ਚੰਡੀਗੜ੍ਹ: ਕੇਂਦਰ ਆਰਡੀਨੈਂਸ ਖਿਲਾਫ਼ ਵਿਰੋਧੀ ਪਾਰਟੀਆਂ ਇਕਜੁੱਟ ਹੋ ਗਈਆਂ ਹਨ। ਉਥੇ ਹੀ ਕਾਂਗਰਸ ਵੱਲੋਂ ਵੀ ਦਿੱਲੀ ਆਰਡੀਨੈਂਸ ਦਾ ਸਪੱਸ਼ਟ ਵਿਰੋਧ ਕਰਦੇ ਹੋਏ ਆਮ ਆਦਮੀ ਨੂੰ ਸਮਰਥਨ ਦੇ ਦਿੱਤਾ ਹੈ। ਬੀਤੇ ਦਿਨ ਵਿਰੋਧੀ ਪਾਰਟੀਆਂ ਦੀ ਮੀਟਿੰਗ ਹੋਈ ਜਿਸ ਵਿਚ ਵੱਖ-ਵੱਖ ਪਾਰਟੀ ਪ੍ਰਧਾਨਾਂ ਵੱਲੋਂ ਸ਼ਿਰਕਤ ਕੀਤੀ ਗਈ। ਇਹ ਮੀਟਿੰਗ ਬੈਂਗਲੁਰੂ ਵਿਖੇ ਹੋਈ। ਇਸ ਮੀਟਿੰਗ ਤੋਂ ਬਾਅਦ ਹੁਣ ਸਿਆਸੀ ਪ੍ਰਤੀਕ੍ਰਮ ਆਣੇ ਸ਼ੁਰੂ ਹੋ ਗਏ ਹਨ। ਪੰਜਾਬ ਬੀਜੇਪੀ ਦੇ ਨਵੇਂ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੰਜ ਕੱਸਦੇ ਹੋੲ ਕਿਹਾ ਕਿ “ਭਗਵੰਤ ਮਾਨ ਜੀ, ਕਾਂਗਰਸ ਤੇ ਆਪ ਦੇ ਸਮਝੌਤੇ ਬਾਅਦ: ਹੁਣ ਕਾਂਗਰਸ ਨੂੰ “ਸਰਕਾਰੀ ਪਾਰਟੀ” ਆਖੀਏ ਜਾਂ “ਵਿਰੋਧੀ ਪਾਰਟੀ” ?
Sh @BhagwantMann ਜੀ, ਕਾਂਗਰਸ ਤੇ ਆਪ ਦੇ ਸਮਝੌਤੇ ਬਾਅਦ: ਹੁਣ ਕਾਂਗਰਸ ਨੂੰ “ਸਰਕਾਰੀ ਪਾਰਟੀ” ਆਖੀਏ ਜਾਂ “ਵਿਰੋਧੀ ਪਾਰਟੀ” ?
— Sunil Jakhar (@sunilkjakhar) July 18, 2023
ਉਥੇ ਹੀ ਦੂਜੇ ਪਾਸੇ ‘ਆਪ’ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਸੁਨੀਲ ਜਾਖੜ ਨੂੰ ਜਵਾਨ ਦਿੰਦੇ ਹੋਏ ਪੁੱਛਿਆ ਕਿ “ਜਾਖੜ ਸਾਬ ਤੁਸੀਂ ਹੁਣ ਪੰਜਾਬ ਭਾਜਪਾ ਦੇ ਪ੍ਰਧਾਨ ਹੋ, ਹੁਣ ਦੱਸੋ ਇਹ ਮੁੱਲਕ ਭਾਰਤ ਹੈ ਯਾ ਹਿੰਦੂ ਰਾਸ਼ਟਰ, ਮੂਲਕ ਵਿਚ ਲੋਕਸ਼ਾਹੀ ਹੈ ਯਾ ਤਾਨਾਸ਼ਾਹੀ”।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.