Punjab

ਸ੍ਰੌਮਣੀ ਅਕਾਲੀ ਦਲ ਦੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਦੀ ਅਗਵਾਈ ‘ਚ ਸੁਖਬੀਰ ਬਾਦਲ ਦਾ ਫਿਰੋਜ਼ਪੁਰ ਵਿਖੇ ਜ਼ੋਦਾਰ ਸਵਾਗਤ

ਫਿਰੋਜ਼ਪੁਰ: ਸ੍ਰੌਮਣੀ ਅਕਾਲੀ ਦਲ ਦੇ ਹਜਾਰਾਂ ਸਮਰਥਕਾ ਨੇ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਦੀ ਅਗਵਾਈ ਵਿੱਚ ਪਿੰਡ ਪੀਰਮੁਹੰਮਦ,ਜ਼ਿਲ੍ਹਾ ਫਿਰੋਜ਼ਪੁਰ, ਵਿਖੇ ਸ੍ਰ ਪੀਰਮੁਹੰਮਦ ਦੀ ਰਿਹਾਇਸ਼ ਦੇ ਸਾਹਮਣੇ ਸ੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦਾ ਜੋਰਦਾਰ ਸਵਾਗਤ ਕਰਦਿਆ ਪੰਜਾਬ ਬਚਾਉ ਯਾਤਰਾ ਨੂੰ ਭਰਵਾ ਹੁੰਗਾਰਾ ਦਿੱਤਾ। ਅੱਜ ਜੀਰਾ ਹਲਕੇ ਵਿੱਚ ਮੱਖੂ ਤੋ ਸੁਰੂ ਹੋਈ ਪੰਜਾਬ ਬਚਾਉ ਯਾਤਰਾ ਜਿਉ ਹੀ ਬਹੁਚਰਚਿਤ ਪਿੰਡ ਪੀਰਮੁਹੰਮਦ ਵਿਖੇ ਪਹੁੰਚੀ ਤਾ ਅਕਾਸ ਗੰਜਾਉ ਨਾਅਰਿਆ ਨਾਲ ਅਕਾਲੀ ਲੀਡਰਸ਼ਿਪ ਦਾ ਸਵਾਗਤ ਕੀਤਾ ਗਿਆ ।

ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨਾਲ ਇਸ ਮੌਕੇ ਫੈਡਰੇਸ਼ਨ ਦੇ ਪੁਰਾਣੇ ਆਗੂ ਗੁਰਮੁੱਖ ਸਿੰਘ ਸੰਧੂ , ਡਾਕਟਰ ਕਾਰਜ ਸਿੰਘ ਧਰਮਸਿੰਘ ਵਾਲਾ ,ਸਮਸੇਰ ਸਿੰਘ ਸੇਖੋ ਹਰਭਿੰਦਰ ਸਿੰਘ ਸੰਧੂ , ਲਖਵਿੰਦਰ ਸਿੰਘ ਸਰਪੰਚ ਅਰਾਈਆਵਾਲਾ, ਸਰਪੰਚ ਸੁਖਪਾਲ ਸਿੰਘ ਗੁਰਾਲੀ , ਸਰਪੰਚ ਜਿਉਣ ਸਿੰਘ, ਸਰਪੰਚ ਅਜੀਤ ਸਿੰਘ ਸੰਧੂ ਸਰਪੰਚ ਸਾਰਜ ਸਿੰਘ ਪੰਜਾਬ ਸਿੰਘ ਸਦਰਵਾਲਾ, ਸਰਪੰਚ ਹਰਨਾਮ ਸਿੰਘ ਕਿਲੀ ਨੌਆਬਾਦ, ਬੂਟਾ ਸਿੰਘ ਦੌਲਤਪੁਰਾ ਕੁਲਵਿੰਦਰ ਸਿੰਘ ਗਿੱਲ ਸਰਪੰਚ ਸੰਤੂਵਾਲਾ ਸੁਖਦੇਵ ਸਿੰਘ ਸਮੇਤ ਅਕਾਲੀ ਆਗੂ ਸੁਰਜੀਤ ਸਿੰਘ ਰਾਮਗੜ ਵੀ ਹਾਜਰ ਸਨ । ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਸ੍ਰੌਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਹਲਕਾ ਇੰਚਾਰਜ ਜਨਮੇਜਾ ਸਿੰਘ ਸੇਖੋ , ਜਿਲਾ ਜਥੇਦਾਰ ਚਮਕੌਰ ਸਿੰਘ ਟਿੱਬੀ, ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਬਰ ਗੁਰਮੀਤ ਸਿੰਘ ਬੂਹ , ਜਥੇ ਮਹਿੰਦਰ ਸਿੰਘ ਲਹਿਰਾਬੇਟ, ਸੁਖਮੰਦਰ ਸਿੰਘ ਲਹਿਰਾ ਸਰਪੰਚ ਬਲਵਿੰਦਰ ਔਲਖ ਦਾ ਵੀ ਸਨਮਾਨ ਕੀਤਾ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button