IndiaTop News

ਦਿੱਲੀ ਤੋਂ ਦੇਹਰਾਦੂਨ ਜਾ ਰਹੀ Vande Bharat Train ‘ਤੇ ਪੱਥਰਬਾਜ਼ੀ, ਵੰਦੇ ਭਾਰਤ ‘ਤੇ ਪਥਰਾਅ ਦੀ ਇਹ ਸੱਤਵੀਂ ਘਟਨਾ

Stone Pelting on Vande Bharat Train : ਵੰਦੇ ਭਾਰਤ (Vande Bharat Train) ‘ਤੇ ਪਥਰਾਅ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਹੁਣ ਹਾਲ ਹੀ ‘ਚ ਦਿੱਲੀ ਤੋਂ ਦੇਹਰਾਦੂਨ ਜਾ ਰਹੀ ਵੰਦੇ ਭਾਰਤ ਟਰੇਨ ‘ਤੇ ਪੱਥਰਬਾਜ਼ੀ ਦਾ ਮਾਮਲਾ ਸਾਹਮਣੇ ਆਇਆ ਹੈ।  ਬੀਤੀ ਰਾਤ ਮੇਰਠ-ਮੁਜ਼ੱਫਰਨਗਰ ਰੇਲਵੇ ਟ੍ਰੈਕ ਦੇ ਨਾਰਾ ਜਦੋਦਾ ਰੇਲਵੇ ਸਟੇਸ਼ਨ ਤੋਂ ਲੰਘਦੇ ਸਮੇਂ ਵੰਦੇ ਭਾਰਤ ਐਕਸਪ੍ਰੈੱਸ ‘ਤੇ ਪਥਰਾਅ ਕੀਤਾ ਗਿਆ।

Harjinder Dhami ਕਹਿੰਦੇ ਕਰੋ ਤਰਸ, CM Mann ਦੇ ਐਲਾਨ ਨੇ ਪਾਈ ਬਿਪਤਾ ! Gurbani Telecast ’ਤੇ ਅਦਾਲਤ ਦਾ ਫੈਸਲਾ

ਇਸ ਦੌਰਾਨ ਟਰੇਨ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਹਾਲਾਂਕਿ ਇਸ ਘਟਨਾ ‘ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਭਾਰਤੀ ਰੇਲਵੇ ਨੇ ਇਸ ਘਟਨਾ ਬਾਰੇ ਆਰਪੀਐਫ ਨੂੰ ਸੂਚਿਤ ਕਰ ਦਿੱਤਾ ਹੈ। ਵੰਦੇ ਭਾਰਤ ਟਰੇਨ (Vande Bharat Train) ‘ਤੇ ਹੋਏ ਹਮਲੇ ਦੀ ਵੀਡੀਓ ਟਰੇਨ ‘ਚ ਸਵਾਰ ਯਾਤਰੀਆਂ ਨੇ ਬਣਾਈ ਸੀ।ਜਦੋਦਾ ਰੇਲਵੇ ਸਟੇਸ਼ਨ ਤੋਂ ਲੰਘਦੇ ਸਮੇਂ ਵੰਦੇ ਭਾਰਤ ਐਕਸਪ੍ਰੈੱਸ ‘ਤੇ ਪਥਰਾਅ ਦੀ ਘਟਨਾ ਨੂੰ ਲੈ ਕੇ ਭਾਰਤੀ ਰੇਲਵੇ ਨੇ ਵੱਡੀ ਜਾਣਕਾਰੀ ਦਿੱਤੀ ਹੈ।

ਕੇਂਦਰ ਦਾ Punjab ਲਈ ਵੱਡਾ ਫ਼ੈਸਲਾ, ਪਿੰਡ ਪੱਧਰ ‘ਤੇ ਹੋਵੇਗਾ ਇਹ ਕੰਮ | D5 Channel Punjabi

ਰੇਲਵੇ ਮੁਤਾਬਕ ਇਹ ਪੱਥਰਬਾਜ਼ੀ ਟਰੇਨ ਦੇ ਈ1 ਕੋਚ ‘ਤੇ ਹੋਈ। ਘਟਨਾ ‘ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਦੂਜੇ ਪਾਸੇ ਨਾਰਾ ਜਦੋਦਾ ਦੇ ਰੇਲਵੇ ਮਾਸਟਰ ਨੇ ਇਸ ਘਟਨਾ ਤੋਂ ਇਨਕਾਰ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਨਵਰੀ 2023 ਤੋਂ ਬਾਅਦ ਵੰਦੇ ਭਾਰਤ (Vande Bharat Train) ‘ਤੇ ਪਥਰਾਅ ਦੀ ਇਹ ਸੱਤਵੀਂ ਘਟਨਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button