Sukhbir Badal ਨੇ ਜਾਰੀ ਕੀਤਾ ਚੋਣ ਮੈਨੀਫੈਸਟੋ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ। ਚੋਣ ਮੈਨੀਫੈਸਟੋ ਜਾਰੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਬੁਢਾਪਾ ਪੈਨਸ਼ਨ 3100 ਰੁਪਏ ਕਰਾਂਗੇ।
Geja Ram : ਕਾਂਗਰਸ ਨੂੰ ਵੱਡਾ ਝਟਕਾ, ਇਕ ਹੋਰ ਚੇਅਰਮੈਨ ਨੇ ਛੱਡਿਆ ਅਹੁਦਾ, ਜਾ ਰਲਿਆ BJP ਨਾਲ !
ਸ਼ਗਨ ਸਕੀਮ 51 ਹਜ਼ਾਰ ਤੋਂ ਵਧਾ ਕੇ 75 ਹਜ਼ਾਰ ਕਰਾਂਗੇ। ਭਾਈ ਘਨੱਈਆ ਸਕੀਮ ਤਹਿਤ 10 ਲੱਖ ਦਾ ਬੀਮਾ। ਵਿਦੇਸ਼ ‘ਚ ਪੜ੍ਹਾਈ ਲਈ 10 ਲੱਖ ਤੱਕ ਦਾ ਵਿਆਜ਼ ਮੁਕਤ ਲੋਨ ਦੇਵਾਂਗੇ। ਗ਼ਰੀਬਾਂ ਦੇ ਲਈ 5 ਲੱਖ ਮਕਾਨ ਬਣਾਵਾਂਗੇ।
ਜਾਣੋ ਕੀ ਕੀਤਾ ਗਿਆ ਐਲਾਨ-
ਬੁਢਾਪਾ ਪੈਨਸ਼ਨ 1500 ਤੋਂ ਵਧਾ ਕੇ 3100 ਕਰਨ ਦਾ ਕੀਤਾ ਵਾਅਦਾ
ਸ਼ਗਨ ਸਕੀਮ 51000 ਤੋਂ ਵਧਾ ਕੇ 75000 ਰੁਪਏ ਕਰਾਂਗੇ
5 ਲੱਖ ਗਰੀਬਾਂ ਦੇ ਮਕਾਨ ਬਣਾਉਣ ਦਾ ਕੀਤਾ ਵਾਅਦਾ
ਭਾਈ ਘਨੱਈਆ ਸਕੀਮ ਅਧੀਨ 10 ਲੱਖ ਮੈਡੀਕਲ ਇੰਸ਼ੋਰੈਂਸ
ਵਿਦੇਸ਼ ‘ਚ ਪੜ੍ਹਾਈ ਲਈ 10 ਲੱਖ ਲੱਖ ਤੱਕ ਦਾ ਵਿਆਜ ਮੁਕਤ ਲੋਨ
6 ਯੂਨੀਵਰਸਿਟੀਆਂ ਬਣਾਵਾਂਗੇ
ਸਿੱਖਿਆ ਅਤੇ ਸਿਹਤ ਨੂੰ ਵੱਡੀ ਤਰਜੀਹ
ਨਿਊ ਚੰਡੀਗੜ੍ਹ ‘ਚ ਫਿਲਮ ਸਿਟੀ ਬਣਾਵਾਂਗੇ
ਇੱਕ ਹਲਕੇ ‘ਚ 10 ਮੈਗਾ ਸਕੂਲ ਬਣਾਵਾਂਗੇ
ਸਰਕਾਰੀ ਸਕੂਲਾਂ ‘ਚ ਪੜ੍ਹੇ ਬੱਚਿਆਂ ਲਈ ਕਾਲਜਾਂ ‘ਚ 33 ਫੀਸਦੀ ਸੀਟਾਂ
ਹਰ ਘਰ ‘ਚ 400 ਯੂਨਿਟ ਬਿਜਲੀ ਮੁਫ਼ਤ
ਹਰ ਗਰੀਬ ਪਰਿਵਾਰ ਨੂੰ ਨੀਲੇ ਕਾਰਡ
ਨੀਲੇ ਕਾਰਡ ਧਾਰਕ ਮਹਿਲਾਵਾਂ ਨੂੰ 2-2 ਹਜ਼ਾਰ ਰੁਪਏ
ਫਲ , ਸਬਜ਼ੀਆਂ ਤੇ ਦੁੱਧ ‘ਤੇ ਐੱਮਐੱਸਪੀ ਦੇਵਾਂਗੇ
ਵਾਟਰ ਬੇਸਡ ਫਾਰਮਿੰਗ ‘ਤੇ ਸਬਸਿਡੀ ਦੇਵਾਂਗੇ
ਖੇਤੀਬਾੜੀ ਲਈ ਡੀਜ਼ਲ 10 ਰੁਪਏ ਪ੍ਰਤੀ ਲੀਟਰ ਸਸਤਾ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.