‘SYL’ ਗੀਤ ਲੀਕ ਕਰਨ ਵਾਲਿਆਂ ‘ਤੇ Sidhu Moosewala ਦੇ ਪਿਤਾ ਨੇ ਦਰਜ ਕਰਵਾਈ FIR
ਮਾਨਸਾ : ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ‘ਐੱਸ. ਵਾਈ. ਐੱਲ.’ ਗੀਤ ਲੀਕ ਕਰਨ ਵਾਲਿਆਂ ‘ਤੇ ਮਾਮਲਾ ਦਰਜ ਕਰਵਾਇਆ ਹੈ। ਦੱਸ ਦੇਈਏ ਕਿ ‘ਐੱਸ. ਵਾਈ. ਐੱਲ.’ ਗੀਤ ਅਧਿਕਾਰਕ ਤੌਰ ’ਤੇ 23 ਜੂਨ ਨੂੰ ਰਿਲੀਜ਼ ਕੀਤਾ ਜਾਣਾ ਸੀ ਪਰ ਕਿਸੇ ਅਣਪਛਾਤੇ ਵਿਅਕਤੀ ਨੇ ਇਸ ਗੀਤ ਨੂੰ 20 ਜੂਨ ਨੂੰ ਹੀ ਲੀਕ ਕਰ ਦਿੱਤਾ ਤੇ ਵ੍ਹਟਸਐੱਪ ਗਰੁੱਪਸ ’ਚ ਸ਼ੇਅਰ ਕਰ ਦਿੱਤਾ।
SYL Song ‘ਤੇ Police ਦਾ ਨਵਾਂ ਐਕਸ਼ਨ, ਚੱਕਲੇ 4 ਬੰਦੇ! Vidhan Sabha ‘ਚ ਲੀਡਰ ਆਹਮੋ-ਸਾਹਮਣੇ| D5 Channel Punjabi
ਸਿੱਧੂ ਦੇ ਪਿਤਾ ਵਲੋਂ ਦਰਜ ਕਰਵਾਏ ਮਾਮਲੇ ਦੀ ਕਾਪੀ ਵੀ ਸਾਹਮਣੇ ਆ ਗਈ ਹੈ। ਉਥੇ ਸਿੱਧੂ ਮੂਸੇ ਵਾਲਾ ਦੇ ਇੰਸਟਾਗ੍ਰਾਮ ਪੇਜ ’ਤੇ ਇਸ ਮਾਮਲੇ ਦੀ ਕਾਪੀ ਤੋਂ ਬਾਅਦ ਇਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ’ਚ ਉਨ੍ਹਾਂ ਕਿਹਾ ਕਿ ਇਕ ਦੋਸ਼ੀ ਨੂੰ ਸਿੱਧੂ ਦੀ ਮਾਤਾ ਜੀ ਵਲੋਂ ਮੁਆਫ਼ ਕਰ ਦਿੱਤਾ ਗਿਆ ਹੈ।
SYL Sidhu New Song : Moose Wala ਦੇ SYL ਗੀਤ ਨੂੰ ਲੈ ਪੁਲਿਸ ਦੀ ਵੱਡੀ ਕਾਰਵਾਈ | D5 Channel Punjabi
ਪੋਸਟ ’ਚ ਲਿਖਿਆ ਹੈ, ‘‘ਜਿਨ੍ਹਾਂ ਨੇ ਸਿੱਧੂ ਮੂਸੇ ਵਾਲਾ ਦੇ ਗੀਤ ਨੂੰ ਲੀਕ ਤੇ ਅੱਗੇ ਵਾਇਰਲ ਕੀਤਾ, ਉਨ੍ਹਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਦਿੱਤੀ ਗਈ ਹੈ, ਜਿਸ ਦੀ ਕਾਪੀ ਅਸੀਂ ਸਾਂਝੀ ਕਰ ਦਿੱਤੀ ਹੈ। ਜਿਸ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਨੂੰ ਸਿੱਧੂ ਦੀ ਮਾਤਾ ਜੀ ਵਲੋਂ ਮੁਆਫ਼ ਕਰ ਦਿੱਤਾ ਗਿਆ ਹੈ ਪਰ ਅਸੀਂ ਅਗਲੇ ਬੰਦਿਆਂ ਨੂੰ ਮੁਆਫ਼ ਨਹੀਂ ਕਰਾਂਗੇ। ਕਿਰਪਾ ਕਰਕੇ ਅਜਿਹੇ ਕੰਮਾਂ ’ਚ ਸ਼ਮੂਲੀਅਤ ਨਾ ਰੱਖੋ।’’
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.