Breaking NewsD5 specialIndiaNewsPoliticsPunjab

Sukhbir Badal ਦੀ ਰੈਲੀ ‘ਚ ਅਮਲੀ..! ਸ਼ਰੇਆਮ ਫੜਿਆ ਨਸ਼ਾ

ਮੁਕਤਸਰ : ਇਹ ਤਸਵੀਰਾਂ ਪੰਥਕ ਪਾਰਟੀ ਅਕਾਲੀ ਦਲ ਦੀ ਰੈਲੀ ਦੀਆਂ ਹਨ। ਜਿਥੇ ਸਟੇਜ ‘ਤੇ ਨਸ਼ਿਆਂ ਖ਼ਿਲਾਫ਼ ਅਕਾਲੀ ਆਗੂ ਪਾਕ-ਸਾਫ਼ ਹੋਣ ਦਾ ਦਾਅਵਾ ਕਰ ਰਹੇ ਹਨ ਤਾਂ ਦੂਜੇ ਪਾਸੇ ਅਕਾਲੀ ਦਲ ਦੀ ਰੈਲੀ ‘ਚ ਆਉਣ ਵਾਲੇ ਲੋਕਾਂ ਦੀਆਂ ਜੇਬਾਂ ‘ਚੋਂ ਨਸ਼ੇ ਦੀਆਂ ਪੁੜੀਆਂ ਨਿਕਲ ਰਹੀਆਂ ਹਨ। ਸ੍ਰੀ ਮੁਕਤਸਰ ਸਾਹਿਬ ‘ਚ ਅਕਾਲੀ ਦਲ ਵੱਲੋਂ ਰੱਖੀ ਕਾਨਫਰੰਸ ਦੌਰਾਨ ਜਦੋਂ ਸਟੇਜ ‘ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਣੇ ਸੀਨੀਅਰ ਅਕਾਲੀ ਲੀਡਰਸ਼ਿਪ ਮੌਜੂਦ ਸੀ ਤਾਂ ਦੂਜੇ ਪਾਸੇ ਅਕਾਲੀ ਵਰਕਰਾਂ ਦਾ ਆਉਣਾ ਜਾਣਾ ਵੀ ਲੱਗਿਆ ਰਿਹਾ।

Sukhbir Badal ਦੀ ਰੈਲੀ ‘ਚ ਅਮਲੀ..! ਸ਼ਰੇਆਮ ਫੜਿਆ ਨਸ਼ਾ | Akali Dal Rally | Mukatsar Sahib

ਇਸ ਦੌਰਾਨ ਗੇਟ ‘ਤੇ ਪਹਿਰਾ ਲਾਈ ਖੜ੍ਹੀ ਪੁਲਿਸ ਪਾਰਟੀ ਤਲਾਸ਼ੀ ਲੈ ਕੇ ਲੋਕਾਂ ਨੂੰ ਰੈਲੀ ‘ਚ ਜਾਣ ਦੀ ਇਜਾਜ਼ਤ ਦੇ ਰਹੀ ਸੀ ਤੇ ਤਲਾਸ਼ੀ ‘ਚ ਕੀ ਕੁਝ ਨਿਕਲਿਆ ਉਹ ਤੁਸੀਂ ਸਕਰੀਨ ‘ਤੇ ਵੇਖ ਹੀ ਰਹੇ ਹੋ। ਇਹ ਮਾਲ ਪੱਤਾ ਕਿਸੇ ਹੋਰ ਦੀ ਜੇਬ ‘ਚੋਂ ਨਹੀਂ ਨਿਕਲਿਆ ਬਲਕਿ ਅਕਾਲੀ ਦਲ ਦੀ ਰੈਲੀ ‘ਚ ਆਉਣ ਵਾਲੇ ਲੋਕਾਂ ਦੀ ਜੇਬ ‘ਚੋਂ ਨਿਕਲਿਆ ਹੈ।

ਸਟੇਜ ‘ਤੇ ਬਿਰਾਜਮਾਨ ਸੁਖਬੀਰ ਬਾਦਲ ਦੇ ਸਾਹਮਣੇ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨਸ਼ਿਆਂ ਸਣੇ ਹੋਰ ਤਮਾਮ ਮੁੱਦਿਆਂ ‘ਤੇ ਘੇਰਨ ਵਾਲੇ ਵਿਰੋਧੀਆਂ ਨੂੰ ਲੰਮੇ ਹੱਥੀਂ ਲੈ ਰਹੇ ਸਨ ਪਰ ਸ਼ਾਇਦ ਉਹ ਇਸ ਗੱਲ ਤੋਂ ਅਣਜਾਣ ਸਨ ਕਿ ਬਾਹਰ ਅਕਾਲੀਆਂ ਦੇ ਮੇਨ ਗੇਟ ‘ਤੇ ਕੀ ਹੋ ਰਿਹਾ ਹੈ।

ਬਾਜਵਾ ਨੇ ਠੋਕਿਆ ਕੈਪਟਨ, ਕਹਿੰਦਾ, ‘ਕੈਪਟਨ ਮੁਕਤ ਕਾਂਗਰਸ ਕਰਾਂਗੇ’ ,ਸਾਰੇ ਮੰਤਰੀਆਂ ਨੇ ਕਰਤਾ ਆਹ ਮਤਾ ਪਾਸ

ਯਕੀਨਨ ਅਕਾਲੀ ਆਗੂ ਇਸ ਤੋਂ ਖਹਿੜਾ ਛੁਡਵਾਉਣਗੇ ਤੇ ਇਹ ਵੀ ਕਹਿ ਸਕਦੇ ਨੇ ਕਿ ਰੈਲੀ ‘ਚ ਨਸ਼ਾ ਪੱਤਾ ਲਿਆਉਣ ਵਾਲੇ ਪਾਰਟੀ ਵਰਕਰ ਨਹੀਂ ਹੋ ਸਕਦੇ। ਇਹ ਵੀ ਹੋ ਸਕਦਾ ਹੈ ਕਿ ਉਹ ਇਸ ਨੂੰ ਵਿਰੋਧੀਆਂ ਦੀ ਚਾਲ ਦੱਸ ਦੇਣ ਪਰ ਹੁਣ ਇਹ ਮਾਲ ਪੱਤਾ ਖਾਣ ਵਾਲੇ ਲੋਕ ਕੌਣ ਹਨ। ਇਸ ਬਾਰੇ ਅਕਾਲੀ ਲੀਡਰਸ਼ਿਪ ਤੋਂ ਜਵਾਬ ਲੈਣਾ ਬਣਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button