PunjabTop News

ਸੁਨੀਲ ਜਾਖੜ ਦਾ ਅੰਮ੍ਰਿਤਪਾਲ ‘ਤੇ ਵੱਡਾ ਬਿਆਨ, ਬਾਦਲ ‘ਤੇ ਕਾਂਗਰਸੀ ਵੀ ਲਾਏ ਖੂੰਜੇ

Sunil Jakhar's big statement on Amritpal

ਚੰਡੀਗੜ੍ਹ : ਸੁਨੀਲ ਜਾਖੜ ਨੇ D5 ਚੈਨਲ ਪੰਜਾਬੀ ਨਾਲ ਖ਼ਾਸ ਗੱਲਬਾਤ ਕਰਦਿਆ ਪੰਜਾਬ ਦੀ ਲਗਾਤਾਰ ਬਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਆਪਣਾ ਡਰ ਸਾਝਾਂ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਲਗਾਤਾਰ ਖ਼ਰਾਬ ਹੋ ਰਿਹਾ ਹੈ। ਪੰਜਾਬ ਵਿਚ ਬੀਤੇ ਕੁਝ ਸਮੇਂ ਤੋਂ ਵੱਡੀਆਂ ਵਾਰਦਾਤਾ ਸਾਹਮਣੇ ਆਈਆ। ਜਿਵੇਂ ਕਿ ਪਿਛਲੇ ਸਮੇਂ ਸਿੱਧੂ ਮੂਸੇਵਾਲਾ ਦਾ ਕਤਲ, ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦਾ ਕਤਲ । ਆਮ ਲੋਕਾਂ ਨੂੰ ਡਰ ਹੈ ਕਿ ਆਉਣ ਵਾਲੇ ਸਮੇਂ ‘ਚ ਕੀ ਹੋਵੇਗਾ। ਉਨ੍ਹਾਂ ਗੱਲਬਾਤ ਦੌਰਾਨ ਅੰਮ੍ਰਿਤਸਰ (ਅਜਨਾਲਾ) ਦੀ ਘਟਨਾ ‘ਤੇ ਆਨੰਦਪੂਰ ਸਾਹਿਬ ਵਿਖੇ ਹੋਲੇ-ਮਹੱਲੇ ‘ਤੇ ਵਾਪਰੀ NRI ਦੇ ਕਤਲ ਦੀ ਵੀ ਨਿੰਦੀਆਂ ਕੀਤੀ। ਉਨ੍ਹਾਂ ਨੇ ਅੰਮ੍ਰਿਤਸਰ ਦੇ ਅਜਨਾਲਾ ਵਿਖੇ ਵਾਪਰੀ ਘਟਨਾਂ ਦਾ ਜ਼ਿਕਰ ਕਰਦਿਆ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਤਾਂ ਅੰਮ੍ਰਿਤਪਾਲ ਨੂੰ ਅਜਨਾਲਾ ਵਿਖੇ ਘਟਨਾ ਵਾਪਰਨ ਤੋਂ ਪਹਿਲਾ ਰੋਕ ਸਕਦੀ ਸੀ।

ਕਾਂਗਰਸ ਦੇ ਇਕ ਹੋਰ Ex MLA ਦੀ ਨਹੀਂ ਖੈਰ, ਪੁਰਾਣੇ ਰਿਕਾਰਡ ਨੇ ਖੋਲ੍ਹਤੇ ਰਾਜ਼, ਇਕ ਦਮ ਹੋਇਆ ਵੱਡਾ ਐਕਸ਼ਨ!

ਅੰਮ੍ਰਿਤਪਾਲ ਨੇ ਪਹਿਲਾ ਹੀ ਸਰਕਾਰ ਨੂੰ ਕਹਿ ਦਿੱਤਾ ਸੀ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਲੈ ਕੇ ਜਾ ਰਿਹਾ। ਸਰਕਾਰ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕਹਿ ਕੇ ਹੀ ਅਜਨਾਲਾ ਪਹੁੰਚਣ ਤੋਂ ਪਹਿਲਾ ਹੀ ਅੰਮ੍ਰਿਤਪਾਲ ਨੂੰ ਰੋਕ ਸਕਦੀ ਸੀ। ਸੁਨੀਲ ਜਾਖੜ ਨੇ ਗੱਲਬਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸੁਖਵੀਰ ਬਾਦਲ ਇਕ ਬਿਜ਼ਨਸਮੈਨ ਹਨ, ਉਨ੍ਹਾਂ ਨੇ ਆਪਣੀਆਂ ਬੱਸਾਂ,ਹੋਟਲਾਂ ਦੇ ਬਿਜ਼ਨਸ ਦੇ ਵਾਧੇ ਬਾਰੇ ਹੀ ਸੋਚਿਆ ਕਿ ਕਿਵੇਂ 40 ਬੱਸਾਂ ਤੋਂ 400 ਬੱਸਾਂ ਬਣਾਉਣ ‘ਤੇ 1 ਹੋਟਲ ਤੋਂ 20 ਹੋਟਲ ਹੋ ਜਾਣ। ਸੁਨੀਲ ਜਾਖੜ ਨੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਤੇ ਪੰਜਾਬ ਕਾਂਗਰਸ ਉਤੇ ਕਈ ਸਵਾਲ ਚੁੱਕੇ ਹਨ। ਪੂਰੀ ਚਰਚਾ ਜਾਨਣ ਲਈ ਦੇਖੋ ਇਹ ਵੀਡੀਓ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button