ ਹੋਇਆ ਹੈ। ਉਥੇ ਹੀ ਉੁਪ ਕਪਤਾਨ ਰੋਹਿਤ ਸ਼ਰਮਾ 389 ਦੌੜਾਂ ਦੇ ਨਾਲ ਦੂਜੇ ਨੰਬਰ ‘ਤੇ ਰਹੇ। ਹੁਣ ਵਿਰਾਟ ਕੋਹਲੀ ਨੂੰ ਵਿੰਡੀਜ਼ ਖਿਲਾਫ ਟੀ20 ‘ਚ ਆਰਾਮ ਦਿੱਤਾ ਗਿਆ ਹੈ। ਉਸ ਦੀ ਜਗ੍ਹਾ ਰੋਹਿਤ ਸ਼ਰਮਾ ਨੂੰ ਕਪਤਾਨੀ ਦਿੱਤੀ ਗਈ ਹੈ। ਸੀਰੀਜ਼ ‘ਚ ਉਸ ਦੇ ਨਿਸ਼ਾਨੇ ‘ਤੇ ਟੀ20 ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ ਹੋਵੇਗਾ। ਜੋ ਫਿਲਹਾਲ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ (2271) ਦੇ ਨਾਂ ਹੈ। ਓਪਨਰ ਬੱਲੇਬਾਜ਼ ਰੋਹਿਤ ਸ਼ਰਮਾ ਨੇ 84 ਟੀ-20 ਮੈਚਾਂ ਵਿਚ 32.59 ਦੀ ਔਸਤ ਨਾਲ 2086 ਦੌੜਾਂ ਬਣਾਈਆਂ ਹਨ।

f2d97c518c52c770f38a5cecb8cd032f07b20c46 rs img preview

ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੀ ਸੂਚੀ ‘ਚ ਉਹ 5ਵੇਂ ਨੰਬਰ ‘ਤੇ ਹਨ। ਭਾਰਤੀ ਬੱਲੇਬਾਜ਼ਾਂ ਦੀ ਸੂਚੀ ‘ਤੇ ਜੇਕਰ ਨਜ਼ਰ ਮਾਰੀਏ ਤਾਂ ਉਸ ਦਾ ਨੰਬਰ ਕਪਤਾਨ ਵਿਰਾਟ ਕੋਹਲੀ ਤੋਂ ਬਾਅਦ ਆਉਂਦਾ ਹੈ। ਦੱਸ ਦਈਏ ਕਿ ਕਪਤਾਨ ਵਿਰਾਟ ਕੋਹਲੀ ਨੇ 62 ਟੀ20 ਮੈਚਾਂ ‘ਚ 48.88 ਦੀ ਔਸਤ ਨਾਲ 2102 ਦੌੜਾਂ ਦਰਜ ਹਨ। ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੀ ਸੂਚੀ ‘ਚ ਉਹ ਫਿਲਹਾਲ ਚੌਥੇ ਨੰਬਰ ‘ਤੇ ਹਨ। ਵੈਸਟਇੰਡੀਜ਼ ਖਿਲਾਫ਼ 3 ਟੀ-20 ਮੈਚਾਂ ‘ਚ ਰੋਹਿਤ ਦੇ ਕੋਲ ਨਾ ਕੇਵਲ ਵਿਰਾਟ ਨੂੰ ਪਿੱਛੇ ਛੱਡਣ ਦਾ ਮੌਕਾ ਹੋਵੇਗਾ ਬਲਕਿ ਉਸ ਦੇ ਨਿਸ਼ਾਨੇ ‘ਤੇ ਵਿਸ਼ਵ ਰਿਕਾਰਡ ਵੀ ਹੋਵੇਗਾ। ਜੇਕਰ ਵਿਰਾਟ ਇਸ ਸੀਰੀਜ਼ ਵਿਚ ਖੇਡਦੇ ਤਾਂ ਹੋ ਸਕਦਾ ਹੈ ਉਹ ਰੋਹਿਤ ਤੋਂ ਪਹਿਲਾਂ ਗੁਪਟਿਲ ਦਾ ਰਿਕਾਰਡ ਤੋੜ ਦਿੰਦੇ। ਹੁਣ ਤਾਂ ਟੀ-20 ਸੀਰੀਜ਼ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿਹੜਾ ਖਿਡਾਰੀ ਪਹਿਲੇ ਸਥਾਨ ਉਤੇ ਕਾਬਜ਼ ਰਹਿੰਦਾ ਹੈ।

78af5e383b3f23513c6fa9c592510e1e29d58d14 rs img preview

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button