‘Sunny Deol’ ਨੇ ਰਾਸ਼ਟਰਪਤੀ ਚੋਣਾਂ ’ਚ ਨਹੀਂ ਪਾਈ ਵੋਟ
ਪਟਿਆਲਾ : ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਅਤੇ ਫਿਲਮ ਅਭਿਨੇਤਾ ਸੰਨੀ ਦਿਓਲ ਸੋਮਵਾਰ ਨੂੰ ਰਾਸ਼ਟਰਪਤੀ ਦੀ ਹੋਈ ਚੋਣ ਵਿੱਚ ਵੋਟ ਪਾਉਣ ਨਹੀਂ ਆ ਸਕੇ। ਸੰਨੀ ਦਿਓਲ ਨੇ ਵੋਟ ਨਾ ਪਾਉਣ ’ਤੇ ਸਫਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਉਨ੍ਹਾਂ ਦਾ ਇਲਾਜ ਵਿਦੇਸ਼ ‘ਚ ਚੱਲ ਰਿਹਾ ਹੈ। ਦੱਸ ਦਈਏ ਕਿ ਪੰਜਾਬ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਦੀ ਵੋਟ ਨਾ ਪਾਉਣ ਨੂੰ ਲੈ ਕੇ ਕਾਫ਼ੀ ਆਲੋਚਨਾ ਹੋ ਰਹੀ ਹੈ। ਉਨ੍ਹਾਂ ਦੀ ਆਪਣੇ ਸੰਸਦੀ ਹਲਕੇ ਵਿੱਚ ਗੈਰ-ਮੌਜੂਦਗੀ ਨੂੰ ਲੈ ਕੇ ਵੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ।
ਸੰਨੀ ਦਿਓਲ ਦੇ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਫਿਲਮ ਦੀ ਸ਼ੂਟਿੰਗ ਦੌਰਾਨ ਸੰਨੀ ਦਿਓਲ ਨੂੰ ਸੱਟ ਲੱਗ ਗਈ ਸੀ। ਉਸ ਦਾ ਪਹਿਲਾਂ ਮੁੰਬਈ ਵਿੱਚ ਇਲਾਜ ਹੋਇਆ ਪਰ ਬਾਅਦ ਵਿਚ ਉਨ੍ਹਾਂ ਨੂੰ ਇਲਾਜ ਲਈ ਅਮਰੀਕਾ ਜਾਣਾ ਪਿਆ। ਉਹ ਪਿਛਲੇ 2 ਹਫ਼ਤਿਆਂ ਤੋਂ ਅਮਰੀਕਾ ਵਿੱਚ ਇਲਾਜ ਅਧੀਨ ਹੈ। ਇਸ ਕਾਰਨ ਉਹ ਰਾਸ਼ਟਰਪਤੀ ਦੀ ਹੋਈ ਚੋਣ ਦੌਰਾਨ ਦੇਸ਼ ‘ਚ ਨਾ ਹੋਣ ਕਾਰਨ ਹਿੱਸਾ ਨਹੀਂ ਲੈ ਸਕੇ। ਬੁਲਾਰੇ ਨੇ ਕਿਹਾ ਕਿ ਜਿਵੇਂ ਹੀ ਸੰਨੀ ਦਿਓਲ ਠੀਕ ਹੋ ਜਾਣਗੇ, ਉਹ ਤੁਰੰਤ ਦੇਸ਼ ਪਰਤ ਆਉਣਗੇ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਸੰਨੀ ਦੀਆਂ 4 ਫਿਲਮਾਂ ਬਾਪ, ਸੂਰੀਆ, ਗਦਰ 2 ਅਤੇ ਆਪਨੇ 2 ਤਿਆਰ ਹੋ ਰਹੀਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.