PunjabTop News

Sukhbir Singh Badal ਨੇ ਮੁਹੱਲਾ ਕਲੀਨਿਕਾਂ ਦਾ ਕੀਤਾ ਵਿਰੋਧ, ਜਾਣੋ ਕੀ ਹੈ ਵਜ੍ਹਾ

ਚੰਡੀਗੜ੍ਹ : ਅੱਜ CM ਮਾਨ ਪੰਜਾਬ ਨੂੰ 400 ਹੋਰ ਆਮ ਆਦਮੀ ਕਲੀਨਿਕਾਂ ਦੀ ਸੋਗਾਤ ਦੇਣ ਜਾ ਰਹੇ ਹਨ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੰਮ੍ਰਿਤਸਰ ਵਿਖੇ ਬਣੇ ਕਲੀਨਿਕਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਕਿਹਾ ਕਿ ਪੰਜ ਪਿਆਰਿਆਂ ਦੇ ਨਾਵਾਂ ਵਾਲੇ ਹਸਪਤਾਲਾਂ ਦਾ ਨਾਂ ਬਦਲ ਕੇ ਆਮ ਆਦਮੀ ਕਲੀਨਿਕ ਬਣਾਏ ਜਾ ਰਹੇ ਹਨ।

ਮੋਰਚੇ ਦਾ ਅਸਰ, ਬੰਦੀ ਸਿੱਖਾਂ ਦੀ ਹੋਵੇਗੀ ਰਿਹਾਈ! ਖੁੱਲ੍ਹੀ ਪੁਰਾਣੀ ਫਾਈਲ !ਕਿਹੜਾ ਸਿੱਖ ਕਿੱਥੇ ਤੇ ਕਦੋਂ ਤੋਂ ਬੰਦ ?

ਉਹਨਾਂ ਇਕ ਟਵੀਟ ਕਰ ਕੇ ਦਾਅਵਾ ਕੀਤਾ ਕਿ “ਭਾਈ ਧਰਮ ਸਿੰਘ ਸੈਟੇਲਾਈਟ ਹਸਪਤਾਲ ਰਣਜੀਤ ਅਵੈਨਿਊ, ਭਾਈ ਦਯਾ ਸਿੰਘ ਸਟੈਲਾਈਟ ਹਸਪਤਾਲ ਮੁਸਤਫਾਬਾਦ, ਭਾਈ ਮੋਹਕਮ ਸਿੰਘ ਸੈਟੇਲਾਈਟ ਹਸਪਤਾਲ ਸਾਕੇਤਰੀ ਬਾਗ, ਭਾਈ ਹਿੰਮਤ ਸਿੰਘ ਸੈਟੇਲਾਈਟ ਹਸਪਤਾਲ ਕਾਲੇ ਘਨੂਪੁਰ ਅਤੇ ਭਾਈ ਸਾਹਿਬ ਸਿੰਘ ਸੈਟੇਲਾਈਟ ਹਸਪਤਾਲ ਫਤਿਹਪੁਰ ਦੇ ਨਾਂ ਬਦਲ ਕੇ ਆਮ ਆਦਮੀ ਕਲੀਨਿਕ ਕੀਤੇ ਗਏ ਹਨ। ਉਹਨਾਂ ਕਿਹਾ ਕਿ ਇਹ ਹਸਪਤਾਲ ਪ੍ਰਕਾਸ਼ ਸਿੰਘ ਬਾਦਲ ਸਰਕਾਰ ਨੇ 1999 ਵਿਚ 300 ਸਾਲਾ ਖਾਲਸਾ ਸਾਜਣਾ ਦਿਵਸ ਮੌਕੇ ਬਣਾਏ ਸਨ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button